ਸਭ ਤੋਂ ਕਿਫਾਇਤੀ ਰਿਚਾਰਜ ਪਲਾਨ, ਸਿਰਫ 151 ਰੁਪਏ ਤੋਂ ਸ਼ੁਰੂ, 90 ਦਿਨਾਂ ਦੀ ਮਿਆਦ ਤੇ ਰੋਜ਼ਾਨਾ 2GB ਡਾਟਾ

Sunday, Feb 23, 2025 - 02:54 PM (IST)

ਸਭ ਤੋਂ ਕਿਫਾਇਤੀ ਰਿਚਾਰਜ ਪਲਾਨ, ਸਿਰਫ 151 ਰੁਪਏ ਤੋਂ ਸ਼ੁਰੂ, 90 ਦਿਨਾਂ ਦੀ ਮਿਆਦ ਤੇ ਰੋਜ਼ਾਨਾ 2GB ਡਾਟਾ

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਬੇਹੱਦ ਕਿਫਾਇਤੀ ਅਤੇ ਵੈਲਿਊ-ਪੈਕਡ ਰਿਚਾਰਜ ਪਲਾਨਜ਼ ਪ੍ਰਦਾਨ ਕਰਦਾ ਹੈ। ਬਜਟ-ਫ੍ਰੈਂਡਲੀ ਸੇਵਾਵਾਂ ਲਈ ਮਸ਼ਹੂਰ, ਇਹ ਸਰਕਾਰੀ ਟੈਲੀਕਾਮ ਕੰਪਨੀ, ਨਿੱਜੀ ਟੈਲੀਕਾਮ ਕੰਪਨੀਆਂ ਦੀ ਤੁਲਨਾ 'ਚ ਸਸਤੇ ਪਲਾਨ ਉਪਲੱਬਧ ਕਰਾਉਂਦੀ ਹੈ, ਜਿਸ ਨਾਲ ਇਹ ਪੂਰੇ ਭਾਰਤ 'ਚ ਕਿਫਾਇਤੀ ਇੰਟਰਨੈੱਟ ਯੂਜ਼ਰਜ਼ ਲਈ ਇਕ ਲੋਕਪ੍ਰਸਿੱਧ ਆਪਸ਼ਨ ਬਣ ਗਿਆ ਹੈ। ਜੇਕਰ ਤੁਸੀਂ ਇਕ BSNL ਗਾਹਕ ਹੋ ਅਤੇ ਕਿਫਾਇਤੀ ਕੀਮਤ 'ਤੇ ਜ਼ਿਆਦਾ ਡੇਲੀ ਇੰਟਰਨੈੱਟ ਡਾਟਾ ਚਾਹੁੰਦੇ ਹੋ ਤਾਂ ਇਥੇ 151 ਰੁਪਏ ਤੋਂ ਸ਼ੁਰੂ ਹੋਣ ਵਾਲੇ ਸਭ ਤੋਂ ਸਸਤੇ ਉਪਯੋਗੀ ਪਲਾਨ ਦੀ ਜਾਣਕਾਰੀ ਦਿੱਤੀ ਗਈ ਹੈ। 

BSNL ਦਾ 151 ਰੁਪਏ ਦਾ ਪਲਾਨ

BSNL ਦੇ ਇਸ ਪਲਾਨ ਦੇ ਨਾਲ 30 ਦਿਨਾਂ ਦੀ ਮਿਆਦ ਮਿਲਦੀ ਹੈ। ਇਸਤੋਂ ਇਲਾਵਾ ਇਸ ਵਿਚ ਕੁੱਲ ਡਾਟਾ 40 ਜੀ.ਬੀ. ਮਿਲਦਾ ਹੈ। ਇਸ ਪਲਾਨ 'ਚ ਕਾਲਿੰਗ ਅਤੇ SMSਦੀ ਸੁਵਿਧਾ ਨਹੀਂ ਮਿਲਦੀ ਕਿਉਂਕਿ ਇਹ ਇਕ ਡਾਟਾ ਪਲਾਨ ਹੈ। 151 ਰੁਪਏ ਵਾਲਾ ਇਹ ਰਿਚਾਰਜ ਪਲਾਨ ਉਨ੍ਹਾਂ ਗਾਹਕਾਂ ਲਈ ਉਪਯੋਗੀ ਹੈ ਜਿਨ੍ਹਾਂ ਨੂੰ ਘੱਟ ਸਮੇਂ ਲਈ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ ਪਰ ਕਾਲਿੰਗ ਅਤੇ SMS ਸੇਵਾਵਾਂ ਦੀ ਲੋੜ ਨਹੀਂ ਹੁੰਦੀ। 

BSNL ਦਾ 198 ਰੁਪਏ ਦਾ ਪਲਾਨ

ਇਸ ਪਲਾਨ ਦੇ ਨਾਲ 40 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਵਿਚ ਕੁੱਲ 80 ਜੀ.ਬੀ. ਯਾਨੀ ਡੇਲੀ 2 ਜੀ.ਬੀ. ਡਾਟਾ ਮਿਲਦਾ ਹੈ। ਡੇਲੀ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40Kbpsਹੋ ਜਾਏਗੀ। ਇਸ ਵਿਚ ਵੀ ਕਾਲਿੰਗ ਅਤੇ SMS ਦੀ ਸੁਵਿਧਾ ਨਹੀਂ ਮਿਲਦੀ ਕਿਉਂਕਿ ਇਹ ਵੀ ਇਕ ਡਾਟਾ-ਓਨਲੀ ਵਾਊਚਰ ਹੈ। 

BSNL ਦਾ 411 ਰੁਪਏ ਦਾ ਪਲਾਨ

BSNL ਦੇ ਇਸ ਪਲਾਨ ਦੇ ਨਾਲ 90 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਵਿਚ ਕੁੱਲ 180 ਜੀ.ਬੀ. ਯਾਨੀ ਡੇਲੀ 2 ਜੀ.ਬੀ. ਡਾਟਾ ਮਿਲਦਾ ਹੈ। ਇਹ ਵੀ ਇਕ ਡਾਟਾ ਪਲਾਨ ਹੈ, ਇਸ ਲਈ ਇਸ ਵਿਚ ਕਾਲਿੰਗ ਅਤੇ SMS ਦੀ ਸੁਵਿਧਾ ਸ਼ਾਮਲ ਨਹੀਂ ਹੈ। 411 ਰੁਪਏ ਦਾ ਇਹ ਪਲਾਨ ਆਪਣੀ ਸ਼੍ਰੇਣੀ ਦਾ ਸਭ ਤੋਂ ਕਿਫਾਇਤੀ ਲਾਂਗ-ਟਰਮ ਪਲਾਨ ਹੈ। ਇਹ 90 ਦਿਨਾਂ ਤਕ ਰੋਜ਼ਾਨਾ 2 ਜੀ.ਬੀ. ਡਾਟਾ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਗਾਹਕਾਂ ਲਈ ਬੈਸਟ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਤਕ ਸਥਿਰ ਡਾਟਾ ਦੀ ਲੋੜ ਹੁੰਦੀ ਹੈ। 


author

Rakesh

Content Editor

Related News