Instagram ਨੇ ਬੰਦ ਕੀਤਾ ਇਹ ਫੀਚਰ, ਸਾਲ ਪਹਿਲਾਂ ਕੀਤਾ ਸੀ ਪੇਸ਼
Thursday, Mar 27, 2025 - 05:08 PM (IST)

ਗੈਜੇਟ ਡੈਸਕ- ਇੰਸਟਾਗ੍ਰਾਮ ਨੇ ਇਕ ਸਾਲ ਪਹਿਲਾਂ ਹੀ ਨੋਟਸ ਫੀਚਰ ਪੇਸ਼ ਕੀਤਾ ਸੀ ਪਰ ਹੁਣ ਕੰਪਨੀ ਨੇ ਇਸਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਉਂਝ ਤਾਂ ਨੋਟਸ ਨੂੰ ਯੂਜ਼ਰ ਇੰਗੈਜ਼ਮੈਂਟ ਨੂੰ ਜ਼ਿਆਦਾ 'ਮਜ਼ੇਦਾਰ ਅਤੇ ਸਮਾਜਿਕ' ਬਣਾਉਣ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ ਸੀ ਪਰ ਕੋਈ ਇਸਨੂੰ ਇਸਤੇਮਾਲ ਨਹੀਂ ਕਰ ਰਿਹਾ ਸੀ। ਦਰਅਸਲ, ਬਹੁਤ ਘੱਟ ਲੋਕ ਹੀ Content Notes ਫੀਚਰ ਦਾ ਇਸਤੇਮਾਲ ਕਰ ਰਹੇ ਸਨ ਜਿਸਤੋਂ ਬਾਅਦ ਕੰਪਨੀ ਨੇ ਇਸਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ।
ਕੰਟੈਂਟ ਨੋਟਸ ਰਾਹੀਂ ਯੂਜ਼ਰਜ਼ ਨਿੱਜੀ ਪੋਸਟ, ਫੋਟੋ ਕੈਰੋਸੇਲ ਅਤੇ ਰੀਲਜ਼ 'ਤੇ ਨੋਟਸ ਜੋੜ ਸਕਦੇ ਸਨ। ਇਹ ਨੋਟਸ ਸਿਰਫ ਅਪਲੋਡਰ ਦੁਆਰਾ ਫਾਲੋ ਕੀਤੇ ਗਏ ਲੋਕਾਂ ਨੂੰ ਹੀ ਸੀਮਿਤ ਸਮੇਂ ਲਈ ਦਿਸਦੇ ਸਨ। ਹਾਲਾਂਕਿ, ਇੰਸਟਾਗ੍ਰਾਮ ਮੁਖੀ ਮੁਤਾਬਕ, ਇਸ ਫੀਚਰ ਨੂੰ ਬਹੁਤ ਘੱਟ ਲੋਕਾਂ ਨੇ ਅਪਣਾਇਆ, ਜਿਸ ਕਾਰਨ ਇਸਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।
ਹੁਣ ਇੰਸਟਾਗ੍ਰਾਮ 'ਤੇ ਨਹੀਂ ਦਿਸਣਗੇ Content Notes
ਇੰਸਟਾਗ੍ਰਾਮ ਮੁਖੀ ਐਡਮ ਮੋਸੇਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ Content Notes ਫੀਚਰ ਨੂੰ ਬੰਦ ਕਰਨ ਦਾ ਐਲਾਨ ਕੀਤਾ। ਇਹ ਫੀਚਰ ਪੋਸਟ ਅਤੇ ਰੀਲਜ਼ 'ਤੇ ਜੋੜੇ ਗਏ ਨੋਟਸ ਨੂੰ ਤਿੰਨ ਦਿਨਾਂ ਤਕ ਨਜ਼ਰ ਆਉਂਦਾ ਸੀ। ਫਿਲਹਾਲ ਇਸ ਫੀਚਰ ਨੂੰ ਪੋਸਟ ਅਤੇ ਰੀਲਜ਼ 'ਚੋਂ ਹਟਾਇਆ ਜਾ ਰਿਹਾ ਹੈ ਪਰ ਇਹ Instagram DMs 'ਚ ਉਪਲੱਬਧ ਰਹੇਗਾ। ਆਉਣ ਵਾਲੇ ਦਿਨਾਂ ਅਤੇ ਹਫਤਿਆਂ 'ਚ ਇਹ ਫੀਚਰ ਪੋਸਟ ਅਤੇ ਰੀਲਜ਼ 'ਚੋਂ ਪੂਰੀ ਤਰ੍ਹਾਂ ਗਾਇਬ ਹੋ ਜਾਵੇਗਾ।