ਐਪਲ ਨੇ ਜਾਰੀ ਕੀਤੀ iOS 18.4 Beta 4 ਅਪਡੇਟ, ਬਗ ਫਿਕਸ, AI ਸਣੇ ਮਿਲਣਗੇ ਕਈ ਨਵੇਂ ਫੀਚਰ

Tuesday, Mar 18, 2025 - 05:09 PM (IST)

ਐਪਲ ਨੇ ਜਾਰੀ ਕੀਤੀ iOS 18.4 Beta 4 ਅਪਡੇਟ, ਬਗ ਫਿਕਸ, AI ਸਣੇ ਮਿਲਣਗੇ ਕਈ ਨਵੇਂ ਫੀਚਰ

ਗੈਜੇਟ ਡੈਸਕ- ਐਪਲ ਨੇ ਆਈਫੋਨ ਲਈ iOS 18.4 Beta 4 ਅਪਡੇਟ ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਡਿਵੈਲਪਰਾਂ ਅਤੇ ਬੀਟਾ ਟੈਸਟਰਾਂ ਲਈ ਉਪਲੱਬਧ ਹੈ। ਪਿਛਲੇ ਬੀਟਾ ਅਪਡੇਟ ਦੀ ਤਰ੍ਹਾਂ ਹੀ ਇਸ ਵਾਰ ਵੀ ਕੋਈ ਖਾਸ ਨਵਾਂ ਫੀਚਰ ਸ਼ਾਮਲ ਨਹੀਂ ਕੀਤਾ ਗਿਆ, ਸਗੋਂ ਇਹ ਅਪਡੇਟ ਯੂਜ਼ਰਜ਼ ਦੁਆਰਾ ਰਿਪੋਰਟ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਠੀਕ ਕਰਨ 'ਤੇ ਕੇਂਦਰਿਤ ਹੈ। ਇਸ ਵਿਚ ਐਪਲ ਇੰਟੈਲੀਜੈਂਸ, ਨੋਟੀਫਿਕੇਸ਼ਨ, ਸਿਰੀ ਨਾਲ ਸੰਬੰਧਿਤ ਬਗ ਫਿਕਸ ਕੀਤੇ ਗਏ ਹਨ। ਨਾਲ ਹੀ ਹੁਣ ਲਾਈਵ ਐਕਟੀਵਿਟੀ ਸਪੋਰਟ ਕਰਨ ਵਾਲੇ ਐਪਸ Nearby Interaction ਫੀਚਰ ਦੀ ਵਰਤੋਂ ਕਰ ਸਕਦੇ ਹੋ। 

iOS 18.4 Beta 4: ਬਦਲਾਅ ਅਤੇ ਸੁਧਾਰ

ਐਪਲ ਵੱਲੋਂ ਜਾਰੀ iOS 18.4 Beta 4 ਦੇ ਚੇਂਜਲਾਗ ਦੇ ਅਨੁਸਾਰ ਇਸ ਵਿਚ ਐਪਲ ਇੰਟੈਲੀਜੈਂਸ ਨਾਲ ਜੁੜੀਆਂ ਤਿੰਨ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਹੈ। ਐਪਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਸਿਰੀ ਨੂੰ ਅੰਗਰੇਜੀ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਜ਼ਰੂਰੀ ਰੂਪ ਨਾਲ ਆਨ ਕਰਨ ਦੀ ਲੋੜ ਸੀ, ਜਿਸਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। 

ਕਈ ਯੂਜ਼ਰਜ਼ ਨੂੰ ਐਪਲ ਇੰਟੈਲੀਜੈਂਸ ਫੀਚਰ ਉਪਲੱਬਧ ਨਹੀਂ ਹੋ ਰਹੇ ਸਨ ਜਾਂ "Downloading support..." ਮੈਸੇਜ ਦਿਸ ਰਿਹਾ ਸੀ, ਇਹ ਸਮੱਸਿਆ ਵੀ ਹੱਲ ਕਰ ਦਿੱਤੀ ਗਈ ਹੈ। ਕੁਝ ਮਾਮਲਿਆਂ 'ਚ ਏਆਈ ਫੀਚਰਜ਼ ਨੂੰ ਕੰਮ ਕਰਨ ਲਈ ਡਿਵਾਈਸ ਨੂੰ ਰੀਬੂਟ ਕਰਨਾ ਪੈਂਦਾ ਸੀ, ਹੁਣ ਇਹ ਸਮੱਸਿਆ ਵੀ ਨਹੀਂ ਹੋਵੇਗੀ। 

ਨੋਟੀਫਿਕੇਸ਼ਨ ਅਤੇ ਸਿਰੀ ਸੁਧਾਰ

ਪਿਹਲਾਂ ਕੁਝ ਯੂਜ਼ਰਜ਼ ਨੇ ਰਿਪੋਰਟ ਕੀਤਾ ਸੀ ਕਿ ਨੋਟੀਫਿਕੇਸ਼ਨ ਅਸਥਾਈ ਰੂਪ ਨਾਲ ਕਲਿੱਕਰ ਜਾਂ ਅਚਾਨਕ ਗਾਇਬ ਹੋ ਜਾਂਦੀ ਸੀ, ਜਿਸਨੂੰ ਹੁਣ ਫਿਕਸ ਕਰ ਦਿੱਤਾ ਗਿਆ ਹੈ। ਕੁਝ ਸਿਰੀ ਸੁਝਾਅ ਅੰਗਰੇਜੀ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਇਹ ਸਮੱਸਿਆ ਵੀ ਇਸ ਅਪਡੇਟ ਦੇ ਨਾਲ ਖਤਮ ਹੋ ਗਈ ਹੈ। 

ਹੋਰ ਸੁਧਾਰ ਅਤੇ ਬਗ ਫਿਕਸ

SwiftUI, StoreKit, Wi-Fi ਕਾਲਿੰਗ ਅਤੇ Writing Tools ਨਾਲ ਸੰਬੰਧਿਤ ਸਮੱਸਿਆਵਾਂ ਨੂੰ ਠੀਕ ਕੀਤਾ ਗਿਆ ਹੈ। Apple Vision Pro ਐਪ ਅਤੇ StoreKit 'ਚ ਵੀ ਕੁਝ ਬਗ ਫਿਕਸ ਕੀਤੇ ਗਏ ਹਨ। ਇਸ ਅਪਡੇਟ 'ਚ ਇਕ ਨਵਾਂ ਫੀਚਰ Nearby Interaction ਜੋੜਿਆ ਗਿਆ ਹੈ। ਐਪਲ ਦੇ ਅਨੁਸਾਰ, ਲਾਈਵ ਐਕਟੀਵੇਸ਼ਨ ਸਪੋਰਟ ਕਰਨ ਵਾਲੇ ਐਪਸ ਹੁਣ Ultra Wideband (UWB) ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹੋ। 


author

Rakesh

Content Editor

Related News