Meta ਨੇ ਲਾਂਚ ਕੀਤਾ ਨਵਾਂ ਸਮਾਰਟ ਗਲਾਸ, ਨਵੇਂ ਸੈਂਸਰ ਨਾਲ ਮਿਲੇਗੀ ਬਿਹਤਰ ਬੈਟਰੀ ਲਾਈਫ

Friday, Feb 28, 2025 - 05:30 PM (IST)

Meta ਨੇ ਲਾਂਚ ਕੀਤਾ ਨਵਾਂ ਸਮਾਰਟ ਗਲਾਸ, ਨਵੇਂ ਸੈਂਸਰ ਨਾਲ ਮਿਲੇਗੀ ਬਿਹਤਰ ਬੈਟਰੀ ਲਾਈਫ

ਗੈਜੇਟ ਡੈਸਕ- ਟੈੱਕ ਦਿੱਗਜ Meta ਨੇ ਆਪਣੇ ਨਵੇਂ Aria Gen 2 ਸਮਾਰਟ ਗਲਾਸ ਨੂੰ ਲਾਂਚ ਕਰ ਦਿੱਤਾ ਹੈ। ਇਹ ਰਿਸਰਚ-ਫੋਕਸਡ ਡਿਵਾਈਸ Project Aria ਦਾ ਅਗਲਾ ਵਰਜ਼ਨ ਹੈ, ਜਿਸਨੂੰ ਪਹਿਲੀ ਵਾਰ 2020 'ਚ ਪੇਸ਼ ਕੀਤਾ ਗਿਆ ਸੀ। AI ਅਤੇ ਮਸ਼ੀਨ ਲਰਨਿੰਗ (ML) 'ਤੇ ਆਧਾਰਿਤ ਇਹ ਦੂਜੀ ਪੀੜ੍ਹੀ ਦੇ ਸਮਾਰਟ ਗਲਾਸ ਕਈ ਅਪਗ੍ਰੇਡ ਦੇ ਨਾਲ ਆਏ ਹਨ। Meta ਨੇ ਇਨ੍ਹਾਂ ਦੀ ਬੈਟਰੀ ਲਾਈਫ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। 

Meta Aria Gen 2 ਸਮਾਰਟ ਗਲਾਸ : ਖਾਸ ਗੱਲਾਂ

Meta ਨੇ ਆਪਣੇ ਬਲਾਗ ਪੋਸਟ 'ਚ ਇਕ ਨਵੇਂ ਡਿਵਾਈਸ ਦਾ ਐਲਾਨ ਕੀਤਾ। Aria Gen 2 ਨੂੰ ਆਮ ਗਾਹਕਾਂ ਲਈ ਨਹੀਂ, ਸਗੋਂ ਰਿਸਰਚਰਾਂ ਲਈ ਅਤੇ Meta ਦੇ ਪਾਰਟਨਰਾਂ ਲਈ ਵਿਕਸਿਤ ਕੀਤਾ ਗਿਆ ਹੈ। ਇਸਦਾ ਮੁੱਖ ਉਦੇਸ਼ ਨਵੀਆਂ ਤਕਨੀਕਾਂ ਨੂੰ ਵਿਕਸਿਤ ਕਰਨਾ ਅਤੇ ਮਸ਼ੀਨ ਪਰਸੈਪਸ਼ਨ ਨਾਲ ਜੁੜੇ ਰਿਸਰਚ ਨੂੰ ਅੱਗੇ ਵਧਾਉਣਾ ਹੈ। 

ਇਹ ਡਿਵਾਈਸ ਮਸ਼ੀਨ ਪਰਸੈਪਸ਼ਨ, ਕਾਨਟੈਕਸਚੁਅਲ AI ਅਤੇ ਰੋਬੋਟਿਕਸ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨ 'ਚ ਮਦਦ ਕਰੇਗਾ। Meta ਨੇ BMW, Carnegie Mellon, IIIT ਹੈਦਰਾਬਾਦ ਅਤੇ ਯੂਨੀਵਰਸਿਟੀ ਆਫ ਬ੍ਰਿਸਟਲ ਵਰਗੀਆਂ ਸੰਥਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨਵੀਂ ਰਿਸਰਚ ਪਾਰਟਨਰਸ਼ਿਪ ਵੀ ਜੋੜ ਰਹੀ ਹੈ। 

Project Aria ਨਾਲ ਵੱਡਾ ਬਦਲਾਅ : ਡਿਸਪਲੇਅ ਹਟਾ ਦਿੱਤੀ ਗਈ

- ਪਹਿਲੀ ਪੀੜ੍ਹੀ (Project Aria) 'ਚ ਡਿਸਪਲੇਅ ਸੀ, ਜਿਸਨੂੰ ਇਸ ਵਾਰ ਹਟਾ ਦਿੱਤਾ ਗਿਆ ਹੈ। 
- ਨਵਾਂ Aria Gen 2 ਦਾ ਭਾਰ ਸਿਰਫ 75 ਗ੍ਰਾਮ ਹੈ ਅਤੇ ਇਸ ਨੂੰ ਆਸਾਨੀ ਨਾਲ ਫੋਲਡ ਕੀਤਾ ਜਾ ਸਕਦਾ ਹੈ। 
- Meta Aria Gen 2 ਦੇ ਨਵੇਂ ਅਪਗ੍ਰੇਡ ਅਤੇ ਫੀਚਰਜ਼

Meta ਨੇ ਇਸ ਡਿਵਾਈਸ 'ਚ ਕਈ ਸੈਂਸਰ ਅਪਗ੍ਰੇਡ ਕੀਤੇ ਹਨ ਅਤੇ ਕੁਝ ਨਵੇਂ ਸੈਂਸਰ ਜੋੜੇ ਹਨ-

- RGB ਕੈਮਰਾ
- 6DOF SLAM ਕੈਮਰਾ
- ਆਈ-ਟ੍ਰੈਕਿੰਗ ਕੈਮਰਾ
- ਸਪੈਸ਼ਲ ਮਾਈਕ੍ਰੋਫੋਨ
- ਇੰਟਰਸ਼ੀਅਲ ਮੇਜਰਮੈਂਟ ਯੂਨਿਟ (IMU)
- ਬੈਰੋਮੀਟਰ ਅਤੇ ਮੈਗਨੈਟੋਮੀਟਰ
- ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (GNSS)

ਇਸ ਤੋਂ ਇਲਾਵਾ ਇਸ ਸਮਾਰਟ ਗਲਾਸ 'ਚ ਨਵੇਂ ਸੈਂਸਰ ਦੇ ਤੌਰ 'ਤੇ ਹਾਰਟ ਰੇਟ ਲਈ ਫੋਟੋਪਲੇਥੀਸਮੋਗ੍ਰਫੀ (PPG) ਸੈਂਸਰ ਦਿੱਤਾ ਗਿਆ ਹੈ। ਇਸ ਵਿਚ ਕਾਨਟੈਕਟ ਮਾਈਕ੍ਰੋਫੋਨ, ਬਿਹਤਰ ਬੈਟਰੀ ਅਤੇ ਆਨ-ਡਿਵਾਈਸ ਪ੍ਰੋਸੈਸਿੰਗ ਦੀ ਸਹੂਲਤ ਹੈ। Meta Aria Gen 2 'ਚ ਆਨ-ਡਿਵਾਈਸ ਪ੍ਰੋਸੈਸਿੰਗ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਇਹ SLAM, ਆਈ-ਟ੍ਰੈਕਿੰਗ, ਹੈਂਡ-ਟ੍ਰੈਕਿੰਗ ਅਤੇ ਸਪੀਚ ਰਿਕੋਗਨੀਸ਼ਨ ਵਰਗੇ ਕੰਮਾਂ ਨੂੰ ਖੁਦ ਹੀ ਪ੍ਰੋਸੈਸ ਕਰ ਸਕਦਾ ਹੈ। ਇਸ ਨੂੰ Meta ਦੇ ਕਸਟਮ ਸਿਲੀਕਾਨ ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਬੈਟਰੀ ਨੂੰ ਲੈ ਕੇ 8 ਘੰਟਿਆਂ ਤਕ ਦੇ ਬੈਕਅਪ ਦਾ ਦਾਅਵਾ ਹੈ। 


author

Rakesh

Content Editor

Related News