Oppo ਦੇ ਇਸ ਸਮਾਰਟਫੋਨ ਦੀ ਫੋਟੋ ਹੋਈ ਲੀਕ, ਐਮਲੇਡ ਡਿਸਪਲੇਅ ਨਾਲ ਮਿਲੇਗਾ 48MP ਦਾ ਕੈਮਰਾ

Friday, Nov 12, 2021 - 06:29 PM (IST)

Oppo ਦੇ ਇਸ ਸਮਾਰਟਫੋਨ ਦੀ ਫੋਟੋ ਹੋਈ ਲੀਕ, ਐਮਲੇਡ ਡਿਸਪਲੇਅ ਨਾਲ ਮਿਲੇਗਾ 48MP ਦਾ ਕੈਮਰਾ

ਗੈਜੇਟ ਡੈਸਕ– ਓਪੋ ਨੇ ਇਸ ਸਾਲ ਦੀ ਸ਼ੁਰੂਆਤ ’ਚ ਰੇਨੋ 6 ਸੀਰੀਜ਼ ਨੂੰ ਭਾਰਤ ’ਚ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਸੀਰੀਜ਼ ਦੇ ਨਵੇਂ ਸਮਾਰਟਫੋਨ Oppo Reno6 Lite ਨੂੰ ਗਲੋਬਲ ਬਾਜ਼ਾਰ ’ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿਚਕਾਰ ਆਉਣ ਵਾਲੇ ਸਮਾਰਟਫੋਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਇਸ ਦੇ ਡਿਜ਼ਾਇਨ ਨੂੰ ਵੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ Oppo Reno6 Lite ਦੇ ਫੀਚਰਜ਼ ਵੀ ਲੀਕ ਹੋਏ ਸਨ। 

ਮਾਈ ਸਮਾਰਟਪ੍ਰਾਈਜ਼ ਦੀ ਖਬਰ ਮੁਤਾਬਕ, ਓਪੋ ਰੇਨੋ 6 ਲਾਈਟ ਸਮਾਰਟਫੋਨ ਦੀਆਂ ਤਸਵੀਰਾਂ ਟੈੱਕ ਟਿਪਸਟਰ ਇਵਾਨ ਬਲਾਸ ਨੇ ਸਾਂਝੀਆਂ ਕੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖੀਏ ਤਾਂ ਆਉਣ ਵਾਲੇ ਸਮਾਰਟਫੋਨ ਦੇ ਬੈਕਪੈਨਲ ’ਤੇ ਰੈਕਟੈਂਗੁਲਰ ਸ਼ੇਪ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੋਵੇਗਾ, ਜਦਕਿ ਇਸ ਵਿਚ 2 ਮੈਗਾਪਿਕਸਲ ਦਾ ਡੈੱਪਥ ਅਤੇ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਹਾਲਾਂਕਿ, ਸੈਲਪੀ ਕੈਮਰਾ ਦੀ ਜਾਣਕਾਰੀ ਨਹੀਂ ਮਿਲੀ। 

ਹੁਣ ਫਰੰਟ ਪੈਨਲ ਦੀ ਗੱਲ ਕਰੀਏ ਤਾਂ Oppo Reno6 Lite ’ਚ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ ਜਿਸ ਦਾ ਸਾਈਜ਼ 6.5 ਇੰਚ ਦਾ ਹੋ ਸਕਦਾ ਹੈ। ਅਸਲ ਸਕਰੀਨ ਸਾਈਜ਼ ਦੀ ਜਾਣਕਾਰੀ ਨਹੀਂ ਮਿਲੀ। ਉਥੇ ਹੀ ਸਮਾਰਟਫੋਨ ਦੇ ਖੱਬੇ ਪਾਸੇ ਵਾਲਿਊਮ ਬਟਨ ਦਿੱਤਾ ਗਿਆ ਹੈ, ਜਦਕਿ ਸੱਜੇ ਪਾਸੇ ਪਾਵਰ ਬਟਨ ਮਿਲੇਗਾ। 


author

Rakesh

Content Editor

Related News