HTC ਬਹੁਤ ਜਲਦ ਲਿਆਵੇਗੀ BOLT ਸਮਾਰਟਫੋਨ

Saturday, Oct 08, 2016 - 08:09 PM (IST)

HTC ਬਹੁਤ ਜਲਦ ਲਿਆਵੇਗੀ BOLT ਸਮਾਰਟਫੋਨ

ਜਲੰਧਰ : ਗੂਗਲ ਲਈ ਬਿਹਤਰੀਨ ਸਮਾਰਟਫੋਨ ਪਿਕਸਲ ਤੇ ਪਿਕਸਲ ਐਕਸ. ਐੱਲ. ਫਲੈਗਸ਼ਿਪ ਸਮਾਰਟਫੋਨ ਦਾ ਨਿਰਮਾਣ ਕਰਨ ਤੋਂ ਬਾਅਦ ਐੱਚ. ਟੀ. ਸੀ. ਹੁਣ ਆਪਣੀ ਖੁਦ ਦੀ ਫਲੈਗਸ਼ਿਪ ''ਤੇ ਕੰਮ ਕਰ ਰਹੀ ਹੈ। ਇਸ ਨਵੀਂ ਫਲੈਗਸ਼ਿਪ ਦਾ ਨਾਂ ਹੈ ''ਐੱਚ. ਟੀ. ਸੀ. ਬੋਲਟ'' ਜੋ ਹੋ ਸਕਦਾ ਹੈ ਕਿ 18 ਅਕਤੂਬਰ ਨੂੰ ਅਮਰੀਕਾ ''ਚ ਲਾਂਚ ਹੋਵੇ।

 

ਐੱਚ. ਟੀ. ਸੀ. ਬੋਲਟ ਜਿਸ ਦਾ ਕੋਡ ਨੇਮ ਆਕੇਡਾ ਹੈ, ਪਹਿਲੀ ਐੱਚ. ਟੀ. ਸੀ. ਡਿਵਾਈਸ ਹੋ ਸਕਦੀ ਹੈ ਜਿਸ ''ਚ ਲੇਟੈਸਟ ਐਂਡ੍ਰਾਇਡ 7.0 ਨੁਗਟ ਫੋਨ ਦੇ ਨਾਲ ਹੀ ਮਿਲੇ। ਟੈੱਕ ਜਗਤ ''ਚ ਐੱਚ. ਟੀ. ਸੀ. ਬੋਟ ਦੇ ਚਰਚੇ ਕਾਫੀ ਸਮੇਂ ਤੋਂ ਹੋ ਰਹੇ ਹਨ। ਇਸ ਫੋਨ ਨੂੰ ਈਕਾਮਰਸ ਵੈੱਬ ਸਾਈਟ ਸਪ੍ਰਿੰਟ ਦੇ ਜ਼ਰੀਏ ਮੁਹੱਈਆ ਕਰਵਾਇਆ ਜਾਵੇਗਾ। ਐੱਚ. ਟੀ. ਸੀ. ਰੋਮ ਡਿਵੈੱਲਪਰ ਨੇ ਆਪਣੇ ਟਵਿਟਰ ਹੈਂਡਲ ''ਤੇ ਟਵੀਟ ਕਰਦੇ ਹੋਏ ਦੱਸਿਆ ਕਿ ਬੋਲਟ ਐਂਡ੍ਰਾਇਡ 7.0 ਤੇ ਸੈਂਸ ਯੂਜ਼ਰ ਇੰਟਰਫੇਸ ਦੇ ਨਾਲ ਆਵੇਗਾ। ਬੋਲਟ ਨੂੰ ਏਸ਼ੀਆ, ਯੂਰਪ ਤੇ ਅਫ੍ਰੀਕਾ ''ਚ ਵੀ ਲਾਂਚ ਕੀਤਾ ਜਾਵੇਗਾ।


Related News