ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ

Tuesday, Oct 01, 2024 - 06:54 PM (IST)

ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ

ਗੈਜੇਟ ਡੈਸਕ- ਅੱਜ, 1 ਅਕਤੂਬਰ ਤੋਂ ਟੈਲੀਕਾਮ ਕੰਪਨੀਆਂ ਲਈ ਟਰਾਈ ਨੇ ਨਵੇਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਨਿਯਮਾਂ ਦਾ ਉਦੇਸ਼ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨਾ ਅਤੇ ਸਪੈਮ ਕਾਲਾਂ  'ਤੇ ਰੋਕ ਲਗਾਉਣਾ ਹੈ। ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਰਗੀਆਂ ਸਾਰੀਆਂ ਕੰਪਨੀਆਂ ਨੂੰ ਇਨ੍ਹਾਂ ਬਦਲਾਵਾਂ ਦਾ ਪਾਲਣ ਕਰਨਾ ਹੋਵੇਗਾ।

ਗਾਹਕਾਂ ਨੂੰ ਕੀ ਮਿਲੇਗਾ ਫਾਇਦਾ

ਸਰਵਿਸ 'ਚ ਸੁਧਾਰ- ਨਵੇਂ ਨਿਯਮਾਂ ਤਹਿਤ, ਕੰਪਨੀਆਂ ਨੂੰ ਆਪਣੀ ਸੇਵਾ ਨੂੰ ਬਿਹਤਰ ਬਣਾਉਣ ਲਈ ਮਜਬੂਤ ਕੀਤਾ ਜਾਵੇਗਾ। ਜੇਕਰ ਕਿਸੇ ਇਲਾਕੇ 'ਚ 24 ਘੰਟਿਆਂ ਤੋਂ ਜ਼ਿਆਦਾ ਸੇਵਾ ਬੰਦ ਰਹਿੰਦੀ ਹੈ ਤਾਂ ਉਸ ਕੰਪਨੀ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। 

ਨੈੱਟਵਰਕ ਜਾਣਕਾਰੀ ਦੀ ਪਾਰਦਰਸ਼ਿਤਾ- ਹੁਣ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੀ ਵੈੱਬਸਾਈਟ 'ਤੇ ਇਹ ਜਾਣਕਾਰੀ ਮੁਹੱਈਆਂ ਕਰਵਾਉਣੀ ਹੋਵੇਗੀ ਕਿ ਉਹ ਕਿਸ ਇਲਾਕੇ 'ਚ ਕਿਹੜੀ ਸਰਵਿਸ ਪ੍ਰਦਾਨ ਕਰਦੀ ਹੈ। ਇਸ ਨਾਲ ਗਾਹਕ ਆਪਣੇ ਇਲਾਕੇ ਦੀ ਨੈੱਟਵਰਕ ਉਪਲੱਬਧਤਾ ਆਸਾਨਾ ਨਾਲ ਜਾਣ ਸਕਣਗੇ ਅਤੇ ਆਪਣੀਆਂ ਲੋੜਾਂ ਮੁਤਾਬਕ, ਸਰਵਿਸ ਚੁਣ ਸਕਣਗੇ। 

ਸਪੈਮ ਕਾਲਾਂ 'ਤੇ ਰੋਕ- ਨਵੇਂ ਨਿਯਮਾਂ ਦੇ ਪ੍ਰਭਾਵ ਨਾਲ ਗਾਹਕਾਂ ਨੂੰ ਅਣਚਾਹੀਆਂ ਕਾਲਾਂ ਤੋਂ ਰਾਹਤ ਮਿਲੇਗੀ। ਟਰਾਈ ਨੇ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਕਾਲ ਡਰਾਪ ਅਤੇ ਸਪੈਮ ਕਾਲਾਂ ਨੂੰ ਘੱਟ ਕਰਨ ਲਈ ਉਪਾਅ ਕਰਨ। ਜੇਕਰ ਕੋਈ ਕੰਪਨੀ ਨਿਯਮਾਂ ਦਾ ਪਾਲਣ ਨਹੀਂ ਕਰਦੀ ਤਾਂ ਉਸ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। 

ਟਰਾਈ ਦਾ ਉਦੇਸ਼- ਟਰਾਈ ਨੇ ਸਪਸ਼ਟ ਰੂਪ ਨਾਲ ਕਿਹਾ ਹੈ ਕਿ ਕੰਪਨੀਆਂ ਨੂੰ ਗਾਹਕਾਂ ਦੇ ਹਿੱਤ 'ਚ ਆਪਣੀ ਪਾਲਿਸੀ 'ਚ ਬਦਲਾਅ ਕਰਨ ਦੀ ਲੋੜ ਹੈ। ਇਹ ਕਦਮ ਲਗਭਗ 10 ਸਾਲਾਂ ਬਾਅਦ ਚੁੱਕਿਆ ਗਿਆ ਹੈ, ਜਿਸ ਦਾ ਮਕਸਦ ਗਾਹਕਾਂ ਨੂੰ ਬਿਹਤਰ ਅਨੁਭਵ ਅਤੇ ਸੇਵਾ ਯਕੀਨੀ ਕਰਦਾ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਗਾਹਕ ਟੈਲੀਕਾਮ ਸੇਵਾਵਾਂ ਦੇ ਮਾਮਲੇ 'ਚ ਜ਼ਿਆਦਾ ਸਸ਼ਕਤ ਮਹਿਸੂਸ ਕਰਨਗੇ। ਉਮੀਦ ਹੈ ਕਿ ਇਸ ਨਾਲ ਸੇਵਾ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ ਅਤੇ ਗਾਹਕਾਂ ਨੂੰ ਕੰਪਨੀਆਂ ਦੀ ਮਨਮਾਨੀ ਤੋਂ ਰਾਹਤ ਮਿਲੇਗੀ। 


author

Rakesh

Content Editor

Related News