ਹੁਵਾਵੇ ਜਲਦੀ ਲਾਂਚ ਕਰੇਗੀ VR 360 ਡਿਗਰੀ ਕੈਮਰਾ
Thursday, Feb 23, 2017 - 07:05 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ (Huawei) ਨੇ ਆਨਰ ਵੀ.ਆਰ. ਕੈਮਰੇ ਦਾ ਐਲਾਨ ਕੀਤਾ ਹੈ। ਨਾਲ ਹੀ ਕੰਪਨੀ ਨੇ ਸਮਾਰਟਫੋਨ ਰਾਹੀਂ 360 ਡਿਗਰੀ ਵੀਡੀਓ ਰਿਕਾਰਡਿੰਗ ਕਰਨ ਵਾਲੀ ਇਸ ਐਕਸੈਸਰੀ ਦਾ ਇਕ ਕਲਿਪ ਜਾਰੀ ਕੀਤਾ ਹੈ। ਕੰਪਨੀ ਇਸ ਕੈਮਰੇ ਨੂੰ ਇੰਸਟਾ 360 ਦੇ ਨਾਲ ਸਾਂਝੇਦਾਰੀ ''ਚ ਬਣਾਇਆ ਗਿਆ ਹੈ। ਹੁਵਾਵੇ ਦੁਆਰਾ ਬਣਾਏ ਗਏ ਇਸ ਕੈਮਰੇ ਨਾਲ ਤੁਸੀਂ ਇੰਸਟਾ 360 ਦੇ ਬਣਾਏ ਐਪ ਦੀ ਮਦਦ ਨਾਲ ਰਿਕਾਰਡ, ਸੇਵ ਅਤੇ 360 ਡਿਗਰੀ ਵੀਡੀਓ ਸ਼ੇਅਰ ਕਰ ਸਕਦੇ ਹੋ। ਇਹ ਕੈਮਰਾ 3ਕੇ ਰਿਕਾਰਡਿੰਗ ਅਤੇ ਲਾਈਵ ਸਟਰੀਮਿੰਗ ਸਪੋਰਟ ਕਰਦਾ ਹੈ।
ਕੰਪਨੀ ਨੇ ਅਜੇ ਵੀ.ਆਰ. 360 ਡਿਗਰੀ ਕੈਮਰੇ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਹੁਵਾਵੇ ਦਾ ਕਹਿਣਾ ਹੈ ਕਿ ਇਸ ਛੋਟੀ ਕੈਮਰਾ ਐਕਸੈਸਰੀ ਨੂੰ ਅੰਤਰਰਾਸ਼ਟਰੀ ਬਾਜ਼ਾਰ ''ਚ ਲਾਂਚ ਕੀਤਾ ਜਾਵੇਗਾ। ਇਸ ਬਾਰੇ ਜ਼ਿਆਦਾ ਜਾਣਕਾਰੀ ਐੱਮ.ਡਬਲਯੂ.ਸੀ. ''ਚ ਮਿਲੇਗੀ।
