ਮੋਟੋਰੋਲਾ ਬਣਾਏਗੀ ਆਪਣੇ ਆਈਕਾਨਿਕ ਫਲਿਪ ਰੇਜ਼ਰ ਨੂੰ ਫੋਲਡੇਬਲ ਸਮਾਰਟਫੋਨ

Thursday, Jan 17, 2019 - 02:12 PM (IST)

ਮੋਟੋਰੋਲਾ ਬਣਾਏਗੀ ਆਪਣੇ ਆਈਕਾਨਿਕ ਫਲਿਪ ਰੇਜ਼ਰ ਨੂੰ ਫੋਲਡੇਬਲ ਸਮਾਰਟਫੋਨ

ਗੈਜੇਟ ਡੈਸਕ : ਸਮਾਰਟਫੋਨ ਦੀ ਦੁਨੀਆ 'ਚ ਹੁਣ ਨਵੇਂ ਫੀਚਰਸ ਨਾਲ ਲੈਸ ਫੋਲਡੇਬਲ ਫੋਨ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਚੁੱਕੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾਂ ਫੋਲਡੇਬਲ ਫੋਨ ਦੀ ਝਲਕ ਹਾਲ ਹੀ 'ਚ ਹੋਏ CES ਦੇ ਆਖਰੀ ਦਿਨ ਦੇਖਣ ਨੂੰ ਮਿਲੀ ਜਿਸ ਨੂੰ ਰਾਔਲ ਨੇ ਮਾਰਚ ਦੇ ਅਖੀਰ ਤੱਕ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ 'ਚ, ਮੋਟੋਰੋਲਾ ਨੇ ਆਪਣੇ ਲਜੈਂਡਰੀ ਮਾਡਲ ਫਲਿਪ ਫੋਨ RAZR ਨੂੰ ਫੋਲਡੇਬਲ ਸਮਾਰਟਫੋਨ ਦੇ ਰੂਪ 'ਚ ਉਤਾਰਣ ਦਾ ਐਲਾਨ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਹ ਫੋਨ ਫਰਵਰੀ 'ਚ ਲਾਂਚ ਕੀਤਾ ਜਾਵੇਗਾ। ਉਥੇ ਹੀ ਸੈਮਸੰਗ ਨੇ ਵੀ ਆਪਣੇ ਫੋਲਡੇਬਲ ਫੋਨ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤੀ ਹੈ।

ਯੂਜ਼ਰਸ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼
ਮੋਟੋਰੋਲਾ ਦਾ ਆਰਿਜਨਲ RAZR ਸੇਲਫੋਨ ਇਕ ਸਮੇਂ 'ਚ ਬਹੁਤ ਹੀ ਮਸ਼ਹੂਰ ਸੀ ਤੇ ਮੋਟੋਰੋਲਾ ਦੀ ਪੇਰੈਂਟ ਕੰਪਨੀ ਲੇਨੋਵੋ ਇਸ ਨੂੰ ਫੋਲਡੇਬਲ ਫੋਨ ਦੇ ਰੂਪ 'ਚ ਪੇਸ਼ ਕਰ ਮੋਟੋਰੋਲਾ RAZR ਦੇ ਯੂਜ਼ਰਸ ਨੂੰ ਫਿਰ ਤੋਂ ਲੁਭਾਉਣ ਦੀ ਕੋਸ਼ਿਸ਼ 'ਚ ਹੈ।PunjabKesari
ਮੋਟੋਰੋਲਾ ਦੀ Verizon ਦੇ ਨਾਲ ਪਾਰਟਨਰਸ਼ਿੱਪ
2011 'ਚ ਮੋਟੋਰੋਲਾ Verizon ਦੇ ਨਾਲ ਹੀ ਪਾਰਟਨਰਸ਼ਿੱਪ ਕਰ ਕੇ Droid Razar ਲੈ ਕੇ ਆਈ ਸੀ। ਇਹ ਉਸ ਸਮੇਂ ਦੁਨੀਆ ਦਾ ਸਭ ਤੋਂ ਪਤਲਾ ਸਮਾਰਟਫੋਨ ਸੀ ਤੇ ਇਸ ਦੀ ਮੋਟਾਈ ਸਿਰਫ 7.1mm ਸੀ। ਉਸ ਸਮੇਂ ਇਹ ਫਲਿਪ ਫੋਨ ਬਹੁਤ ਪਾਪੁਲਰ ਹੋਇਆ ਸੀ। ਹਾਲਾਂਕਿ ਨਵੇਂ Ra੍ਰr ਦੀ ਡਿਜ਼ਾਈਨ ਕਿਵੇਂ ਦੀ ਹੋਵੇਗੀ ਤੇ ਇਸ ਦੇ ਸਪੈਸੀਫਿਕੇਸ਼ਨਸ ਕੀ ਹੋਣਗੇ, ਇਸ ਨੂੰ ਲੈ ਕੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਮੋਟੋਰੋਲਾ ਦਾ ਫੋਲਡੇਬਲ Ra੍ਰr ਸਮਾਰਟਫੋਨ ਵੀ Verizon  ਦੇ ਨਾਲ ਹੀ ਪਾਰਟਨਰਸ਼ਿੱਪ 'ਚ ਆਵੇਗਾ।

ਇੰਨੀ ਹੋਵੇਗੀ ਕੀਮਤ
ਜਾਣਕਾਰੀ ਦੇ ਮੁਤਾਬਕ ਇਸ ਦੀ ਕੀਮਤ 1500 ਡਾਲਰ (ਕਰੀਬ 1 ਲੱਖ ਰੁਪਏ) ਹੋਵੇਗੀ। ਇਸ ਨੂੰ ਵੀ Veri੍ਰon ਦੇ ਨਾਲ ਐਕਸਕਲੂਜ਼ਿਵ ਪਾਰਟਨਰਸ਼ਿੱਪ ਦੇ ਨਾਲ ਮਾਰਕੀਟ 'ਚ ਉਤਾਰਿਆ ਜਾਵੇਗਾ।  ਇਹ ਸਮਾਰਟਫੋਨ ਫਰਵਰੀ 'ਚ ਸਾਹਮਣੇ ਆ ਸਕਦਾ ਹੈ।


Related News