Kawasaki ਨੇ ਭਾਰਤ ''ਚ ਲਾਂਚ ਕੀਤਾ Z800 ਬਾਈਕ ਦਾ ਲਿਮਟਿਡ ਆਡੀਸ਼ਨ
Wednesday, Oct 12, 2016 - 07:00 PM (IST)

ਜਲੰਧਰ- ਜਪਾਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ ''ਚ Z800 ਬਾਈਕ ਦਾ ਲਿਮਟਿਡ ਆਡੀਸ਼ਨ ਲਾਂਚ ਕੀਤਾ ਹੈ ਜਿਸ ਦੀ ਕੀਮਤ 7.5 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ। ਤੁਹਾਨੂੰ ਦੱਸ ਦਈਏ ਕਿ ਕਾਸਮੈਟਿਕ ਚੇਂਜਿਸ ਅਤੇ ਨਵੀਂ ਪੇਂਟ ਸਕੀਮ ਤੋਂ ਬਾਅਦ ਵੀ ਕੰਪਨੀ ਨੇ ਇਸ ਦੀ ਕੀਮਤ ''ਚ ਕੋਈ ਬਦਲਾਅ ਨਹੀਂ ਕੀਤਾ ਹੈ।
ਕਾਵਾਸਾਕੀ Z800 ਮਿਲਟਿਡ ਆਡੀਸ਼ਨ ''ਚ 806ਸੀਸੀ ਲਿਕੁਇੱਡ-ਕੂਲਡ ਇਨ-ਲਾਈਨ 4 ਸਿਲੰਡਰ ਇੰਜਣ ਲੱਗਾ ਹੈ ਜੋ 10,200 ਆਰ.ਪੀ.ਐੱਮ ''ਤੇ 111 ਬੀ.ਐੱਚ.ਪੀ. ਦੀ ਤਾਕਤ ਅਤੇ 8000 ਆਰ.ਪੀ.ਐੱਮ. ''ਤੇ 83 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਨੂੰ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਸੈਗਮੇਂਟ ''ਚ ਇਹ ਬਾਈਕ ਟ੍ਰੰਫ ਸਟ੍ਰੀਟ ਟ੍ਰਿਪਲ, ਬੈਨੇਲੀ ਟੀ.ਐੱਨ.ਟੀ. 600ਆਈ, ਹੌਂਡਾ ਸੀ.ਬੀ.ਆਰ.650ਐੱਫ ਅਤੇ ਡੁਕੈਟੀ ਮਾਨਸਟਰ 821 ਨੂੰ ਸਖਤ ਟੱਕਰ ਦੇਵੇਗੀ।