ਹੁਣ ਰੌਲੇ 'ਚ ਵੀ ਆਸਾਨੀ ਨਾਲ ਨੀਂਦ ਪੂਰੀ ਕਰ ਸਕੋਗੇ

05/24/2018 12:02:29 PM

-ਬਣਾਏ ਗਏ ਬਾਹਰਲੀ ਆਵਾਜ਼ ਨੂੰ ਕੰਨ ਵਿਚ ਜਾਣ ਤੋਂ ਰੋਕਣ ਵਾਲੇ ਈਅਰਬਡਸ
ਜਲੰਧਰ— ਨੀਂਦ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨੀਂਦ ਦੀ ਕੀਮਤ ਉਸ ਵੇਲੇ ਪਤਾ ਲਗਦੀ ਹੈ ਜਦੋਂ ਤੁਸੀਂ ਰਾਤ ਨੂੰ ਸਹੀ ਢੰਗ ਨਾਲ ਸੌਂ ਨਾ ਸਕਣ ਕਾਰਨ ਅਗਲੇ ਦਿਨ ਕੰਮ 'ਤੇ ਫੋਕਸ ਨਹੀਂ ਕਰ ਸਕਦੇ। ਇਸੇ ਸਮੱਸਿਆ ਦਾ ਹੱਲ ਕੱਢਦਿਆਂ ਅਜਿਹੇ ਈਅਰਬਡਸ ਬਣਾਏ ਗਏ ਹਨ, ਜੋ ਰਾਤ ਵੇਲੇ ਘੁਰਾੜਿਆਂ ਦੀ ਆਵਾਜ਼ ਨੂੰ ਤੁਹਾਡੇ ਕੰਨਾਂ ਵਿਚ ਜਾਣ ਤੋਂ ਰੋਕਣਗੇ, ਜਿਸ ਨਾਲ ਤੁਹਾਨੂੰ ਚੰਗੀ ਨੀਂਦ ਆਏਗੀ। ਇਸ  QuietOn Sleep ਈਅਰਬਡਸ ਨੂੰ ਨੋਕੀਆ ਕੰਪਨੀ ਦੇ ਸਾਬਕਾ ਇੰਜੀਨੀਅਰਾਂ ਨੇ ਤਿਆਰ ਕੀਤਾ ਹੈ। ਇਹ ਈਅਰਬਡਸ ਐਕਟਿਵ ਨੁਆਇਸ ਕੈਂਸਲੇਸ਼ਨ ਤਕਨੀਕ 'ਤੇ ਕੰਮ ਕਰਦੇ ਹਨ ਅਤੇ ਪਹਿਲੇ ਬਡਸ ਹਨ, ਜੋ 5008੍ਰ ਦੇ ਹੇਠਾਂ ਵਾਲੀ ਲੋਅ ਫ੍ਰੀਕਵੈਂਸੀ ਸਾਊਂਡ ਨੂੰ ਕੰਨ ਦੇ ਅੰਦਰ ਜਾਣ ਤੋਂ ਰੋਕਦੇ ਹਨ।



ਸਫਲ ਰਹੀ ਪਰਖ
ਇਨ੍ਹਾਂ ਈਅਰਬਡਸ ਨੂੰ ਬਣਾਉਣ ਤੋਂ ਬਾਅਦ ਇਕ-ਇਕ ਕਰ ਕੇ ਹਜ਼ਾਰਾਂ ਲੋਕਾਂ ਦੇ ਘੁਰਾੜਿਆਂ ਦੀ ਆਵਾਜ਼ 'ਤੇ ਇਨ੍ਹਾਂ ਨੂੰ ਟੈਸਟ ਕੀਤਾ ਗਿਆ ਹੈ, ਜਿਸ ਵਿਚ ਆਸ ਅਨੁਸਾਰ ਨਤੀਜੇ ਮਿਲੇ ਹਨ। ਇਸ ਤੋਂ ਇਲਾਵਾ ਘਰ ਵਿਚ ਬਾਹਰੋਂ ਆਉਣ ਵਾਲੀ ਟਰੈਫਿਕ ਤੇ ਸੰਗੀਤ ਦੀ ਆਵਾਜ਼ ਨੂੰ ਵੀ ਕੰਨ ਦੇ ਅੰਦਰ ਜਾਣ ਤੋਂ ਰੋਕਦਿਆਂ ਇਸ ਨੇ ਬਿਹਤਰੀਨ ਰਿਕਾਰਡ ਬਣਾਇਆ ਹੈ।
 


ਈਅਰਬਡਸ ਵਿਚ ਦਿੱਤੇ ਗਏ 2 ਮੋਡਸ
ਕਵਾਈਟ ਆਨ ਸਲੀਪ ਈਅਰਬਡਸ ਦਾ ਡਿਜ਼ਾਈਨ ਖਾਸ ਤੌਰ 'ਤੇ ਕੰਨ ਵਿਚ ਆਸਾਨੀ ਨਾਲ ਫਿੱਟ ਹੋਣ ਲਈ ਸਾਫਟ ਫੋਮ ਕੁਸ਼ਨ ਨਾਲ ਬਣਾਇਆ ਗਿਆ ਹੈ। ਇਨ੍ਹਾਂ ਵਿਚ ਬੈਟਰੀ ਲੱਗੀ ਹੈ, ਜਿੱਥੋਂ ਪਾਵਰ ਲੈ ਕੇ ਇਹ ਆਵਾਜ਼ ਨੂੰ ਸੋਖਣ ਦਾ ਕੰਮ ਕਰਦੇ ਹਨ ਅਤੇ ਕੰਨ ਦੇ ਅੰਦਰ ਜਾਣ ਤੋਂ ਰੋਕਦੇ ਹਨ। ਉੱਥੇ ਹੀ ਬਾਹਰ ਦੀ ਆਵਾਜ਼ ਨੂੰ ਸੁਣਨ ਲਈ ਯੂਜ਼ਰ ਨੂੰ ਬਸ ਇਨ੍ਹਾਂ ਈਅਰਬਡਸ ਦੇ ਪਿੱਛੇ ਹੱਥ ਨਾਲ ਟੈਪ ਕਰਨਾ ਪਵੇਗਾ, ਜਿਸ ਨਾਲ ਇਸ ਵਿਚ ਲੱਗਾ ਸਿਸਟਮ ਸਲੀਪਿੰਗ ਮੋਡ ਨੂੰ ਆਫ ਕਰ ਕੇ ਹੀਅਰਿੰਗ ਮੋਡ ਆਨ ਕਰ ਦੇਵੇਗਾ ਅਤੇ ਇਨ੍ਹਾਂ ਨੂੰ ਬਿਨਾਂ ਕੰਨ ਵਿਚੋਂ ਕੱਢੇ ਬਾਹਰ ਦੀ ਆਵਾਜ਼ ਸੁਣੀ ਜਾ ਸਕੇਗੀ।



ਚਾਰਜਿੰਗ ਕਰੇਗਾ ਖਾਸ ਕੇਸ
ਇਨ੍ਹਾਂ ਨੂੰ ਚਾਰਜ ਕਰਨ ਲਈ ਖਾਸ ਕਿਸਮ ਦਾ ਕੇਸ ਬਣਾਇਆ ਗਿਆ ਹੈ, ਜੋ ਮਾਈਕ੍ਰੋ USB ਕੇਬਲ ਨਾਲ ਕੁਨੈਕਟ ਹੋ ਕੇ ਇਨ੍ਹਾਂ ਨੂੰ ਇਕ ਘੰਟੇ ਵਿਚ ਫੁਲ ਚਾਰਜ ਕਰ ਦੇਵੇਗਾ, ਜਿਸ ਤੋਂ ਬਾਅਦ ਇਨ੍ਹਾਂ ਨੂੰ 20 ਘੰਟਿਆਂ ਤਕ ਵਰਤੋਂ 'ਚ ਲਿਆਂਦਾ ਜਾ ਸਕੇਗਾ। 'ਕਵਾਈਟ ਆਨ ਸਲੀਪ' ਨਾਂ ਦੇ ਇਸ ਉਤਪਾਦ ਦਾ ਇਹ ਸੈਕੰਡ ਜਨਰੇਸ਼ਨ ਮਾਡਲ ਹੈ, ਜਿਸ ਨੂੰ ਮੌਜੂਦਾ ਮਾਡਲ ਤੋਂ 40 ਫੀਸਦੀ ਛੋਟਾ ਬਣਾਇਆ ਗਿਆ ਹੈ। ਆਸ ਹੈ ਕਿ ਇਸ ਨੂੰ ਅਕਤੂਬਰ 2018 ਤਕ 159 ਡਾਲਰ (ਲਗਭਗ 10,800 ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ।