iPhone ਯੂਜ਼ਰ ਦੇ ਬੇਹੱਦ ਕੰਮ ਆਉਣਗੇ iOS 15 ਦੇ ਇਹ ਫੀਚਰ
Tuesday, Sep 28, 2021 - 06:27 PM (IST)
ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਈਫੋਨ 13 ਸੀਰੀਜ਼ ਅਤੇ ਉਸ ਦੇ ਪੁਰਾਣੇ ਡਿਵਾਈਸਿਜ਼ ਲਈ iOS 15 ਦੀ ਅਪਡੇਟ ਜਾਰੀ ਕੀਤੀ ਹੈ। ਇਹ ਆਪਰੇਟਿੰਗ ਸਿਸਟਮ ਬੇਹੱਦ ਸ਼ਾਨਦਾਰ ਹੈ। ਇਸ ਵਿਚ ਸਟਾਰਟ ਫੇਸ ਟਾਈਮ ਕਾਲ ਅਤੇ ਸ਼ੈਡਿਊਲ ਨੋਟੀਫਿਕੇਸ਼ਨ ਵਰਗੇ ਨਵੇਂ ਫੀਚਰਜ਼ ਜੋੜੇ ਗਏ ਹਨ। ਇਸ ਤੋਂ ਇਲਾਵਾ ਐਪਲ ਮੈਪਸ ਅਤੇ ਆਈਮੈਸੇਜ ਨੂੰ ਵੀ ਅਪਡੇਟ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਇਥੇ iOS 15 ਦੇ ਕੁਝ ਹਿਡਨ ਫੀਚਰਜ਼ ਬਾਰੇ ਦੱਸਾਂਗੇ ਜਿਨ੍ਹਾਂ ਦੀ ਜਾਣਕਾਰੀ ਹਰ ਇਕ ਆਈਫੋਨ 14 ਯੂਜ਼ਰ ਨੂੰ ਹੋਣੀ ਚਾਹੀਦਾ ਹੈ।
ਨੋਟੀਫਿਕੇਸ਼ਨ ਸ਼ੈਡਿਊਲ ਕਰਨਾ
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੁੰਦੇ ਹਾਂ, ਉਦੋਂ ਵਾਰ-ਵਾਰ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹਨ। ਇਸ ਨਾਲ ਸਾਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਪਰ ਇਸ ਦਾ ਹੱਲ iOS 15 ’ਚ ਹੈ। iOS 15 ’ਚ ਤੁਹਾਨੂੰ ਬਿਲਟ-ਇਨ ਨੋਟੀਫਿਕੇਸ਼ਨ ਮੈਨੇਜਮੈਂਟ ਟੂਲ ਮਿਲਣਗੇ, ਜਿਨ੍ਹਾਂ ਰਾਹੀਂ ਤੁਸੀਂ ਗੈਰ-ਜ਼ਰੂਰੀ ਨੋਟੀਫਿਕੇਸ਼ਨ ਨੂੰ ਮਿਊਟ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਨੋਟੀਫਿਕੇਸ਼ਨ ਸ਼ੈਡਿਊਲ ਕਰਨ ਦੀ ਸੁਵਿਧਾ ਵੀ ਦਿੱਤੀ ਜਾਂਵੇਗੀ।
IP address ਹਾਈਡ ਕਰਨਾ
iOS 15 ’ਚ ਐਪਲ ਨੇ ਜੋ ਨਵੇਂ ਫੀਚਰ ਸ਼ਾਮਲ ਕੀਤੇ ਹਨ, ਉਨ੍ਹਾਂ ’ਚੋਂ ਇਕ ਇਹ ਹੈ ਕਿ ਤੁਸੀਂ ਸਰਚ ਕਰਦੇ ਸਮੇਂ ਵੈੱਬਸਾਈਟ ਜਾਂ ਟ੍ਰੈਕਰਸ ਤੋਂ ਬਚਣ ਲਈ ਆਪਣੇ ਡਿਵਾਈਸ ਦਾ ਆਈ.ਪੀ. ਐਡਰੈੱਸ ਲੁਕਾ ਸਕਦੇ ਹੋ। ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਇਸ ਫੀਚਰ ਨੂੰ ਜੋੜਿਆ ਗਿਆ ਹੈ। ਇਸ ਫੀਚਰ ਨੂੰ ਐਕਟਿਵੇਟ ਕਰਨ ਲਈ ਹੇਠਾਂ ਦੱਸੇ ਗਏ ਸਟੈੱਪਸ ਨੂੰ ਫਾਲੋ ਕਰੋ।
- ਸਭ ਤੋਂਪਹਿਲਾਂ ਆਪਣੇ ਡਿਵਾਈਸ ਦੀ ਹੋਮ ਸਕਰੀਨ ’ਤੇ ਜਾਓ।
- ਇਥੇ ਸਫਾਰੀ ਬ੍ਰਾਊਜ਼ਰ ਐਪ ਓਪਨ ਕਰੋ।
- ਹੇਠਾਂ ਵਲ ਸਕਰੋਲ ਕਰੇ, ਇਥੇ ਤੁਹਾਨੂੰ ਆਈ.ਪੀ. ਐਡਰੈੱਸ ਲੁਕਾਉਣ ਦਾ ਆਪਸ਼ਨ ਮਿਲੇਗਾ।
- ਇਸ ਆਪਸ਼ਨ ਨਾਲ ਤੁਸੀਂ ਆਪਣੇ ਫੋਨ ਦੇ ਆਈ.ਪੀ. ਐਡਰੈੱਸ ਨੂੰ ਲੁਕਾ ਸਕੋਗੇ।
ਸਫਾਰੀ ਦੇ ਵੈੱਬ ਬ੍ਰਾਊਜ਼ਰ ’ਚ ਬੈਕਗ੍ਰਾਊਂਡ ਇਮੇਜ ਲਗਾਉਣਾ
ਐਪਲ ਨੇ ਸਭ ਤੋਂ ਪਹਿਲਾਂ ਮੈਕ ਓ.ਐੱਸ. ’ਚ ਸਫਾਰੀ ਬ੍ਰਾਊਜ਼ਰ ’ਚ ਸਟਾਰਟ ਪੇਜ ਨੂੰ ਕਸਟਮਾਈਜ਼ ਕਰਨ ਦੀ ਸੁਵਿਧਾ ਜੋੜੀ ਸੀ। ਕੁਝ ਸਮਾਂ ਪਹਿਲਾਂ ਇਹ ਸੁਵਿਧਾ ਮੈਕ ਓ.ਐੱਸ. ਤਕ ਹੀ ਸੀਮਿਤ ਸੀ ਪਰ ਹੁਣ ਕੰਪਨੀ ਆਈਫੋਨ ’ਤੇ ਸਫਾਰੀ ’ਚ ਵੱਡੇ ਪੱਧਰ ’ਤੇ ਸੁਧਾਰ ਕਰ ਰਹੀ ਹੈ। iOS 15 ਦੇ ਨਾਲ ਤੁਸੀਂ ਸਫਾਰੀ ਐਪ ’ਚ ਬੈਕਗ੍ਰਾਊਂਡ ਵਾਲਪੇਪਰ ਨੂੰ ਵੀ ਜੋੜ ਸਕਦੇ ਹੋ। ਨਾ ਸਿਰਫ ਤੁਸੀਂ ਸਟਾਰਟ ਪੇਜ ਨੂੰ ਅਨੁਕੂਲਿਤ ਕਰ ਸਕਦੇ ਹੋ ਸਗੋਂ ਤੁਸੀਂ ਇਸਤੇਮਾਲ ਕਰਨ ਲਈ ਬੈਕਗ੍ਰਾਊਂਡ ਇਮੇਜ ਦੀ ਚੋਣ ਵੀ ਕਰ ਸਕਦੇ ਹੋ, ਨਾਲ ਹੀ ਸਟਾਰਟ ਪੇਜ ’ਤੇ ਪ੍ਰਦਰਸ਼ਿਤ ਕਰਨ ਲਈ ਨਵੇਂ ਨੁਭਾਗ ਵੀ ਚੁਣ ਸਕਦੇ ਹੋ।
- ਆਪਣੇ ਆਈਫੋਨ ’ਚ ਸਫਾਰੀ ਐਪ ਓਪਨ ਕਰੋ।
- ਹੁਣ ਐਪ ’ਚ ਨਵਾਂ ਟੈਬ ਓਪਨ ਕਰੋ।
- ਹੇਠਾਂ ਵਲ ਸਕਰੋਲ ਕਰੋ।
- ਹੁਣ ਟਾਗਲ ਬਟਨ ’ਤੇ ਕਲਿੱਕ ਕਰਕੇ ਉਸ ਨੂੰ ਆਨ ਕਰੋ।
- ਇਸ ਤੋਂ ਬਾਅਦ ਕਿਸੇ ਵੀ ਤਸਵੀਰ ਦੀ ਚੋਣ ਕਰਕੇ ਬੈਕਗ੍ਰਾਊਂਡ ਇਮੇਜ ਸੈੱਟ ਕਰ ਦਿਓ।