Mobile Users ਨੂੰ ਲੱਗੇਗਾ ਵੱਡਾ ਝਟਕਾ ! ਵੱਧ ਸਕਦੀਆਂ ਹਨ Recharge ਦੀਆਂ ਕਮੀਤਾਂ
Monday, Jul 06, 2026 - 05:16 PM (IST)
ਗੈਜੇਟ ਡੈਸਕ : ਦੇਸ਼ ਦੇ ਲੱਖਾਂ ਮੋਬਾਈਲ ਯੂਜ਼ਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨ 12 ਤੋਂ 15% ਤੱਕ ਵਧਾ ਸਕਦੀਆਂ ਹਨ। ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਸੈਂਟਰਮ ਇੰਸਟੀਚਿਊਸ਼ਨਲ ਰਿਸਰਚ ਦੁਆਰਾ ਮੌਜੂਦਾ ਵਿੱਤੀ ਸਾਲ (FY27) ਦੀ ਪਹਿਲੀ ਤਿਮਾਹੀ ਰਿਪੋਰਟ ਦੇ ਅਨੁਸਾਰ ਭਾਰਤੀ ਟੈਲੀਕਾਮ ਬਾਜ਼ਾਰ 'ਚ ਸਿਰਫ ਕੁਝ ਆਪਰੇਟਰ (ਤਿੰਨ ਨਿੱਜੀ ਅਤੇ ਇੱਕ ਸਰਕਾਰੀ) ਬਚੇ ਹਨ। ਨਤੀਜੇ ਵਜੋਂ ਰਿਪੋਰਟ 'ਚ ਅੰਦਾਜ਼ਾ ਲਾਇਆ ਗਿਆ ਹੈ ਕਿ ਕੰਪਨੀਆਂ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਆਪਣੇ ਟੈਰਿਫ ਪਲਾਨ ਵਧਾ ਸਕਦੀਆਂ ਹਨ।
ਕੀਮਤ ਵਾਧੇ ਦੇ ਪਿੱਛੇ ਕਾਰਨ
ਮਾਹਿਰਾਂ ਦੇ ਅਨੁਸਾਰ ਸਾਰੀਆਂ ਨਿੱਜੀ ਟੈਲੀਕਾਮ ਕੰਪਨੀਆਂ ਲਈ ਔਸਤ ਆਮਦਨ ਪ੍ਰਤੀ ਉਪਭੋਗਤਾ (ARPU) ਜੂਨ ਤਿਮਾਹੀ ਵਿੱਚ ਤਿਮਾਹੀ-ਦਰ-ਤਿਮਾਹੀ 1 ਤੋਂ 1.5% ਤੱਕ ਵਧਣ ਦੀ ਉਮੀਦ ਹੈ। ਹੁਣ ਲਗਭਗ ਸਾਰੇ ਖਪਤਕਾਰ 4G ਅਤੇ 5G ਨੈੱਟਵਰਕਾਂ ਵੱਲ ਸ਼ਿਫਟ ਹੋ ਰਹੇ ਹਨ। ਇਸ ਤੋਂ ਇਲਾਵਾ ਪੋਸਟਪੇਡ ਗਾਹਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਜੀਓ ਤੇ ਏਅਰਟੈੱਲ ਮਾਰਕੀਟ ਸ਼ੇਅਰ 'ਚ ਮੋਹਰੀ
ਰਿਪੋਰਟਾਂ ਦੇ ਅਨੁਸਾਰ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਖਪਤਕਾਰਾਂ 'ਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ। ਇਸ ਤਿਮਾਹੀ 'ਚ ਜੀਓ ਦੇ ਲਗਭਗ 7 ਮਿਲੀਅਨ ਨਵੇਂ ਉਪਭੋਗਤਾ ਅਤੇ ਏਅਰਟੈੱਲ ਦੇ 5 ਮਿਲੀਅਨ ਨਵੇਂ ਉਪਭੋਗਤਾ ਜੋੜਨ ਦੀ ਉਮੀਦ ਹੈ, ਜਦਕਿ ਵੋਡਾਫੋਨ ਆਈਡੀਆ (Vi) ਦੇ ਲਗਭਗ 200,000 ਨਵੇਂ ਗਾਹਕ ਜੋੜਨ ਦੀ ਉਮੀਦ ਹੈ।
ਵੋਡਾਫੋਨ ਆਈਡੀਆ (Vi) ਲਈ ਵੱਡੀ ਰਾਹਤ
ਹਾਲਾਂਕਿ ਵੋਡਾਫੋਨ ਆਈਡੀਆ ਇਸ ਦੌੜ 'ਚ ਜੀਓ ਅਤੇ ਏਅਰਟੈੱਲ ਤੋਂ ਥੋੜ੍ਹਾ ਪਿੱਛੇ ਹੈ। ਕੰਪਨੀ ਨੇ ਆਪਣੇ 5G ਨੈੱਟਵਰਕ ਦਾ 100 ਸ਼ਹਿਰਾਂ ਤੱਕ ਵਿਸਤਾਰ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਦਾ ਵਿੱਤੀ ਬੋਝ ਹੁਣ ਕਾਫ਼ੀ ਘੱਟ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
