Samsung ਦੇ ਇਸ Smartphone’ਤੇ ਮਿਲ ਰਿਹਾ ਭਾਰੀ Discount! ਜਾਣੋ ਕਿੰਨੀ ਹੈ ਕੀਮਤ

Thursday, May 15, 2025 - 03:54 PM (IST)

Samsung ਦੇ ਇਸ Smartphone’ਤੇ ਮਿਲ ਰਿਹਾ ਭਾਰੀ Discount! ਜਾਣੋ ਕਿੰਨੀ ਹੈ ਕੀਮਤ

ਗੈਜੇਟ ਡੈਸਕ - ਜੇਕਰ ਤੁਸੀਂ ਕਿਫਾਇਤੀ ਕੀਮਤ ’ਤੇ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ। Samsung Galaxy S24 Plus 5G 'ਤੇ ਇੱਕ ਵਧੀਆ ਆਫਰ ਮਿਲ ਰਿਹਾ ਹੈ ਤੇ ਤੁਸੀਂ ਇਸ ਫੋਨ ਨੂੰ ਲਗਭਗ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ’ਚ ਤੁਹਾਨੂੰ 50MP + 10MP + 12MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਹ ਫੋਨ ਲੇਟੈਸਟ ਐਂਡਰਾਇਡ ਆਪ੍ਰੇਟਿੰਗ ਸਿਸਟਮ ਦੇ ਨਾਲ ਆਵੇਗਾ। ਆਓ ਇਸਦੀ ਕੀਮਤ ਅਤੇ ਡਿਸਕਾਊਂਟ ਆਫਰ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਕਈ ਆਕਰਸ਼ਕ ਪੇਸ਼ਕਸ਼ਾਂ ਉਪਲਬਧ ਹਨ। ਭਾਵੇਂ ਸੇਲ ਖਤਮ ਹੋ ਗਈ ਹੈ, ਫਿਰ ਵੀ ਕੁਝ ਫੋਨਾਂ 'ਤੇ ਵਧੀਆ ਡੀਲ ਮਿਲ ਰਹੀ ਹੈ। ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਅਤੇ ਕੁਝ ਫੋਨ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ। ਅਜਿਹੀ ਹੀ ਇਕ ਡੀਲ ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ 'ਤੇ ਉਪਲਬਧ ਹੈ। ਦੱਸ ਦਈਏ ਕਿ ਅਸੀਂ ਗੱਲ ਕਰ ਰਹੇ ਹਾਂ Samsung Galaxy S24+ 5G ਬਾਰੇ। ਇਹ ਫੋਨ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ, ਜੋ ਕਿ ਇਸ ਸਮੇਂ ਲਗਭਗ ਅੱਧੀ ਕੀਮਤ 'ਤੇ ਉਪਲਬਧ ਹੈ। ਇਸ ਕੀਮਤ 'ਤੇ, ਇਹ ਫੋਨ ਇਕ ਵਧੀਆ ਵਿਕਲਪ ਬਣ ਜਾਂਦਾ ਹੈ। ਆਓ ਜਾਣਦੇ ਹਾਂ ਇਸ 'ਤੇ ਉਪਲਬਧ ਆਫਰਾਂ ਦੇ ਵੇਰਵੇ।

ਇੰਨੀ ਕੀਮਤ ’ਚ ਮਿਲੇਗਾ ਸਮਾਰਟਫੋਨ
ਤੁਸੀਂ Samsung Galaxy S24+ 5G ਨੂੰ Flipkart ਤੋਂ 52,999 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ਹੈਂਡਸੈੱਟ 'ਤੇ 47,999 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਕੰਪਨੀ ਨੇ ਫੋਨ ਦਾ 12GB RAM + 256GB ਸਟੋਰੇਜ ਵੇਰੀਐਂਟ 99,999 ਰੁਪਏ ’ਚ ਲਾਂਚ ਕੀਤਾ ਹੈ, ਜੋ ਕਿ ਇਸ ਸਮੇਂ ਬੰਪਰ ਡਿਸਕਾਊਂਟ ਦੇ ਨਾਲ ਉਪਲਬਧ ਹੈ। ਇਸ ਤੋਂ ਇਲਾਵਾ, ਤੁਸੀਂ Flipkart Axis Bank ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਫੋਨ 'ਤੇ 5 ਫੀਸਦੀ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਫੋਨ 'ਤੇ ਐਕਸਚੇਂਜ ਵੈਲਯੂ ਅਤੇ ਨੋ-ਕਾਸਟ EMI ਵਿਕਲਪ ਵੀ ਉਪਲਬਧ ਹੈ। ਇਸ ਤਰ੍ਹਾਂ ਤੁਸੀਂ ਫੋਨ ਨੂੰ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ।

ਸਪੈਸੀਫਿਕੇਸ਼ਨ
ਇਸ ਸਮਾਰਟਫੋਨ ’ਚ 6.7-ਇੰਚ 2K LTPO AMOLED ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਅਤੇ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਇਹ ਫੋਨ Exynos 2400 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ’ਚ 12GB RAM ਅਤੇ 512GB ਤੱਕ ਸਟੋਰੇਜ ਵਿਕਲਪ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਫੋਨ ’ਚ 50MP ਮੁੱਖ ਲੈਂਸ ਦੇ ਨਾਲ 10MP ਟੈਲੀਫੋਟੋ ਲੈਂਸ ਅਤੇ 12MP ਅਲਟਰਾ ਵਾਈਡ ਐਂਗਲ ਲੈਂਸ ਹੈ। ਇਸ ’ਚ ਤੁਹਾਨੂੰ OIS ਸਪੋਰਟ ਵੀ ਮਿਲੇਗਾ। ਕੰਪਨੀ ਨੇ ਫਰੰਟ ’ਚ 12MP ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ 4900mAh ਬੈਟਰੀ ਅਤੇ 45W ਚਾਰਜਿੰਗ ਦੇ ਨਾਲ ਆਉਂਦੀ ਹੈ। ਇਸ ’ਚ ਤੁਹਾਨੂੰ ਵਾਇਰਲੈੱਸ ਚਾਰਜਿੰਗ ਵੀ ਮਿਲਦੀ ਹੈ।


 


author

Sunaina

Content Editor

Related News