Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ

Wednesday, Nov 27, 2024 - 03:48 PM (IST)

Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ

ਗੈਜੇਟ ਡੈਸਕ - ਕੀ ਤੁਸੀਂ ਜਾਣਦੇ ਹੋ ਕਿ ਗੂਗਲ ਮੈਪ ਤੁਹਾਡੀ ਹਰ ਗਤੀਵਿਧੀ ਨੂੰ ਟਰੈਕ ਕਰਦਾ ਹੈ? ਸਰਲ ਭਾਸ਼ਾ ’ਚ ਸਮਝਾਓ,  Google Maps ’ਚ ਹਰ ਪਲ ਦੀ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਕਿਸ ਸਮੇਂ ਕਿੱਥੇ ਸੀ ਪਰ ਜੇਕਰ ਤੁਸੀਂ ਚਾਹੋ ਤਾਂ ਗੂਗਲ ਮੈਪ ਨੂੰ ਅਜਿਹਾ ਕਰਨ ਤੋਂ ਰੋਕ ਸਕਦੇ ਹੋ, ਆਓ ਜਾਣਦੇ ਹਾਂ ਕਿਵੇਂ? ਗੂਗਲ ਦੇ ਜ਼ਿਆਦਾਤਰ ਐਪਸ ਪਹਿਲਾਂ ਤੋਂ ਹੀ  Android Phone ’ਚ ਪਹਿਲਾਂ ਤੋਂ ਇੰਸਟਾਲ ਹਨ। Android ਮੋਬਾਈਲ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਲੋਕ  Google Maps ਦੀ ਵਰਤੋਂ ਕਰਦੇ ਹਨ, ਜੋ ਕਿ ਫੋਨ ’ਚ ਪਹਿਲਾਂ ਤੋਂ ਉਪਲਬਧ ਨੈਵੀਗੇਸ਼ਨ ਐਪ ਹੈ ਪਰ ਹੋ ਸਕਦਾ ਹੈ ਕਿ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ  Google Maps ’ਚ ਤੁਸੀਂ ਕਿੱਥੇ, ਕਦੋਂ ਅਤੇ ਕਿਸ ਸਮੇਂ ਗਏ ਸੀ, ਇਸ ਬਾਰੇ ਹਰ ਵੇਰਵੇ ਦੀ ਜਾਣਕਾਰੀ ਹੈ।

ਪੜ੍ਹੋ ਇਹ ਵੀ ਖਬਰ - ਸੈਮਸੰਗ ਦੇ ਸੁਪਰਪਾਵਰ ਸਮਾਰਟਫੋਨ ’ਤੇ 54% ਛੋਟ, ਜਾਣੋ ਇਸ ਦੇ ਲਾਭ

ਗੂਗਲ ਕਿਸ ਤਰ੍ਹਾਂ ਨਾਲ ਤੁਹਾਡੀ ਐਕਟੀਵਿਟੀ ’ਤੇ ਨਜ਼ਰ ਰੱਖਦਾ ਹੈ, ਇਸ ਗੱਲ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਖਿਰ ਕਿਸ ਤਰ੍ਹਾਂ ਤੁਸੀਂ ਗੂਗਲ ਮੈਪ ਨੂੰ ਰੋਕ ਸਕਦੇ ਹੋ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਤੁਸੀਂ ਗੂਗਲ ਮੈਪਸ ਨੂੰ ਵੀ ਅਜਿਹਾ ਕਰਨ ਤੋਂ ਰੋਕ ਸਕਦੇ ਹੋ, ਪਰ ਇਸਦੇ ਲਈ ਤੁਹਾਨੂੰ ਇੱਕ ਸਧਾਰਨ ਟ੍ਰਿਕ ਅਜ਼ਮਾਉਣਾ ਹੋਵੇਗੀ।

1. ਆਪਣੇ ਫ਼ੋਨ ਵਿੱਚ Google Maps ਐਪ ਓਪਨ ਕਰੋ।

2. ਸਕ੍ਰੀਨ ਦੇ ਉੱਪਰਲੇ ਸੱਜੇ ਕੋਨੇ ’ਚ ਆਪਣੀ ਪ੍ਰੋਫਾਈਲ ਫ਼ੋਟੋ ਜਾਂ ਨਾਮ ਦੇ ਪਹਿਲੇ ਅੱਖਰਾਂ 'ਤੇ ਟੈਪ ਕਰੋ।

ਪੜ੍ਹੋ ਇਹ ਵੀ ਖਬਰ - ਆ ਰਿਹਾ ਸਭ ਤੋਂ ਧਾਂਸੂ ਕੈਮਰੇ ਵਾਲਾ OnePlus 13 ਸਮਾਰਟਫੋਨ, ਭੁੱਲ ਜਾਓਗੇ APPLE ਵਰਗੇ ਵੱਡੇ-ਵੱਡੇ ਬ੍ਰਾਂਡ

3. ਇੱਥੇ ਤੁਹਾਨੂੰ ਬਹੁਤ ਸਾਰੇ ਬਦਲ ਦਿਖਾਈ ਦੇਣਗੇ, ਉਨ੍ਹਾਂ ’ਚੋਂ ਤੁਹਾਡੀ ਟਾਈਮਲਾਈਨ ਬਦਲ 'ਤੇ ਕਲਿੱਕ ਕਰੋ।

4. Timeline 'ਤੇ ਟੈਪ ਕਰਨ ਤੋਂ ਬਾਅਦ, ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਕਲਿੱਕ ਕਰੋ ਅਤੇ ਲੋਕੇਸ਼ਨ ਅਤੇ ਪ੍ਰਾਈਵੇਸੀ ਸੈਟਿੰਗਜ਼ 'ਤੇ ਜਾਓ।

ਪੜ੍ਹੋ ਇਹ ਵੀ ਖਬਰ - Instagram ਯੂਜ਼ਰਾਂ ਲਈ ਖੁਸ਼ਖਬਰੀ! ਹੁਣ WhatsApp ਵਾਂਗ ਇਹ ਫੀਚਰ ਵੀ ਕਰੋਗੇ ENJOY

5. ਇਸ ਤੋਂ ਬਾਅਦ ਜੇਕਰ ਐਪ 'ਚ ਲੋਕੇਸ਼ਨ ਸੈਟਿੰਗਜ਼ 'ਚ ਟਾਈਮਲਾਈਨ ਆਨ ਫੀਚਰ ਆਨ ਹੈ ਤਾਂ ਇਸ ਸੈਟਿੰਗ ਨੂੰ ਤੁਰੰਤ ਬੰਦ ਕਰ ਦਿਓ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਗੂਗਲ ਮੈਪ ਪਲ-ਪਲ ਤੁਹਾਡੀ ਜਾਣਕਾਰੀ ਨੂੰ ਟਰੈਕ ਕਰਦਾ ਰਹੇਗਾ ਕਿ ਤੁਸੀਂ ਕਿਸ ਸਮੇਂ ਕਿੱਥੇ ਗਏ ਸੀ। ਇਸ ਸੈਟਿੰਗ ਨੂੰ ਬੰਦ ਕਰਨ ਤੋਂ ਬਾਅਦ, ਗੂਗਲ ਮੈਪ ਤੁਹਾਡੀ ਲੋਕੇਸ਼ਨ ਹਿਸਟਰੀ ਨੂੰ ਸੇਵ ਨਹੀਂ ਕਰੇਗਾ  ਭਾਵ ਗੂਗਲ ਮੈਪ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਤੁਸੀਂ ਕਿੱਥੇ ਅਤੇ ਕਿਸ ਸਮੇਂ ਗਏ ਸੀ।

ਪੜ੍ਹੋ ਇਹ ਵੀ ਖਬਰ - ਆ ਗਿਆ Jio ਦਾ ਨਵਾਂ Prepaid Pack, ਮਿਲੇਗਾ 20GB 5G ਡਾਟਾ

ਦੱਸ ਦਈਏ ਕਿ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਪਰ ਇਸ ਦੀ ਸਹੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਗੂਗਲ ਮੈਪਸ ਦੀ ਵਰਤੋਂ ਕਰਦੇ ਸਮੇਂ ਸੁਚੇਤ ਰਹਿਣਾ ਅਤੇ ਆਪਣੇ ਆਲੇ ਦੁਆਲੇ ਦੀ ਸਥਿਤੀ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਘਟਨਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਤਕਨਾਲੋਜੀ ’ਚ ਅੰਨ੍ਹਾ ਭਰੋਸਾ ਘਾਤਕ ਸਿੱਧ ਹੋ ਸਕਦਾ ਹੈ। ਗੂਗਲ ਮੈਪਸ ਕਾਰਨ ਵਾਪਰੀਆਂ ਘਟਨਾਵਾਂ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਅਤੇ ਹੋਰ ਬਦਲਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ -  ਕਿੱਥੇ-ਕਿੱਥੇ ਚੱਲ ਰਿਹੈ ਤੁਹਾਡਾ WhatsApp? ਇਸ ਟਰਿੱਕ ਨਾਲ ਮਿੰਟਾਂ 'ਚ ਲੱਗੇਗਾ ਪਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News