OpenAI ਲਿਆ ਰਿਹਾ ਨਵਾਂ AI ਮਾਡਲ, ਚੁਟਕੀਆਂ ''ਚ ਹੱਲ ਹੋਣਗੇ ਗਣਿਤ ਦੇ ਸਵਾਲ

Wednesday, Aug 28, 2024 - 04:56 PM (IST)

ਗੈਜੇਟ ਡੈਸਕ- ਚੈਟਜੀਪੀਟੀ ਦੀ ਲੋਕਪ੍ਰਿਯਤਾ ਅਤੇ ਸੋਰਾ ਦੀ ਲਾਂਚਿੰਗ ਤੋਂ ਬਾਅਦ OpenAI ਹੁਣ ਇਕ ਨਵੇਂ ਏ.ਆਈ. ਮਾਡਲ 'ਤੇ ਕੰਮ ਕਰ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ 'ਚ ਕ੍ਰਾਂਤੀਕਾਰੀ ਸਾਬਿਤ ਹੋ ਸਕਦਾ ਹੈ। ਰਿਪੋਰਟ ਮੁਤਾਬਕ, ਓਪਨਏਆਈ ਸਟ੍ਰੋਬੇਰੀ ਏ.ਆਈ. (Strawberry AI) ਮਾਡਲ 'ਤੇ ਕੰਮ ਕਰ ਰਿਹਾ ਹੈ ਜੋ ਕਿ ਗਣਿਤ ਅਤੇ ਰਿਜ਼ਨਿੰਗ ਲਈ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ ਸਟ੍ਰੋਬੇਰੀ ਏ.ਆਈ. ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਸਟ੍ਰੋਬੇਰੀ ਏ.ਆਈ. ਵੀ ਲਾਰਜ ਲੈਂਗਵੇਜ ਮਾਡਲ 'ਤੇ ਆਧਾਰਿਤ ਹੈ ਅਤੇ ਇਸ ਦੀ ਸਮਰਥਾ ਚੈਟਜੀਪੀਟੀ ਦੇ ਮੁਕਾਬਲੇ ਜ਼ਿਆਦਾ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਮਾਡਲ ਕਿਸੇ ਸਮੱਸਿਆ ਦਾ ਹੱਲ ਇਸ ਤਰੀਕੇ ਨਾਲ ਕਰੇਗਾ ਜਿਵੇਂ ਅੱਜ ਤਕ ਕਿਸੇ ਏ.ਆਈ. ਮਾਡਲ ਨੇ ਨਹੀਂ ਕੀਤਾ।

ਏ.ਆਈ. ਮਾਡਲ ਮੂਲ ਰੂਪ ਨਾਲ ਡੀਪ ਲਰਨਿੰਗ ਮਾਡਲਸ ਹੁੰਦੇ ਹਨ ਜੋ ਵੱਖ-ਵੱਖ ਪੈਟਰਨਸ ਨੂੰ ਸਮਝਣ ਅਤੇ ਪ੍ਰੋਸੈਸ ਕਰਨ ਲਈ ਐਲਗੋਰਿਦਮਸ ਦੀ ਵਰਤੋਂ ਕਰਦੇ ਹਨ ਪਰ ਜਦੋਂ ਇਹ ਪੈਟਰਨਸ ਅਤੇ ਲਾਜਿਕ ਪ੍ਰਤੀਕਾਤਮਕ ਜਾਂ ਅਸਪਸ਼ਟ ਹੋ ਜਾਂਦੇ ਹਨ ਤਾਂ ਏ.ਆਈ. ਨੂੰ ਸਮਝਣ 'ਚ ਮੁਸ਼ਕਿਲ ਹੁੰਦੀ ਹੈ। ਇਹੀ ਕਾਰਨ ਹੈ ਕਿ ਆਧੁਨਿਕ ਏ.ਆਈ. ਚੈਟਬਾਟਸ ਗੁੰਝਲਦਾਰ ਗਣਿਤਿਕ ਜਾਂ ਤਰਕਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅਸਮਰੱਥ ਹਨ। 

ਜੇਕਰ ਨਵੀਆਂ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ Strawberry AI ਮਾਡਲ ਨੇ ਮੌਜੂਦਾ ਏ.ਆਈ. ਮਾਡਲਾਂ ਦੀਆਂ ਸਮਰਥਾਵਾਂ ਨੂੰ ਪਾਰ ਕਰ ਲਿਆ ਹੈ। ਇਸ ਏ.ਆਈ. ਮਾਡਲ ਦੇ ਆਰਕੀਟੈਕਚਰ ਜਾਂ ਪੈਰਾਮੀਟਰਸ ਬਾਰੇ ਬਹੁਤ ਕੁਝ ਜਾਣਕਾਰੀ ਤਾਂ ਉਪਲੱਬਧ ਨਹੀਂ ਹੈ ਪਰ ਰਿਪੋਰਟ ਮੁਤਾਬਕ, ਇਹ ਏ.ਆਈ. ਮਾਡਲ ਪਹਿਲਾਂ Q* ਦੇ ਨਾਂ ਨਾਲ ਜਾਣਿਆ ਜਾਂਦਾ ਸੀ।


Rakesh

Content Editor

Related News