24 ਅਪ੍ਰੈਲ ਨੂੰ ਰੋਲ ਆਊਟ ਹੋ ਸਕਦੀ ਹੈ PUBG ਲਈ 0.18.0 ਅਪਡੇਟ

04/19/2020 10:23:34 PM

ਗੈਜੇਟ ਡੈਸਕ—ਦੁਨੀਆ ਦੀ ਸਭ ਤੋਂ ਮਸ਼ਹੂਰ ਮੋਬਾਇਲ ਗੇਮ ਪਬਜੀ ਮੋਬਾਇਲ (PUBG Mobile) ਲਈ ਪਿਛਲੇ ਹਫਤੇ ਹੀ ਨਵਾਂ Arctic Mode ਰੋਲ ਆਊਟ ਕੀਤਾ ਗਿਆ ਹੈ। ਇਸ ਨਵੇਂ ਗੇਮ ਪਲੇਅ ਮੋਡ ਤੋਂ ਬਾਅਦ Tencent Games PUBG Mobile ਲਈ ਨਵੀਂ ਅਪਡੇਟ 0.18.0 ਰੋਲ ਆਊਟ ਕਰਨ ਵਾਲੀ ਹੈ। ਇਸ ਨਵੀਂ ਅਪਡੇਟ ਨੂੰ ਅਗਲੇ ਹਫਤੇ 24 ਅਪ੍ਰੈਲ ਨੂੰ ਰੋਲ ਆਊਟ ਕੀਤਾ ਜਾ ਸਕਦਾ ਹੈ। PUBG Mobile ਦੀ 0.18.0 ਅਪਡੇਟ ਨਾਲ ਪਲੇਅਰਸ ਨਵਾਂ Miramar 2.0 ਮ ਮੈਪ ਐਕਸੈਸ ਕਰ ਸਕਣਗੇ। ਨਾਲ ਹੀ ਸੇਫਟੀ ਸਕ੍ਰੈਂਬਲ ਮੋਡ ਸਮੇਤ ਕਈ ਹੋਰ ਨਵੇਂ ਫੀਚਰਸ ਜੋੜੇ ਜਾ ਸਕਦੇ ਹਨ। PUBG Mobile ਦੀ ਇਸ ਨਵੀਂ ਅਪਡੇਟ ਨੂੰ ਜਲਦ ਹੀ Android ਅਤੇ iOS ਪਲੇਟਫਾਰਮਸ ਲਈ ਰੋਲਆਊਟ ਕੀਤਾ ਜਾ ਸਦਕਾ ਹੈ।

PUBG Mobile ਦੇ ਇਸ ਨਵੀਂ ਅਪਡੇਟ ਦਾ ਸਾਈਜ਼ 2ਜੀ.ਬੀ. ਤਕ ਹੋ ਸਕਦਾ ਹੈ। ਪਲੇਅਰਸ ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਣਗੇ। ਗੇਮ ਅਪਡੇਟ ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਬਾਅਦ ਪਲੇਅਰਸ ਨੂੰ ਰਿਵਾਰਡ ਪੁਆਇੰਸ ਅਤੇ ਨਵੇਂ ਵੈਪਨਸ ਵੀ ਮਿਲ ਸਕਣਗੇ। PUBG Mobile 0.18.0 ਅਪਡੇਟਸ ਨਾਲ ਪਲੇਅਰਸ ਨਵਾਂ Miramar 2.0 ਮੈਪ ਐਕਸੈਸ ਕਰ ਸਕਣਗੇ। ਜਿਵੇਂ ਕਿ ਨਾਂ ਹੋ ਹੀ ਸਾਫ ਹੈ ਕਿ Miramar 1.0 ਦੇ ਇਸ ਨਵੇਂ ਅਪਗ੍ਰੇਡ ਨਾਲ ਇਸ 'ਚ ਇਕ ਨਵਾਂ ਰੇਸਿੰਗ ਐਪ, ਗੋਲਡਨ ਮਿਰਾਡੋ, ਵੈਂਡਿੰਗ ਮਸ਼ੀਨ ਅਤੇ ਵਾਟਰ ਸਿਟੀ ਮਿਲ ਸਕਦਾ ਹੈ।

ਨਵੇਂ ਮੈਪ ਦੇ ਨਾਲ ਹੀ ਪਲੇਅਰਸ ਨੂੰ ਨਵਾਂ ਇਵੋਗ੍ਰਾਊਂਡ ਮੋਡ ਖੇਡਣ ਨੂੰ ਮਿਲੇਗਾ। ਨਵੀਂ ਅਪਡੇਟ 'ਚ ਇਸ ਮੋਡ ਨੂੰ Safety Scramble Mode ਕਿਹਾ ਜਾ ਸਕਦਾ ਹੈ। ਇਸ ਅਪਡੇਟ ਨੂੰ ਪਹਿਲਾਂ ਹੀ ਬੀਟਾ ਵਰਜ਼ਨ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਨਵਾਂ ਮੋਡ PUBG PC ਦੇ ਬਲੂਹੋਲ ਮੋਡ ਦੀ ਤਰ੍ਹਾਂ ਹੀ ਹੋ ਸਕਦਾ ਹੈ। ਨਵੇਂ PUBG Mobile 0.18.0  ਅਪੇਡਟ ਨਾਲ ਜੰਗਲ ਐਡਵੈਂਚਰ ਗਾਇਡ ਮੋਡ ਵੀ ਪਲੇਅਰਸ ਨੂੰ ਖੇਡਣ ਨੂੰ ਮਿਲ ਸਕਦਾ ਹੈ ਜਿਸ ਨੂੰ ਪਲੇਅਰਸ Sanhok ਮੈਪ 'ਚ ਖੇਡ ਸਕਣਗੇ।


Karan Kumar

Content Editor

Related News