ਇਲੈਕਟ੍ਰਿਕ ਸਨਰੂਫ ਦੇ ਨਾਲ ਭਾਰਤ ''ਚ ਲਾਂਚ ਹੋਇਆ Hyundai Venue S Plus ਵੇਰੀਐਂਟ, ਕੀਮਤ 9.36 ਲੱਖ ਰੁਪਏ

Sunday, Aug 18, 2024 - 05:11 PM (IST)

ਆਟੋ ਡੈਸਕ- Hyundai Venue ਦਾ S Plus ਵੇਰੀਐਂਟ ਇਲੈਕਟ੍ਰਿਕ ਸਨਰੂਫ ਦੇ ਨਾਲ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 9.36 ਲੱਖ ਰੁਪਏ ਐਕਸ-ਸ਼ੋਅਰੂਮ ਤੈਅ ਕੀਤੀ ਗਈ ਹੈ। ਇਸ ਨੂੰ ਲੋਅਰ-ਸਪੈਕ S ਅਤੇ ਮਿ-ਸਪੇਕ S(O) ਵੇਰੀਐਂਟ ਦੇ ਵਿਚ ਲਿਆਂਦਾ ਗਿਆ ਹੈ। ਆਓ ਜਾਣਦੇ ਹਾਂ ਇਸ ਵੇਰੀਐਂਟ ਬਾਰੇ...

ਇੰਜਣ

Hyundai Venue S Plus 'ਚ 1.2-ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 83 PS ਦੀ ਪਾਵਰ ਅਤੇ 113.8 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਇੰਜਣ ਨੂੰ 5-ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। 

PunjabKesari

ਫੀਚਰਜ਼

ਇਸ ਵੇਰੀਐਂਟ 'ਚ ਸਨਰੂਫ ਤੋਂ ਇਲਾਵਾ ਵਾਇਰਲੈੱਸ Android Auto ਅਤੇ Apple CarPlay, 8-ਇੰਚ ਟੱਚਸਕਰੀਨ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋ-ਹੈੱਡਲਾਈਟਾਂ, ਰੀਅਰ ਏਸੀ ਵੈਂਟ, 6 ਏਅਰਬੈਗ, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ (ESC) ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਵਰਗੇ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News