LG ਦੇ ਨਵੇਂ V20''ਚ ਹੋਵੇਗਾ 20 ਮੈਗਾਪਿਕਸਲ ਕੈਮਰਾ ਅਤੇ ਹੋਰ ਵੀ ਬਹੁਤ ਕੁੱਝ
Thursday, Aug 04, 2016 - 01:16 PM (IST)

ਜਲੰਧਰ- ਐੱਲ.ਜੀ. ਵੱਲੋਂ ਹਾਲ ਹੀ ''ਚ ਇਸ ਦੀ ਨਵੀਂ ਡਿਵਾਈਸ ਵੀ20 ਬਾਰੇ ਖੁਲਾਸਾ ਕੀਤਾ ਗਿਆ ਸੀ, ਜਿਸ ਦੇ ਫੀਚਰਸ ਦਾ ਖੁਲਾਸਾ ਹੁਣ ਕੀਤਾ ਗਿਆ ਹੈ। ਇਸ ਡਿਵਾਈਸ ''ਚ 820 ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦਾ ਰਿਅਰ ਕੈਮਰਾ 20 ਮੈਗਾਪਿਕਸਲ ਹੋਵੇਗਾ। ਐੱਲ.ਜੀ. ਵੱਲੋਂ ਇਕ ਪ੍ਰੈੱਸ ਰੀਲੀਜ਼ ''ਚ ਦੱਸਿਆ ਗਿਆ ਹੈ ਕਿ ਇਹ ਵੀ20 ਪਹਿਲਾ ਨਾਨ-ਨੈਕਸਸ ਸਮਾਰਟਫੋਨ ਹੋਵੇਗਾ ਜੋ ਐਂਡ੍ਰਾਇਡ ਨਾਗਟ 7.0 ''ਤੇ ਚੱਲੇਗਾ। ਹਾਲਾਂਕਿ ਐੱਲ.ਜੀ. ਜੀ5 ਲਈ ਕੁੱਝ ਚੰਗਾ ਰਿਸਪਾਂਸ ਨਹੀਂ ਮਿਲ ਸਕਿਆ ਪਰ ਐੱਲ.ਜੀ. ਦਾ ਵੀ20 ਨਵਾਂ ਫਲੈਗਸ਼ਿਪ ਡਿਵਾਈਸ ਹੈ।
ਇਕ ਰਿਪੋਟ ਅਨੁਸਾਰ ਇਸ ਡਿਵਾਈਸ ''ਚ 820 ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ 5.5 ਇੰਚ ਐੱਫ.ਐੱਚ.ਡੀ. ਡਿਸਪਲੇ, 3 ਜੀ.ਬੀ. ਰੈਮ ਅਤੇ ਇਕ ਐਂਡਰਿਨੋ 530 ਜੀ.ਪੀ.ਯੂ. ਦਿੱਤਾ ਜਾਵੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਫੋਨ ''ਚ ਇਕ 1ਜੀ.ਬੀ. ਰੈਮ ਵੇਰਿਐਂਟ ਵੀ ਦਿੱਤਾ ਜਾਵੇਗੈ। ਇਸ ਤੋਂ ਇਲਾਵਾ ਇਕ ਵਰਜਨ ''ਚ 32 ਜੀ.ਬੀ. ਇੰਟਰਨਲ ਸਟੋਰੇਜ ਅਤੇ ਇਕ ਹੋਰ 64 ਜੀ.ਬੀ. ਆਨ ਬੋਰਡ ਵਰਜਨ ਹੋਵੇਗਾ। 20 ਮੈਗਾਪਿਕਸਲ ਰਿਅਰ ਕੈਮਰੇ ਦੇ ਨਾਲ 8 ਮੈਗਾਪਿਕਸਲ ਫਰੰਟ ਕੈਮਰਾ ਵੀ ਦਿੱਤਾ ਜਾਵੇਗਾ। ਬੈਟਰੀ ਕਪੈਸਿਟੀ 4,000 ਐੱਮ.ਏ.ਐੱਚ. ਹੋ ਸਕਦੀ ਹੈ ਅਤੇ ਇਸ ਡਿਵਾਈਸ ''ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਦਿੱਤੀ ਜਾਵੇਗੀ।