ਅਨਲਿਮਟਿਡ ਕਾਲਿੰਗ ! ਆ ਗਿਆ 3 ਮਹੀਨਿਆਂ ਵਾਲਾ ਸਭ ਤੋਂ ਸਸਤਾ ਰੀਚਾਰਜ ਪਲਾਨ

Monday, Aug 17, 2026 - 11:37 AM (IST)

ਅਨਲਿਮਟਿਡ ਕਾਲਿੰਗ ! ਆ ਗਿਆ 3 ਮਹੀਨਿਆਂ ਵਾਲਾ ਸਭ ਤੋਂ ਸਸਤਾ ਰੀਚਾਰਜ ਪਲਾਨ

ਗੈਜੇਟ ਡੈਸਕ- ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ 84 ਦਿਨਾਂ ਦੀ ਵੈਧਤਾ ਵਾਲਾ ਸਭ ਤੋਂ ਸਸਤਾ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 469 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ, ਪੋਰਟਲ 'ਤੇ ਇਕ ਹੋਰ ਸਿਰਫ਼ ਕਾਲਿੰਗ ਵਾਲਾ ਪਲਾਨ ਵੀ ਉਪਲਬਧ ਹੈ ਜਿਸ ਦੀ ਕੀਮਤ 489 ਰੁਪਏ ਹੈ।

ਇਸ ਪਲਾਨ 'ਚ ਗਾਹਕਾਂ ਨੂੰ 84 ਦਿਨਾਂ ਦੀ ਵੈਧਤਾ ਮਿਲਦੀ ਹੈ। ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ, ਜਿਸ 'ਚ ਰੋਮਿੰਗ ਵੀ ਸ਼ਾਮਲ ਹੈ। 469 ਰੁਪਏ ਵਾਲੇ ਇਸ ਪਲਾਨ 'ਚ ਕੁੱਲ 900 SMS ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਪਨੀ ਵੱਲੋਂ ਗਾਹਕਾਂ ਨੂੰ 12 ਮਹੀਨਿਆਂ ਲਈ Adobe Express Premium ਦਾ ਮੁਫ਼ਤ ਸਬਸਕ੍ਰਿਪਸ਼ਨ ਅਤੇ ਮੁਫ਼ਤ Hellotunes ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ । 

ਇਸ ਰੀਚਾਰਜ ਪਲਾਨ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ 'ਚ ਡਾਟਾ (Internet) ਦੀ ਸਹੂਲਤ ਨਹੀਂ ਮਿਲਦੀ। ਇਹ ਪਲਾਨ ਮੁੱਖ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਿਰਫ਼ ਕਾਲਿੰਗ ਦੀ ਲੋੜ ਹੈ। ਹਾਲਾਂਕਿ, ਜੇਕਰ ਗਾਹਕ ਨੂੰ ਡਾਟਾ ਦੀ ਲੋੜ ਪੈਂਦੀ ਹੈ, ਤਾਂ ਉਹ ਏਅਰਟੈੱਲ ਦੇ ਪੋਰਟਲ 'ਤੇ ਮੌਜੂਦ ਕਈ ਹੋਰ ਸਸਤੇ ਡਾਟਾ ਪੈਕ ਵੱਖਰੇ ਤੌਰ 'ਤੇ ਲੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News