72 ਦਿਨ ਰਿਚਾਰਜ ਦੀ No Tension ! ਇਸ ਸਸਤੇ ਪਲਾਨ ''ਚ ਰੋਜ਼ਾਨਾ ਮਿਲੇਗਾ 2GB ਡਾਟਾ ਤੇ Unlimited ਕਾਲਿੰਗ
Friday, Aug 21, 2026 - 08:24 PM (IST)
ਗੈਜੇਟ ਡੈਸਕ : ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਯੂਜ਼ਰਸ ਲਈ ਇੱਕ ਬਹੁਤ ਹੀ ਸਸਤਾ ਅਤੇ ਸ਼ਾਨਦਾਰ ਪ੍ਰੀਪੇਡ ਰਿਚਾਰਜ ਪਲਾਨ ਪੇਸ਼ ਕੀਤਾ ਹੈ। ਜਿੱਥੇ ਇੱਕ ਪਾਸੇ ਨਿੱਜੀ ਟੈਲੀਕਾਮ ਕੰਪਨੀਆਂ ਆਪਣੇ ਸਸਤੇ ਪ੍ਰੀਪੇਡ ਪਲਾਨ ਬੰਦ ਕਰ ਰਹੀਆਂ ਹਨ, ਉੱਥੇ ਹੀ ਸਰਕਾਰੀ ਆਪਰੇਟਰ ਨੇ ਘੱਟ ਖਰਚੇ ਵਿੱਚ ਜ਼ਿਆਦਾ ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ ਬਾਜ਼ਾਰ ਵਿੱਚ ਉਤਾਰ ਕੇ ਵੱਡਾ ਕਦਮ ਚੁੱਕਿਆ ਹੈ।
BSNL ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ ਕੰਪਨੀ ਦੇ ਇਸ ਨਵੇਂ ਪਲਾਨ ਦੀ ਕੀਮਤ 500 ਰੁਪਏ ਤੋਂ ਘੱਟ ਯਾਨੀ ਸਿਰਫ 485 ਰੁਪਏ ਹੈ। ਇਸ ਪਲਾਨ ਦੀ ਵੈਲੀਡਿਟੀ 72 ਦਿਨਾਂ ਦੀ ਹੈ। ਗਾਹਕਾਂ ਨੂੰ ਇਸ ਵਿੱਚ ਦੇਸ਼ ਭਰ ਵਿੱਚ ਅਨਲਿਮਟਿਡ ਮੁਫ਼ਤ ਕਾਲਿੰਗ ਅਤੇ ਫ੍ਰੀ ਨੈਸ਼ਨਲ ਰੋਮਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਉਪਭੋਗਤਾਵਾਂ ਨੂੰ ਰੋਜ਼ਾਨਾ 2GB ਹਾਈ-ਸਪੀਡ ਡਾਟਾ (ਕੁੱਲ 144GB ਡੇਟਾ) ਅਤੇ ਰੋਜ਼ਾਨਾ 100 ਮੁਫ਼ਤ SMS ਵੀ ਮਿਲਣਗੇ।
ਇਸ ਤੋਂ ਇਲਾਵਾ BSNL ਨੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਨਵੇਂ ਗਾਹਕਾਂ ਲਈ ਆਪਣਾ 1 ਰੁਪਏ ਵਾਲਾ ਪ੍ਰੀਪੇਡ ਪਲਾਨ ਦੁਬਾਰਾ ਲਾਂਚ ਕੀਤਾ ਹੈ, ਜੋ ਕਿ 12 ਸਤੰਬਰ 2026 ਤੱਕ ਵੈਧ ਹੈ। ਇਸ 1 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ 24 ਦਿਨਾਂ ਦੀ ਵੈਲੀਡਿਟੀ ਮਿਲੇਗੀ।
Recharge karna yaad rakhna bhi koi full-time job hai kya?#BSNLIndia #StayConnected #InternetForEveryone #DigitalLife #IndiaOnline #BSNLServices #SmartIndia #EverydayConnectivity #485plan @CMDBSNL @robertravi21 pic.twitter.com/bwd2kWALuk
— BSNL India (@BSNLCorporate) August 19, 2026
ਇਸ ਦੇ ਨਾਲ ਹੀ ਪੂਰੇ ਭਾਰਤ ਵਿੱਚ ਅਨਲਿਮਟਿਡ ਕਾਲਿੰਗ, ਫ੍ਰੀ ਨੈਸ਼ਨਲ ਰੋਮਿੰਗ, ਰੋਜ਼ਾਨਾ 1GB ਡੇਟਾ ਅਤੇ 100 ਮੁਫ਼ਤ SMS ਦੀ ਸਹੂਲਤ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਪਲਾਨ ਵਿੱਚ 28 ਦਿਨਾਂ ਦੀ ਵੈਲੀਡਿਟੀ ਅਤੇ ਰੋਜ਼ਾਨਾ 2GB ਡੇਟਾ ਦਿੱਤਾ ਜਾਂਦਾ ਸੀ, ਜਿਸ ਨੂੰ ਹੁਣ ਕੰਪਨੀ ਨੇ ਘਟਾ ਦਿੱਤਾ ਹੈ। BSNL ਨੇ ਆਪਣੇ ਕਰੋੜਾਂ ਉਪਭੋਗਤਾਵਾਂ ਲਈ ਇੱਕ ਹੋਰ 'ਫ੍ਰੀਡਮ ਆਫਰ' ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ, 2399 ਰੁਪਏ ਵਾਲੇ ਸਾਲਾਨਾ ਰਿਚਾਰਜ ਪਲਾਨ 'ਤੇ ਗਾਹਕਾਂ ਨੂੰ 47 ਦਿਨਾਂ ਦੀ ਵਾਧੂ ਵੈਲੀਡਿਟੀ ਦਿੱਤੀ ਜਾ ਰਹੀ ਹੈ। ਪਹਿਲਾਂ ਇਹ ਪਲਾਨ 365 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਸੀ, ਪਰ ਹੁਣ ਇਸ ਆਫਰ ਦੇ ਤਹਿਤ ਗਾਹਕਾਂ ਨੂੰ ਕੁੱਲ 412 ਦਿਨਾਂ ਦੀ ਵੈਲੀਡਿਟੀ ਅਤੇ ਇਸ ਦੇ ਸਾਰੇ ਲਾਭਾਂ ਦਾ ਫਾਇਦਾ ਮਿਲੇਗਾ।
