iPhone ਦੇ ਇਸ ਮਾਡਲ ''ਤੇ ਮਿਲ ਰਿਹਾ ਭਾਰੀ ਡਿਸਕਾਊਂਟ ! Amazon-Flipkart ਨਹੀਂ, ਇੱਥੇ ਮਿਲੇਗਾ ਆਫ਼ਰ
Saturday, May 09, 2026 - 11:50 AM (IST)
ਗੈਜੇਟ ਡੈਸਕ- ਐਪਲ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਆਈਫੋਨ 16 ਦੀ ਕੀਮਤ 'ਚ ਇਕ ਵਾਰ ਫਿਰ ਭਾਰੀ ਕਟੌਤੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਇਹ ਫਲੈਗਸ਼ਿਪ ਫੋਨ ਹੁਣ ਆਪਣੀ ਲਾਂਚ ਕੀਮਤ ਤੋਂ ਲਗਭਗ 18,000 ਰੁਪਏ ਸਸਤਾ ਮਿਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਤੋਂ ਸਸਤਾ ਆਫਰ ਐਮਾਜ਼ਾਨ ਜਾਂ ਫਲਿੱਪਕਾਰਟ 'ਤੇ ਨਹੀਂ, ਸਗੋਂ ਐਪਲ ਦੇ ਅਧਿਕਾਰਤ ਪਾਰਟਨਰ ਸਟੋਰ iNvent 'ਤੇ ਉਪਲਬਧ ਹੈ।
ਕੀਮਤ 'ਚ ਕਿੰਨੀ ਹੋਈ ਕਮੀ?
ਸਾਲ 2024 'ਚ ਜਦੋਂ ਆਈਫੋਨ 16 ਭਾਰਤ 'ਚ ਲਾਂਚ ਹੋਇਆ ਸੀ, ਤਾਂ ਇਸ ਦੀ ਸ਼ੁਰੂਆਤੀ ਕੀਮਤ 79,900 ਰੁਪਏ ਸੀ। ਆਈਫੋਨ 17 ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਇਸ ਦੀ ਕੀਮਤ 'ਚ 10,000 ਰੁਪਏ ਦੀ ਫਲੈਟ ਕਟੌਤੀ ਕੀਤੀ ਸੀ, ਜਿਸ ਨਾਲ ਇਸ ਦੀ ਕੀਮਤ 69,900 ਰੁਪਏ ਰਹਿ ਗਈ ਸੀ ਪਰ ਹੁਣ iNvent ਸਟੋਰ 'ਤੇ ਇਸ ਨੂੰ ਸਿਰਫ਼ 63,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਡਿਸਕਾਊਂਟ ਦਾ ਵਾਧੂ ਲਾਭ ਵੀ ਲਿਆ ਜਾ ਸਕਦਾ ਹੈ।
ਆਈਫੋਨ 16 ਦੇ ਸ਼ਾਨਦਾਰ ਫੀਚਰਸ :-
ਡਿਸਪਲੇਅ
- ਇਸ ਫੋਨ 'ਚ 6.1 ਇੰਚ ਦੀ OLED ਸੁਪਰ ਰੇਟੀਨਾ XDR ਡਿਸਪਲੇਅ ਦਿੱਤੀ ਗਈ ਹੈ, ਜੋ ਡਾਇਨਾਮਿਕ ਆਈਲੈਂਡ ਡਿਜ਼ਾਈਨ ਦੇ ਨਾਲ ਆਉਂਦੀ ਹੈ।
ਪ੍ਰੋਸੈਸਰ ਤੇ AI
- ਇਹ ਫੋਨ ਸ਼ਕਤੀਸ਼ਾਲੀ A18 Bionic ਚਿਪਸੈੱਟ 'ਤੇ ਕੰਮ ਕਰਦਾ ਹੈ ਅਤੇ ਇਸ 'ਚ 'ਐਪਲ ਇੰਟੈਲੀਜੈਂਸ' ਯਾਨੀ AI ਫੀਚਰ ਵੀ ਦਿੱਤੇ ਗਏ ਹਨ।
ਕੈਮਰਾ
- ਫੋਨ ਦੇ ਪਿਛਲੇ ਪਾਸੇ ਡੁਅਲ ਕੈਮਰਾ ਸੈੱਟਅੱਪ ਹੈ, ਜਿਸ 'ਚ 48MP ਦਾ ਮੁੱਖ ਕੈਮਰਾ ਅਤੇ 12MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਸੈਲਫੀ ਲਈ 12MP ਦਾ ਫਰੰਟ ਕੈਮਰਾ ਮਿਲਦਾ ਹੈ।
ਬੈਟਰੀ ਤੇ ਚਾਰਜਿੰਗ
- ਇਹ ਫੋਨ USB ਟਾਈਪ-ਸੀ ਚਾਰਜਿੰਗ, ਵਾਇਰਲੈੱਸ ਅਤੇ MagSafe ਚਾਰਜਿੰਗ ਨੂੰ ਸਪੋਰਟ ਕਰਦਾ ਹੈ।
ਇਹ ਫੋਨ ਤਿੰਨ ਸਟੋਰੇਜ ਵੇਰੀਐਂਟਸ - 128GB, 256GB ਅਤੇ 512GB 'ਚ ਉਪਲਬਧ ਹੈ। ਜੇਕਰ ਤੁਸੀਂ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।
