ਫਰਜ਼ੀ ਪੋਕੇਮੋਨ ਗੋ ਚੋਰੀ ਕਰ ਸਕਦੀ ਹੈ ਤੁਹਾਡੀ ਨਿਜੀ ਜਾਣਕਾਰੀ
Thursday, Aug 04, 2016 - 02:03 PM (IST)

ਨਵੀਂ ਦਿੱਲੀ- ਸਮਾਰਟਫੋਨ ਆਧਾਰਿਤ ਰਿਆਲਿਟੀ ਖੇਡ ਪੋਕੇਮੋਨ ਗੋ ਨੂੰ ਮਿਲ ਰਹੀ ਲੋਕਪ੍ਰਿਅਤਾ ''ਚ ਸਾਈਬਰ ਸੁਰੱਖਿਆ ਨਾਲ ਜੁੜੇ ਲੋਕਾਂ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਭਾਰਤੀ ਵੈੱਬਸ-ਸਪੇਸ ''ਚ ਇਸ ਨਾਂ ਦੇ ਕਈ ਫਰਜ਼ੀ ਗੇਮਜ਼ ਅਤੇ ਖਰਾਬ ਐਪਸ ਮੌਜੂਦ ਹਨ ਜੋ ਲੋਕਾਂ ਦੇ ਫੋਨ ''ਚ ਮੌਜੂਦ ਨਿਜੀ ਜਾਣਕਾਰੀ ਚੋਰੀ ਕਰ ਸਕਦੇ ਹਨ।
ਪੋਕੇਮੋਨ ਗੋ ਖੇਡਣ ਵਾਲਿਆਂ ਲਈ ਹਾਲ ਹੀ ''ਚ ਜਾਰੀ ਆਪਣੀ ਨਵੀਂ ਚਿਤਾਵਨੀ ''ਚ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ (ਸੀ.ਈ.ਆਰ.ਟੀ.-ਆਈ.ਐੱਨ) ਨੇ ਕਿਹਾ ਹੈ ਕਿ ਇਹ ਸਾਹਮਣੇ ਆਇਆ ਹੈ ਕਿ ਥਰਡ ਪਾਰਟੀ ਡਾਊਨਲੋਡ ਲਈ ਫਰਜ਼ੀ ਅਤੇ ਖਰਾਬ ਪੋਕੇਮੋਨ ਗੋ ਗੇਮਜ਼ ਅਤੇ ਐਪਸ ਮੌਜੂਦ ਹਨ ਜਿਸ ਵਿਚ ਬਹੁਤ ਸਾਰੇ ਫਰਜ਼ੀ ਵਰਜ਼ਨ ਮੌਜੂਦ ਹਨ। ਸਾਰੇ ਖੁਦ ਨੂੰ ਪੋਕੇਮੋਨ ਗੋ ਐਪ ਦਾ ਅਸਲੀ ਵਰਜ਼ਨ ਦੱਸਦੇ ਹਨ ਅਤੇ ਯੂਜ਼ਰਸ ਨੂੰ ਖੇਡ ਦੇ ਲੈਵਲ-ਪੰਜ ਤੱਕ ਜਾਣ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪੋਕੇਮੋਨ ਗੋ ਦੇ ਕੁਝ ਵਰਜ਼ਨ ਲਾਕਸਕ੍ਰੀਨ ਐਪ ਹਨ ਅਤੇ ਕੁਝ ''ਚ ਐਂਡ੍ਰਾਇਡ ਲਈ ਡ੍ਰੋਈਡਜੈੱਕ ਨਾਂ ਦਾ ਰਿਮੋਟ ਐਕਸੈੱਸ ਟੂਲ (ਆਰ.ਏ.ਟੀ.) ਵਾਇਰਸ ਮੌਜੂਦ ਹੈ। ਭਾਰਤੀ ਇੰਟਰਨੈੱਟ ਡੋਮੇਨ ''ਚ ਸੁਰੱਖਿਆ ਨੂੰ ਮਜਬੂਤ ਬਣਾਉਣ ਅਤੇ ਹੈਕਿੰਗ ਨਾਲ ਲੜਨ ਅਤੇ ਨਜਿੱਠਣ ਲਈ ਸੀ.ਈ.ਆਰ.ਟੀ.-ਆਈ.ਐੱਨ. ਨੋਡਲ ਏਜੰਸੀ ਹੈ।