ਹੁਣ ਫੋਨ ਆਉਣ 'ਤੇ ਦਿਸੇਗਾ Caller ਦਾ ਅਸਲ ਨਾਮ! TRAI ਤੇ DoT ਨੇ ਲੈ ਲਿਆ ਵੱਡਾ ਫੈਸਲਾ

Wednesday, Oct 29, 2025 - 03:56 PM (IST)

ਹੁਣ ਫੋਨ ਆਉਣ 'ਤੇ ਦਿਸੇਗਾ Caller ਦਾ ਅਸਲ ਨਾਮ! TRAI ਤੇ DoT ਨੇ ਲੈ ਲਿਆ ਵੱਡਾ ਫੈਸਲਾ

ਵੈੱਬ ਡੈਸਕ- ਹੁਣ ਜਦੋਂ ਵੀ ਤੁਹਾਡੇ ਮੋਬਾਈਲ 'ਤੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਏਗੀ, ਤਾਂ ਸਕ੍ਰੀਨ 'ਤੇ ਉਸ ਨੰਬਰ ਨਾਲ ਉਸ ਵਿਅਕਤੀ ਦਾ ਨਾਮ ਵੀ ਦਿਖਾਈ ਦੇਵੇਗਾ। ਇਹ ਸਭ ਕੁਝ ਕਿਸੇ ਐਪ ਦੀ ਮਦਦ ਨਾਲ ਨਹੀਂ, ਸਿੱਧਾ ਸਰਕਾਰੀ ਤਰੀਕੇ ਨਾਲ ਹੋਵੇਗਾ। ਟੈਲੀਕਾਮ ਰੈਗੂਲੇਟਰ TRAI (ਟ੍ਰਾਈ) ਅਤੇ DoT (ਦੂਰਸੰਚਾਰ ਵਿਭਾਗ) ਨੇ ਇਹ ਫੈਸਲਾ ਲਿਆ ਹੈ ਤਾਂ ਜੋ ਮੋਬਾਈਲ ਕਾਲ ਰਾਹੀਂ ਹੋਣ ਵਾਲੀਆਂ ਠੱਗੀਆਂ ਅਤੇ ਸਾਈਬਰ ਧੋਖਾਧੜੀ 'ਤੇ ਰੋਕ ਲਗਾਈ ਜਾ ਸਕੇ। ਉਮੀਦ ਹੈ ਕਿ ਇਹ ਸਹੂਲਤ ਦੇਸ਼ ਭਰ 'ਚ ਮਾਰਚ 2026 ਤੱਕ ਲਾਗੂ ਹੋ ਜਾਵੇਗੀ।

ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ

ਕਿਵੇਂ ਕੰਮ ਕਰੇਗੀ ਇਹ ਨਵੀਂ ਸਹੂਲਤ
ਜਦੋਂ ਕੋਈ ਵਿਅਕਤੀ ਤੁਹਾਨੂੰ ਕਾਲ ਕਰੇਗਾ, ਤਾਂ ਉਸ ਦਾ ਉਹੀ ਨਾਮ ਦਿਖਾਈ ਦੇਵੇਗਾ ਜੋ ਉਸ ਨੇ ਮੋਬਾਈਲ ਕਨੈਕਸ਼ਨ ਲੈਂਦੇ ਸਮੇਂ ਆਪਣੇ ਆਈਡੀ ਪਰੂਫ 'ਤੇ ਦਿੱਤਾ ਸੀ। ਇਹ ਡਿਫੌਲਟ ਫੀਚਰ ਹੋਵੇਗਾ, ਪਰ ਜੇ ਕੋਈ ਯੂਜ਼ਰ ਇਹ ਸੇਵਾ ਨਹੀਂ ਚਾਹੁੰਦਾ, ਤਾਂ ਉਹ ਇਸ ਨੂੰ ਡਿਏਕਟੀਵੇਟ ਕਰਵਾ ਸਕੇਗਾ। ਇਸ ਸੇਵਾ ਦਾ ਟ੍ਰਾਇਲ ਮੰਬਈ ਅਤੇ ਹਰਿਆਣਾ ਸਰਕਲ 'ਚ ਪਿਛਲੇ ਸਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ

ਫ੍ਰੌਡ ਕਾਲਾਂ ਤੇ ਰੋਕ ਦਾ ਮਕਸਦ

TRAI ਦਾ ਮੰਨਣਾ ਹੈ ਕਿ ਇਸ ਫੀਚਰ ਨਾਲ ਡਿਜੀਟਲ ਅਰੈਸਟ, ਬੈਂਕ ਠੱਗੀ ਅਤੇ ਹੋਰ ਸਾਈਬਰ ਅਪਰਾਧਾਂ ਤੋਂ ਬਚਾਅ ਹੋਵੇਗਾ। ਹੁਣ ਗਾਹਕ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਕੌਣ ਕਾਲ ਕਰ ਰਿਹਾ ਹੈ, ਜਿਸ ਨਾਲ ਉਹ ਫਰਜ਼ੀ ਕਾਲਾਂ ਦੀ ਪਹਿਚਾਣ ਕਰ ਸਕਣਗੇ।

ਇਨ੍ਹਾਂ ਨੂੰ ਮਿਲੇਗੀ ਛੂਟ

  • ਜਿਨ੍ਹਾਂ ਨੇ Calling Line Identification Restriction (CLIR) ਦੀ ਸਹੂਲਤ ਲੈ ਰੱਖੀ ਹੈ, ਉਨ੍ਹਾਂ ਦਾ ਨਾਮ ਕਾਲ ਸਕ੍ਰੀਨ 'ਤੇ ਨਹੀਂ ਦਿਖੇਗਾ।
  • ਇਹ ਸਹੂਲਤ ਆਮ ਤੌਰ 'ਤੇ ਸੁਰੱਖਿਆ ਏਜੰਸੀਆਂ, ਉੱਚ ਅਧਿਕਾਰੀਆਂ ਅਤੇ ਮਹੱਤਵਪੂਰਨ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ।
  • ਟੈਲੀਕਾਮ ਕੰਪਨੀਆਂ CLIR ਲੈਣ ਵਾਲੇ ਗਾਹਕਾਂ ਦੀ ਪੂਰੀ ਤਸਦੀਕ ਕਰਦੀਆਂ ਹਨ ਤਾਂ ਜੋ ਜ਼ਰੂਰਤ ਪੈਣ 'ਤੇ ਕਾਨੂੰਨੀ ਏਜੰਸੀਆਂ ਨੂੰ ਜਾਣਕਾਰੀ ਮਿਲ ਸਕੇ।
  • ਕਾਲ ਸੈਂਟਰਾਂ, ਬਲਕ ਕਨੈਕਸ਼ਨਾਂ ਅਤੇ ਟੈਲੀ ਮਾਰਕੀਟਰਾਂ ਨੂੰ ਇਹ ਛੂਟ ਨਹੀਂ ਮਿਲੇਗੀ।

TRAI ਦਾ ਇਹ ਕਦਮ ਮੋਬਾਈਲ ਯੂਜ਼ਰਾਂ ਲਈ ਸੁਰੱਖਿਆ ਦੀ ਦਿਸ਼ਾ 'ਚ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਹੁਣ ਕਾਲ ਉਠਾਉਣ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਹੋਵੇਗਾ ਕਿ ਕਾਲ ਕਰਨ ਵਾਲਾ ਕੌਣ ਹੈ — ਜਿਸ ਨਾਲ ਠੱਗੀਆਂ ਅਤੇ ਜਾਲਸਾਜ਼ੀ ਵਾਲੇ ਕਾਲਾਂ ਤੋਂ ਬਚਾਅ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News