ਲੱਗ ਗਈਆਂ ਮੌਜਾਂ! ਚਾਹ ਦੇ ਕੱਪ ਨਾਲੋਂ ਵੀ ਸਸਤਾ ਹੋਇਆ Mobile recharge

Saturday, Jun 14, 2025 - 02:16 PM (IST)

ਲੱਗ ਗਈਆਂ ਮੌਜਾਂ! ਚਾਹ ਦੇ ਕੱਪ ਨਾਲੋਂ ਵੀ ਸਸਤਾ ਹੋਇਆ Mobile recharge

ਗੈਜੇਟ ਡੈਸਕ - ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਰੀਚਾਰਜ ਪਲਾਨ ਲੈ ਕੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਵੱਖ-ਵੱਖ ਫਾਇਦੇ ਹੁੰਦੇ ਹਨ। BSNL ਦੇਸ਼ ਦੀ ਇਕੋ-ਇਕ ਸਰਕਾਰੀ ਟੈਲੀਕਾਮ ਕੰਪਨੀ ਹੈ ਜੋ ਆਪਣੇ ਕਿਫਾਇਤੀ ਰੀਚਾਰਜ ਪਲਾਨਾਂ ਲਈ ਜਾਣੀ ਜਾਂਦੀ ਹੈ। ਜੇਕਰ ਤੁਸੀਂ BSNL ਯੂਜ਼ਰ ਹੋ ਅਤੇ ਹਰ ਰੋਜ਼ ਅਸੀਮਤ ਕਾਲਿੰਗ ਸਹੂਲਤ, ਡਾਟਾ ਅਤੇ ਲੰਬੀ ਵੈਲੀਡਿਟੀ ਚਾਹੁੰਦੇ ਹੋ, ਤਾਂ 485 ਵਾਲਾ ਪਲਾਨ ਤੁਹਾਡੇ ਲਈ ਮੁਕੰਮਲ ਸਾਬਤ ਹੋ ਸਕਦਾ ਹੈ। ਜੀ ਹਾਂ ਬਿਲਕੁਲ! ਇਹ ਪਲਾਨ ਘੱਟ ਕੀਮਤ 'ਤੇ ਲੰਬੀ ਵੈਲੀਡਿਟੀ ਤੇ ਵਧੀਆ ਲਾਭ ਪ੍ਰਦਾਨ ਕਰਦਾ ਹੈ। ਆਓ ਇਸ ਪਲਾਨ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਇਹ ਪਲਾਨ ਤੁਹਾਨੂੰ ਇਕ ਚਾਹ ਦੇ ਕੱਪ ਨਾਲੋਂ ਵੀ ਸਸਤਾ ਮਿਲੇਗਾ ਭਾਵ ਕਿ ਯੂਜ਼ਰ ਰੋਜ਼ਾਨਾ ਸਿਰਫ਼ 6 ਰੁਪਏ ਖਰਚ ਕਰਕੇ ਕਈ ਫਾਇਦੇ ਪ੍ਰਾਪਤ ਕਰ ਸਕਦੇ ਹਨ। ਸਰਕਾਰੀ ਕੰਪਨੀ ਦੇ ਇਸ ਪਲਾਨ ਦੀ ਵੈਧਤਾ 80 ਦਿਨ ਹੈ ਜਿਸ 'ਚ ਵਾਇਸ ਕਾਲਿੰਗ ਦੀ ਸਹੂਲਤ ਦੇ ਨਾਲ ਰੋਜ਼ਾਨਾ ਦੇ 100 SMS ਵੀ ਮਿਲਦੇ ਹਨ ਜੋ ਕਿ ਨੈੱਟਵਰਕ 'ਤੇ ਭੇਜੇ ਜਾ ਸਕਦੇ ਹਨ ਅਤੇ ਤੁਹਾਡੀਆਂ ਮੈਸੇਜਿੰਗ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।

ਡੇਟਾ ਦੀ ਮਿਆਦ
ਇਹ ਪਲਾਨ  'ਚ ਯੂਜ਼ਰ ਨੂੰ ਰੋਜ਼ਾਨਾ 2GB ਹਾਈ-ਸਪੀਡ ਡੇਟਾ ਮਿਲੇਗਾ ਤੇ ਡੇਟਾ ਖਤਮ ਹੋਣ ਤੋਂ ਬਾਅਦ ਵੀ, ਤੁਹਾਡੀ ਇੰਟਰਨੈਟ ਕਨੈਕਟੀਵਿਟੀ ਬਣੀ ਰਹੇਗੀ, ਪਰ ਸਪੀਡ 40Kbps ਤੱਕ ਘੱਟ ਜਾਵੇਗੀ। ਇਹ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਜਾਂ ਮੈਸੇਜਿੰਗ ਬ੍ਰਾਊਜ਼ ਕਰਨ ਲਈ ਰੋਜ਼ਾਨਾ ਡੇਟਾ ਦੀ ਲੋੜ ਹੁੰਦੀ ਹੈ।
 
ਪਲਾਨ ਦੇ ਫਾਇਦੇ
 ਇਹ ਪਲਾਨ ਉਨ੍ਹਾਂ ਯੂਜ਼ਰਸ ਲਈ ਫਾਇਦੇਮੰਦ ਹੋ ਸਕਦਾ ਹੈ ਜੋ ਆਪਣੇ ਸੈਕੰਡਰੀ ਸਿਮ ਨੂੰ ਐਕਟਿਵ ਰੱਖਣਾ ਚਾਹੁੰਦੇ ਹਨ। ਜੇਕਰ ਤੁਸੀਂ ਲੰਬੀ ਵੈਲੀਡਿਟੀ ਚਾਹੁੰਦੇ ਹੋ ਤੇ ਇਹ ਵੀ ਚਾਹੁੰਦੇ ਹੋ ਕਿ ਤੁਹਾਡੀ ਕਾਲਿੰਗ ਹਮੇਸ਼ਾ ਕਿਰਿਆਸ਼ੀਲ ਰਹੇ ਅਤੇ ਡਾਟਾ ਵੀ ਉਪਲਬਧ ਹੋਵੇ, ਤਾਂ ਇਹ ਪਲਾਨ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਵਿਦਿਆਰਥੀਆਂ ਜਾਂ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਲਈ, ਇਹ ਇਕ ਕਿਫਾਇਤੀ ਅਤੇ ਸੁਵਿਧਾਜਨਕ ਪੈਕ ਹੋ ਸਕਦਾ ਹੈ। 


author

Sunaina

Content Editor

Related News