Puma ਨੇ ਪੇਸ਼ ਕੀਤੇ ਕੰਪਿਊਟਰ ਨਾਲ ਲੈਸ ਪਹਿਲੇ ਸਮਾਰਟ ਰਨਿੰਗੇ ਸ਼ੂਜ਼

12/12/2018 4:54:53 PM

ਗੈਜੇਟ ਡੈਸਕ– ਪੂਰੀ ਦਨੀਆ ’ਚ ਸਿਹਤ ਨਾਲ ਜੁੜੀ ਜਾਣਕਾਰੀ ਦਾ ਪਤਾ ਲਗਾਉਣ ਲਈ ਲੋਗ ਫਿੱਟਨੈਸ ਬੈਂਡਸ ਦਾ ਇਸਤੇਮਾਲ ਕਰਦੇ ਹਨ ਪਰ ਇਸ ਲਈ ਪਹਿਲਾਂ ਇਨ੍ਹਾਂ ਨੂੰ ਪਹਿਨਣਾ ਪੈਂਦਾ ਹੈ ਜਿਸ ਵਿਚ ਕੁਝ ਯੂਜ਼ਰਜ਼ ਨੂੰ ਥੋੜ੍ਹੀ ਅਸੁਵਿਧਾ ਹੁੰਦੀ ਹੈ। ਇਸ ਤਕਨੀਕ ਨੂੰ ਹੋਰ ਬਿਹਤਰ ਬਣਾਉਣ ਅਤੇ ਨੈਕਸਟ ਲੈਵਲ ’ਤੇ ਲੈ ਕੇ ਜਾਣ ਲਈ Puma ਨੇ ਕੰਪਿਊਟਰ ਨਾਲ ਲੈਸ ਪਹਿਲੇ ਰਨਿੰਗ ਸ਼ੂਜ਼ ਪੇਸ਼ ਕੀਤੇ ਹਨ ਜੋ ਸਿਹਤ ਨਾਲ ਜੁੜੀ ਜਾਣਕਾਰੀ ਨੂੰ ਸਮਾਰਟਫੋਨ ਐਪ ’ਤੇ ਦੇਣਗੇ। ਇਸ ਲਈ ਅਲੱਗ ਤੋਂ ਫਿੱਟਨੈਸ ਬੈਂਡ ਪਹਿਨਣ ਦੀ ਲੋੜ ਨਹੀਂ ਪਵੇਗੀ। Puma ਨੇ ਦੱਸਿਆ ਹੈ ਕਿ ਇਨ੍ਹਾਂ ਰਨਿੰਗ ਸ਼ੂਜ਼ ਨੂੰ RS-Computer ਨਾਂ ਦਿੱਤਾ ਗਿਆ ਹੈ ਜੋ ਮਾਡਰਨ ਫਿੱਟਨੈਸ ਟ੍ਰੈਕਿੰਗ ਟੈਕਨਾਲੋਜੀ ਨਾਲ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਮਾਡਰਨ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਹੁਣ ਤਕ ਦੇ ਸਭ ਤੋਂ ਬਿਹਤਰੀਨ ਸਮਾਰਟ ਸ਼ੂਜ਼ ’ਚੋਂ ਇਕ ਹਨ। 

PunjabKesari

ਫੀਚਰਜ਼
ਇਨ੍ਹਾਂ ਸ਼ੂਜ਼ ’ਚ ਥ੍ਰੀ ਐਕਸਿਸ ’ਤੇ ਕੰਮ ਕਰਨ ਵਾਲਾ ਐਕਸਲੈਰੋਮੀਟਰ ਲੱਗਾ ਹੈ ਜੋ ਕੈਲਰੀ ਬਰਨ, ਡਿਸਟੈਂਸ ਟ੍ਰੈਵਲ ਅਤੇ ਸਟੈੱਪ ਕਾਊਂਟ ਦੀ ਜਾਣਕਾਰੀ ਦੇਣ ’ਚ ਮਦਦ ਕਰਦਾ ਹੈ। ਇਨ੍ਹਾਂ ’ਚ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ ਜੋ ਇਸ ਵਿਚ ਲੱਗੀ ਲਿਥੀਅਮ ਪਾਲੀਮਰ ਬੈਟਰੀ ਨੂੰ ਚਾਰਜ ਕਰਨ ਦੇ ਕੰਮ ਆਉਂਦਾ ਹੈ। 

PunjabKesari

ਸਮਾਰਟਫੋਨ ਐਪ ’ਤੇ ਦਿਸੇਗਾ ਡਾਟਾ
RS-Computer ਨੂੰ ਪਹਿਨ ਕੇ ਜਦੋਂ ਤੁਸੀਂ ਦੌੜੋਗੇ ਤਾਂ ਇਹ ਸ਼ੂਜ਼ ਬਲੂਟੁੱਥ ਦੀ ਮਦਦ ਨਾਲ ਖਾਸਤੌਰ ’ਤੇ ਤਿਆਰ ਕੀਤੀ ਗਈ ਐਂਡਰਾਇਡ ਅਤੇ ਆਈ.ਓ.ਐੱਸ. ਐਪ ’ਤੇ ਸਾਰੀ ਜਾਣਕਾਰੀ ਨੂੰ ਸੈਂਡ ਕਰਨਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਿਚ ਅਲੱਗ ਤੋਂਆਨਬੋਰਡ ਮੈਮਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ 30 ਦਿਨਾਂ ਤਕ ਯੂਜ਼ਰ ਦੇ ਡਾਟਾ ਨੂੰ ਸੇਵ ਰੱਖੇਗੀ ਯਾਨੀ ਜਦੋਂ ਤੁਸੀਂ ਇਸ ਫੋਨ ਦੇ ਨਾਲ ਕਨੈਕਟ ਕਰੋਗੇ ਉਦੋਂ ਤਕ ਪੂਰਾ ਡਾਟਾ ਇਸ ਵਿਚ ਹੀ ਸੇਵ ਰਹੇਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਐਪ ’ਤੇ ਸ਼ੋਅ ਹੋਣ ਲੱਗੇਗਾ।

- ਕੰਪਨੀ ਨੇ ਦੱਸਿਆ ਹੈ ਕਿ ਇਸ ਮਾਡਲ ਦੇ ਸਿਰਫ 86 ਜੋੜੇ ਹੀ ਬਣਾਏ ਜਾਣਗੇ ਅਤੇ ਇਨ੍ਹਾਂ ਨੂੰ ਪੂਰੀ ਦੁਨੀਆ ’ਚ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ 13 ਦਸੰਬਰ ਨੂੰ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਇਸ ਦੀ ਕੀਮਤ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।


Related News