Xiaomi Mi 9 ’ਚ ਹੋਵੇਗਾ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ

02/16/2019 11:12:52 AM

ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ 20 ਫਰਵਰੀ 2019 ਨੂੰ ਚੀਨ ’ਚ ਆਪਣੇ ਨਵੇਂ ਸਮਾਰਟਫੋਨ Mi 9 ਤੋਂ ਪਰਦਾ ਚੁੱਕਣ ਵਾਲੀ ਹੈ। ਕੰਪਨੀ ਦੇ ਸੀ.ਈ.ਓ. ਲੀ ਜੂਨ ਆਉਣ ਵਾਲੇ ਸਮਾਰਟਫੋਨ ਮੀ 9 ਦੇ ਕਈ ਰੈਂਡਰਜ਼ (ਗ੍ਰਾਫਿਕਸ ਨਾਲ ਬਣੀਆਂ ਤਸਵੀਰਾਂ) ਨੂੰ ਸ਼ੇਅਰ ਕਰ ਚੁੱਕੇ ਹਨ। ਹੁਣ ਹਾਲ ਹੀ ’ਚ ਵੀਬੋ ’ਤੇ ਕੰਪਨੀ ਦੇ ਅਧਿਕਾਰਤ ਅਕਾਊਂਟ ਤੋਂ ਨਵੇਂ ਗ੍ਰੇਡੀਐਂਟ ਫਿਨਿਸ਼ ਦੇ ਨਾਲ ਮੀ 9 ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੰਪਨੀ ਦੁਆਰਾ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ’ਚ ਵੀ ਫੋਨ ਦੇ ਫਰੰਟ ਪੈਨਲ ਦੀ ਝਲਕ ਦੇਖਣ ਨੂੰ ਨਹੀਂ ਮਿਲ ਰਹੀ ਪਰ ਸੀ.ਈ.ਓ. ਲੀ ਜੂਨ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਕਿ ਸ਼ਾਓਮੀ ਮੀ 9 ’ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਹੋਵੇਗਾ। 

ਸ਼ਾਓਮੀ ਦੇ ਗਲੋਬਲ ਬੁਲਾਰੇ Donovan Sung ਨੇ ਹਾਲ ਹੀ ’ਚ ਟਵਿਟਰ ’ਤੇ ਇਕ ਟੀਜ਼ਰ ਜਾਰੀ ਕੀਤਾ ਹੈ, ਜੋ ਇਸ ਗੱਲ ਵਲ ਇਸ਼ਾਰਾ ਕਰ ਰਿਹਾ ਹੈ ਕਿ ਮੀ 9 ਸਮਾਰਟਫੋਨ ’ਚ ਸਕਿਓਰਿਟੀ ਲਈ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੋਨ ਨਾਲ ਸੰਬੰਧਤ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 


Related News