ਲਿਨੋਵੋ ਦੇ ਇਸ ਸਮਾਰਟਫੋਨ ਦੇ ਫੀਚਰਸ ਹੋਏ ਲੀਕ

Wednesday, Nov 28, 2018 - 01:38 AM (IST)

ਲਿਨੋਵੋ ਦੇ ਇਸ ਸਮਾਰਟਫੋਨ ਦੇ ਫੀਚਰਸ ਹੋਏ ਲੀਕ

ਗੈਜੇਟ ਡੈਸਕ—ਲਿਨੋਵੋ ਨੇ ਕਾਫੀ ਸਮੇਂ ਤੋਂ ਆਪਣਾ ਕੋਈ ਨਵਾਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਨਹੀਂ ਕੀਤਾ ਹੈ। ਲਿਨੋਵੋ ਦੇ ਚਾਹਵਾਨਾਂ ਨੂੰ ਲੰਬੇ ਸਮੇਂ ਤੋਂ ਕਿਸੇ ਨਵੇਂ ਸਮਾਰਟਫੋਨ ਦਾ ਇੰਤਜ਼ਾਰ ਹੋਵੇਗਾ। ਬਾਜ਼ਾਰ 'ਚ ਆਏ ਦਿਨ ਲਾਂਚ ਹੋ ਰਹੇ ਇਕ ਤੋਂ ਵਧ ਇਕ ਇਕ ਸਮਾਰਟਫੋਨ ਨੇ ਲਿਨੋਵੋ ਨੂੰ ਚਿੰਤਾ 'ਚ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੁਝ ਖਬਰਾਂ ਦੀ ਮੰਨਿਏ ਤਾਂ ਲਿਨੋਵੋ ਨੇ ਆਪਣੇ ਜਬਰਦਸਤ ਕਮਬੈਕ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕੰਪਨੀ ਨੇ ਅਜੇ ਹਾਲ ਹੀ 'ਚ ਚੀਨ 'ਚ ਆਪਣੇ ਜੈੱਡ-ਸੀਰੀਜ਼ ਦੇ ਕਈ ਡਿਵਾਈਸੇਜ ਨੂੰ ਲਾਂਚ ਕਰਨ ਨਾਲ ਹੀ ਆਪਣੇ ਕੇ-ਸੀਰੀਜ਼ ਦੇ ਵੀ ਦੋ ਨਵੇਂ ਡਿਵਾਈਸੇਸ ਕੇ5ਐੱਸ ਅਤੇ ਕੇ5 ਪ੍ਰੋ ਨੂੰ ਲਾਂਚ ਕੀਤਾ ਹੈ।

ਰਿਪੋਰਟਸ ਦੀ ਜੇਕਰ ਮੰਨਿਏ ਤਾਂ ਲਿਨੋਵੋ ਜਲਦ ਹੀ ਕੇ-ਸੀਰੀਜ਼ ਸਮਾਰਟਫੋਨ ਦੀ ਸੀਰੀਜ਼ 'ਚ ਇਕ ਨਵਾਂ ਨਾਂ ਕੇ5ਐਕਸ ਜੋੜਨ ਵਾਲਾ ਹੈ। ਹਾਲਾਂਕਿ ਇਸ ਫੋਨ ਨੂੰ ਲਾਂਚ ਹੋਣ 'ਚ ਅਜੇ ਥੋੜਾ ਸਮਾਂ ਹੈ ਪਰ ਇਸ ਦੇ ਸਪੈਸੀਫਿਕੇਸ਼ਨ ਇੰਟਰਨੈੱਟ 'ਤੇ ਲੀਕ ਹੋ ਗਏ ਹਨ। ਲੀਕਸ ਹੋਏ ਸਪੈਸੀਫਿਕੇਸ਼ਨ ਦੀ ਜੇਕਰ ਮੰਨਿਏ ਤਾਂ ਲਿਨੋਵੋ ਕੇ5ਐਕਸ ਐਂਡ੍ਰਾਇਡ 8.1 ਓਰੀਓ ਆਊਟ ਆਫ ਦਿ ਬਾਕਸ 'ਤੇ ਕੰਮ ਕਰੇਗਾ ਅਤੇ ਇਸ 'ਚ 6ਜੀ.ਬੀ. ਰੈਮ ਅਤੇ 370mh੍ਰ ਐਡਰੀਨੋ 509 ਜੀ.ਪੀ.ਯੂ. ਨਾਲ ਕੁਆਲਕਾਮ ਆਕਟਾ-ਕੋਰ ਸਨੈਪਡਰੈਗਨ 636 ਚਿਪਸੈੱਟ ਮੌਜੂਦ ਹੋਵੇਗਾ।

ਹਾਲਾਂਕਿ ਇਸ ਫੋਨ ਦੇ ਸਕਰੀਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਆ ਸਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਫੋਨ 'ਚ 1080x2160 ਪਿਕਸਲ ਨਾਲ ਫੁੱਲ ਐੱਚ.ਡੀ.+ਡਿਸਪਲੇਅ ਹੋਵੇਗੀ। ਇਸ ਦੇ ਨਾਲ ਹੀ 18:9 ਆਸਪੈਕਟ ਰੇਸ਼ੀਓ ਨਾਲ ਨੌਚ-ਲੇਸ ਡਿਸਪਲੇਅ ਮਿਲੇਗਾ। ਗੱਲ ਜੇਕਰ ਇਸ ਫੋਨ ਦੇ ਸਟੋਰੇਜ ਵੇਰੀਐਂਟ ਦੀ ਕਰੀਏ ਤਾਂ ਇਹ ਤਿੰਨ ਵੇਰੀਐਂਟ 32ਜੀ.ਬੀ., 64ਜੀ.ਬੀ. ਅਤੇ 128ਜੀ.ਬੀ. 'ਚ ਆਵੇਗਾ।


Related News