ਮਹਿੰਗੇ ਪਲਾਨ ਤੋਂ ਮਿਲੇਗਾ ਛੁਟਕਾਰਾ ! ਬੇਹੱਦ ਘੱਟ ਕੀਮਤ ''ਚ ਮਿਲ ਰਹੀ ਅਨਲਿਮਿਟਿਡ ਕਾਲਿੰਗ ਤੇ ਰੋਜ਼ਾਨਾ 1.5 GB ਡਾਟਾ
Wednesday, Oct 29, 2025 - 01:00 PM (IST)
ਗੈਜੇਟ ਡੈਸਕ- ਦੇਸ਼ 'ਚ ਕਈ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਚੰਗੀ ਰਿਚਾਰਜ ਪਲਾਨ ਨਾਲ ਆਕਰਸ਼ਿਤ ਕਰਨ ਵੱਲ ਰਹਿੰਦੀਆਂ ਹਨ। ਅਜਿਹੇ 'ਚ ਏਅਰਟੈੱਲ ਆਪਣੇ ਆਕਰਸ਼ਕ ਰਿਚਾਰਜ ਪਲਾਨ, ਚੰਗੇ ਨੈੱਟਵਰਕ ਅਤੇ ਭਰੋਸੇਯੋਗਤਾ ਕਾਰਨ ਟੈਲੀਕਾਮ ਬਾਜ਼ਾਰ 'ਚ ਮਜ਼ਬੂਤ ਸਥਿਤੀ 'ਚ ਬਣਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਏਅਰਟੈੱਲ ਦੇ ਅਜਿਹੇ ਇਕ ਖ਼ਾਸ ਰਿਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਤੁਹਾਨੂੰ 28 ਦਿਨਾਂ ਦੀ ਵੈਲੀਡਿਟੀ ਨਾਲ ਡਾਟਾ, ਕਾਲਿੰਗ ਅਤੇ ਐੱਸਐੱਮਐੱਸ ਵਰਗੇ ਜ਼ਰੂਰੀ ਫ਼ਾਇਦੇ ਮਿਲਦੇ ਹਨ। ਏਅਰਟੈੱਲ ਦੇ ਇਸ ਪਲਾਨ ਨੂੰ ਇੰਝ ਤਿਆਰ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਫੁੱਲ ਵੈਲਿਊ ਪ੍ਰਾਪਤ ਹੋ ਸਕੇ। ਆਓ ਤੁਹਾਨੂੰ ਦੱਸਦੇ ਹਾਂ ਇਸ ਪਲਾਨ ਦੀ ਖਾਸੀਅਤ...
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਏਅਰਟੈੱਲ ਦਾ 299 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਰਿਚਾਰਜ ਪਲਾਨ ਦੀ ਕੀਮਤ 299 ਰੁਪਏ ਹੈ। 299 ਰੁਪਏ ਦੇ ਇਸ ਰਿਚਾਰਜ ਪਲਾਨ 'ਚ ਤੁਹਾਨੂੰ ਕੁੱਲ 28 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ ਨੂੰ ਰਿਚਾਰਜ ਕਰਵਾਉਣ ਤੋਂ ਬਾਅਤ ਤੁਹਾਨੂੰ ਰੋਜ਼ਾਨਾ 1.5 GB ਡਾਟਾ ਮਿਲਦਾ ਹੈ ਅਤੇ 100 SMS ਵੀ ਮਿਲਦੇ ਹਨ।
ਮੁੱਖ ਲਾਭ
ਵੈਧਤਾ: 28 ਦਿਨ
ਡਾਟਾ: 1.5 GB (ਰੋਜ਼ਾਨਾ ਡਾਟਾ)
ਕਾਲਿੰਗ: ਸਾਰੇ ਨੈੱਟਵਰਕਾਂ ਲਈ Unlimited
SMS: 100 SMS
1 ਮਹੀਨੇ ਲਈ ਮੁਫ਼ਤ HelloTune
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
