ਮੋਜ਼ਿਲਾ ਫਾਇਰਫਾਕਸ ਦੀ iOS ਲਈ ਨਵੀਂ ਅਪਡੇਟ

Friday, Jul 29, 2016 - 11:53 AM (IST)

ਮੋਜ਼ਿਲਾ ਫਾਇਰਫਾਕਸ ਦੀ iOS ਲਈ ਨਵੀਂ ਅਪਡੇਟ
ਜਲੰਧਰ- ਮੋਜ਼ਿਲਾ ਨੇ ਹਾਲ ਹੀ ''ਚ ਆਈ.ਓ.ਐੱਸ. ਲਈ ਇਕ ਅਪਡੇਟ ਦਾ ਐਲਾਨ ਕੀਤਾ ਹੈ। ਇਸ ਅਪਡੇਟ ''ਚ ਬੈਕ ਐਂਡ ਅਤੇ ਫਰੰਟ ਐਂਡ ਦੇ ਨਾਲ-ਨਾਲ ਇਕ ਨਵਾਂ ਮੈਨਿਊ ਅਤੇ ਟੈਬ ਆਪਸ਼ਨਜ਼ ਵੀ ਐਡ ਕੀਤੀਆਂ ਗਈਆਂ ਹਨ। ਆਈ.ਓ.ਐੱਸ. ਵਰਜਨ 5.0 ਲਈ ਫਾਇਰਫਾਕਸ ਨੂੰ ਐਪ ਸਟੋਰ ''ਤੇ ਰੀਲੀਜ਼ ਕੀਤਾ ਗਿਆ ਹੈ ਜਿਸ ''ਚ ਯੂਜ਼ਰਜ਼ ਵੈੱਬ ਨੂੰ ਘੱਟ ਬੈਟਰੀ ''ਤੇ ਹੋਰ ਵੀ ਤੇਜ਼ ਐਕਸੈਸ ਕਰੇਗੀ ਅਤੇ ਇਸ ਦੇ ਨਾਲ ਹੋਰ ਵੀ ਬਹੁਤ ਕੁੱਝ ਦੇ ਰਹੀ ਹੈ। 
 
ਇਕ ਆਰਗਨਾਈਜ਼ੇਸ਼ਨ ਅਨੁਸਾਰ ਇਕ ਅਜਿਹਾ ਵਰਜਨ ਜਿਸ ''ਚ 40 ਫੀਸਦੀ ਤੱਕ ਪ੍ਰੋਸੈਸਰ ਅਤੇ 30 ਫੀਸਦੀ ਤੱਕ ਮੈਮੋਰੀ ਦੀ ਵਰਤੋਂ ''ਚ ਕਟੌਤੀ ਕਰੇਗੀ। ਇਹ ਇਕ ਐਪਲ ਦੇ ਕੋਰ ਬਰਾਊਜ਼ਰ ''ਤੇ ਆਧਾਰਿਤ ਟੈਕਨਾਲੋਜੀ ਹੈ ਜਿਸ ਨੂੰ ਮੋਬਾਇਲ ਦੀ ਦੁਨੀਆ ਲਈ ਖਾਸ ਬਣਾਇਆ ਗਿਆ ਹੈ। ਇਸ ਅਪਡੇਟ ''ਚ ਫੀਚਰਸ ਦੀ ਵਰਤੋਂ ਨੂੰ ਆਸਾਨੀ ਨਾਲ ਨੈਵੀਗੇਟ ਅਤੇ ਐਕਸੈਸ ਕੀਤਾ ਜਾ ਸਕਦਾ ਹੈ। ਬੈਕ ਅਤੇ ਫਾਰਵਰਡ ਬਟਨ ਨੂੰ ਲੰਬੇ ਸਮੇਂ ਤੱਕ ਦਬਾਉਣ ਨਾਲ ਬਰਾਊਜ਼ਰ ਦੀ ਹਿਸਟਰੀ ''ਚ ਆਸਾਨੀ ਨਾਲ ਜਾਇਆ ਜਾ ਸਕਦਾ ਹੈ। ਸਿਰਫ ਮੈਗਨੀਫਾਇਰ ਗਲਾਸ ''ਤੇ ਇਕ ਟੈਪਿੰਗ ਨਾਲ ਕਿਸੇ ਵੀ ਵੈਬੱਸਾਈਟ ਨੂੰ ਐਡਰੈਸ ਬਾਰ ਦੇ ਨਾਲ ਲਿਸਟ ''ਚ ਐਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਕਲੋਜ਼ਡ ਟੈਬ ਨੂੰ ਅੰਡੂ ਦੀ ਵਰਤੋਂ ਨਾਲ ਆਸਾਨੀ ਨਾਲ ਰਿਕਵਰ ਕੀਤਾ ਜਾ ਸਕਦਾ ਹੈ।

Related News