ਇਨ੍ਹਾਂ ਤਰੀਕਿਆਂ ਨਾਲ ਆਪਣੇ ਫੇਸਬੁੱਕ ਅਕਾਊਂਟ ਨੂੰ ਰੱਖੋ ਹੋਰ ਵੀ ਸੁਰੱਖਿਅਤ
Friday, Dec 16, 2016 - 01:39 PM (IST)

ਜਲੰਧਰ- ਅੱਜ-ਕਲ ਦੀ ਨੌਜਵਾਨ ਪੀੜ੍ਹੀ ''ਚ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ। ਕੋਈ ਵੀ ਅਜਿਹਾ ਤਬਕਾ ਨਹੀਂ ਹੈ ਜੋ ਇਸ ਪਲੇਟਫਾਰਮ ਦੀ ਵਰਤੋਂ ਨਾ ਕਰ ਰਿਹਾ ਹੋਵੇ। ਵਧ ਰਹੀ ਤਕਨੀਕ ਨਾਲ ਲੋਕ ਕਿਸੇ ਦੀ ਵੀ ਨਿਜੀ ਜਾਣਕਾਰੀ ਆਸਾਨੀ ਨਾਲ ਕੱਢ ਸਕਦੇ ਹਨ। ਤੁਹਾਡੀਫੇਸਬੁੱਕ ਫ੍ਰੈਂਡਲਿਸਟ ''ਚ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਬਾਰੇ ਤੁਹਾਨੂੰ ਜ਼ਿਆਦਾ ਪਤਾ ਨਹੀਂ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਪ੍ਰੋਫਾਇਲ ਨੂੰ ਸਾਫ ਅਤੇ ਸੁਰੱਖਿਅਤ ਰੱਖੋ। ਆਪਣੀ ਸਕਿਓਰਿਟੀ ਅਤੇ ਪ੍ਰਾਈਵੇਸੀ ਸੈਟਿੰਗਸ ਨੂੰ ਅਪਡੇਟ ਕਰੋ ਤਾਂ ਜੋ ਲੋਕ ਤੁਹਾਡੇ ਬਾਰੇ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀਆਂ ਨਾ ਜੁਟਾ ਲੈਣ। ਆਪਣੇ ਅਕਾਊਂਟ ''ਚੋਂ ਜ਼ਿਆਦਾ ਉਨ੍ਹਾਂ ਗੇਮਜ਼ ਅਤੇ ਐਪਸ ਨੂੰ ਵੀ ਹਟਾ ਦਿਓ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ। ਇਸ ਤੋਂ ਇਲਾਵਾ ਅਸੀਂ ਹੋਰ ਵੀ ਕੁਝ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਰਾਹੀ ਤੁਸੀਂ ਆਪਣਾ ਫੇਸਬੁੱਕ ਅਕਾਊਂਟ ਸੁਰੱਖਿਅਤ ਕਰ ਸਕਦੇ ਹੋ-
ਆਪਣੇ ਅਕਾਊਂਟ ਨੂੰ ਸਕਿਓਰ ਕਰੋ
ਤੁਹਾਨੂੰ ਆਪਣਾ ਪਾਸਵਰਡ ਬਹੁਤ ਮੁਸ਼ਕਲ ਰੱਖਣਾ ਚਾਹੀਦਾ ਹੈ। ਈ-ਮੇਲ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਲਈ ਇਹ ਜ਼ਰੂਰੀ ਹੈ। Security ਦੇ ਅੰਦਰ ਜਾ ਕੇ Account Settings ''ਚ ਜਾਓ। ਇਥੇ Login Approvals ਦਾ ਆਪਸ਼ਨ ਹੋਵੇਗਾ ਇਸ ਨੂੰ ਆਨ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਕਿਸੇ ਨਵੀਂ ਡਿਵਾਈਸ ਤੋਂ ਲਾਗ-ਇੰਨ ਕਰੋਗੇ, ਤੁਹਾਨੂੰ ਮੋਬਾਇਲ ਨੰਬਰ ''ਤੇ ਭੇਜਿਆ ਗਿਆ ਕੋਡ ਭਰਨਾ ਪਵੇਗਾ। ਇਸ ਤੋਂ ਬਿਨਾਂ ਨਹੀਂ ਡਿਵਾਈਸ ''ਤੇ ਤੁਸੀਂ ਫੇਸਬੁੱਕ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਤਰ੍ਹਾਂ ਕੋਈ ਹੋਰ ਕਿਸੇ ਡਿਵਾਇਸ ''ਤੇ ਤੁਹਾਡੀ ਫੇਸਬੁੱਕ ਆਈ.ਡੀ. ਲਾਗ-ਇੰਨ ਨਹੀਂ ਕਰ ਸਕੇਗਾ।
ਆਪਣੀ ਪ੍ਰਾਈਵੇਸੀ ਸੈਟਿੰਗਸ ਰੀਵਿਊ ਕਰੋ
ਫੇਸਬੁੱਕ ''ਚ ਕੁਝ ਪ੍ਰਾਈਵੇਸੀ ਸ਼ਾਰਟਕਟਸ ਹਨ। ਲੈਪਟਾਪ ਜਾਂ ਡੈਸਕਟਾਪ ''ਤੇ ਤੁਸੀਂ ਬ੍ਰਾਊਜ਼ਰ ਦੇ ਉੱਪਰ ਸੱਜੇ ਪਾਸੇ ਛੋਟਾ ਜਿਹਾ ਤਾਲਾ ਦੇਖਦੇ ਹੋਵੋਗੇ। ਐਪ ਜਾਂ ਐਂਡਰਾਇਡ ਐਪਸ ''ਤੇ ਤੁਹਾਨੂੰ ਇਹ ਮੈਨਿਊ ਰਾਹੀ ਮਿਲੇਗਾ।
ਇਸ ਵਿਚ ਇਕ ਸ਼ਾਰਟਕਟ ਹੈ ''Who can see my stuff'' ਇਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਨਾਲ ਸਟੱਫ ਨੂੰ ਕਿਸ-ਕਿਸ ਨੂੰ ਦਿਖਾ ਰਹੇ ਹੋ। ਇਥੋਂ ਸੈਟਿੰਗ ਬਦਲ ਕੇ ਤੁਸੀਂ ਇਸ ਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਟੈਂਟ ਸਿਰਫ ਦੋਸਤ ਹੀ ਦੇਖਣ ਤਾਂ ਉਸ ਦੀ ਸੈਟਿੰਗ ਪਬਲਿਕ ਦੀ ਬਜਾਏ ਫ੍ਰੈਂਡ ਕਰ ਦਿਓ। Timeline and Tagging ''ਤੇ ਜਾ ਕੇ ਅਜਿਹੀ ਸੈਟਿੰਗ ਕਰ ਸਕਦੇ ਹੋ ਕਿ ਜੋ ਕੋਈ ਤੁਹਾਨੂੰ ਕਿਸੇ ਤਸਵੀਰ ਵਗੈਰਾ ਨੂੰ ਟੈਗ ਕਰੇ, ਤੁਹਾਡੇ ਅਪਰੂਵ ਕਰਨ ਤੋਂ ਬਾਅਦ ਹੀ ਉਹ ਟਾਈਮਲਾਈਨ ''ਚ ਦਿਖਾਈ ਦੇਵੇ।
ਅਨਫ੍ਰੈਂਡ ਕਰੋ
ਜਿਨ੍ਹਾਂ ਦੋਸਤਾਂ ਦੇ ਸੰਪਰਕ ''ਚ ਤੁਸੀਂ ਹੁਣ ਨਹੀਂ ਹੋ ਜਾਂ ਜਿਨ੍ਹਾਂ ਲੋਕਾਂ ਨਾਲ ਜ਼ਿਆਦਾ ਜਾਣ-ਪਛਾਣ ਨਹੀਂ ਹੈ ਉਨ੍ਹਾਂ ਨੂੰ ਅਨਫ੍ਰੈਂਡ ਕਰ ਦਿਓ। ਅਨਫ੍ਰੈਂਡ ਕਰਨਾ ਜੇਕਰ ਤੁਹਾਨੂੰ ਗਲਤ ਲੱਗ ਰਿਹਾ ਹੈ ਤਾਂ ਉਨ੍ਹਾਂ ਨੂੰ ''Acquaintances'' ਜਾਂ ''Restricted'' ਲਿਸਟ ''ਚ ਪਾ ਦਿਓ।
''Acquaintances'' ਦਾ ਮਤਲਬ ਹੋਇਆ ਕਿ ਉਨ੍ਹਾਂ ਦੀਆਂ ਪੋਸਟਾਂ ਤੁਹਾਨੂੰ ਆਪਣੀ ਨਿਊਜ਼ ਫੀਡ ''ਚ ਨਹੀਂ ਦਿਖਾਈ ਦੇਣਗੀਆਂ ਪਰ ਉਹ ਲੋਕ ਤੁਹਾਡੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਪੋਸਟਾਂ ਨੂੰ ਦੇਖ ਸਕਣਗੇ। Restricted ਦਾ ਮਤਲਬ ਹੋਇਆ ਕਿ ਉਹ ਸਿਰਫ ਤੁਹਾਡੀਆਂ ਪਬਲਿਕ ਪੋਸਟਾਂ ਹੀ ਦੇਖ ਸਕਣਗੇ। ਇਹ ਤਰੀਕਾ ਜ਼ਿਆਦਾ ਕਾਰਗਰ ਹੈ। ਉਹ ਤੁਹਾਡੀ ਫ੍ਰੈਂਡਲਿਸਟ ''ਚ ਵੀ ਰਹਿਣਗੇ, ਪਰ ਤੁਹਾਡੀ ਜ਼ਿਆਦਾ ਜਾਣਕਾਰੀ ਨਹੀਂ ਜੁਟਾ ਸਕਣਗੇ।
ਆਪਣਾ ਡਾਟਾ ਕੰਟਰੋਲ ਕਰੋ
ਕਿਸ ਦੀਆਂ ਪੋਸਟਾਂ ਜ਼ਿਆਦਾ ਦੇਖਣੀਆਂ ਹਨ, ਕਿਸ ਦੀਆਂ ਘੱਟ ਜਾਂ ਕਿਸੇ ਦੀਆਂ ਬਿਲਕੁਲ ਵੀ ਨਹੀਂ ਦੇਖਣੀਆਂ, ਤੁਸੀਂ ਇਸ ਨੂੰ News Feeds Preferences ''ਚ ਜਾ ਕੇ ਮੈਨੇਜ ਕਰ ਸਕਦੇ ਹੋ। ਇਹ ਸੈਟਿੰਗ ਤੁਹਾਨੂੰ ਬ੍ਰਾਊਜ਼ਰ ਅਤੇ ਐਂਡਰਾਇਡ ਆਪ ''ਚ ਟਾਪ ਰਾਈਟ ''ਤੇ ਦਿਖਾਈ ਦੇਵੇਗੀ ਅਤੇ ਆਈਫੋਨ ''ਚ ਲੋਅਰ ਰਾਈਟ ''ਚ ਇਥੇ ਤੁਸੀਂ ਉਨ੍ਹਾਂ ਫ੍ਰੈਂਡਸ ਨੂੰ ਚੁਣ ਸਕਦੇ ਹੋ ਜੋ ਹਮੇਸ਼ਾ ਤੁਹਾਨੂੰ ਟਾਪ ਦਿਸਣਗੇ। ਕੁਝ ਦੋਸਤਾਂ ਦੀਆਂ ਪੋਸਟਾਂ ਤੁਸੀਂ ਪੂਰੀ ਤਰ੍ਹਾਂ ਹਾਈਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਦੇ ਆਪਣੇ-ਆਪ ਪਲੇ ਹੋਣ ਨਾਲ ਜ਼ਿਆਦਾ ਡਾਟਾ ਖਰਚ ਹੋਣ ਨੂੰ ਲੈ ਕੇ ਚਿੰਤਾ ''ਚ ਹੋ ਤਾਂ ਐਂਡਰਾਇਡ ਐਪ ਸੈਟਿੰਗਸ ''ਚ ਜਾਓ ਅਤੇ ਆਟੋਪਲੇ ਨੂੰ ਬੰਦ ਕਰ ਦਿਓ। ਆਈਫੋਨ ''ਚ ਇਹ ਵੀਡੀਓ ਅਤੇ ਫੋਟੋਜ਼ ''ਚ ਅਕਾਊਂਟ ਸੈਟਿੰਗਸ ''ਚ ਮਿਲੇਗਾ।