HP ਨੇ ਲਾਂਚ ਕੀਤੇ 4 ਨਵੇਂ AI ਲੈਪਟਾਪ, ਮਿਲਣਗੇ ਦਮਦਾਰ ਫੀਚਰਜ਼, ਇੰਨੀ ਹੈ ਕੀਮਤ

Tuesday, Mar 18, 2025 - 05:42 PM (IST)

HP ਨੇ ਲਾਂਚ ਕੀਤੇ 4 ਨਵੇਂ AI ਲੈਪਟਾਪ, ਮਿਲਣਗੇ ਦਮਦਾਰ ਫੀਚਰਜ਼, ਇੰਨੀ ਹੈ ਕੀਮਤ

ਗੈਜੇਟ ਡੈਸਕ- HP ਨੇ ਆਪਣੇ ਨਵੇਂ AI PCs ਦੀ ਰੇਂਜ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ EliteBook Ultra, EliteBook Flip, EliteBook X ਅਤੇ ਦੂਜੇ AI PCs ਨੂੰ ਲਾਂਚ ਕੀਤਾ ਹੈ। ਇਹ ਲੈਪਟਾਪ AMD Ryzen ਅਤੇ Intel Core Ultra ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਇਨ੍ਹਾਂ 'ਚ HP ਦੀ ਐਕਸਕਲੂਜ਼ਿਵ ਨਿਊਰਲ ਪ੍ਰੋਸੈਸਿੰਗ ਯੂਨਿਟ (NPU) ਮਿਲਦੀ ਹੈ। 

ਪਰਨਲਾਈਜ਼ਡ ਯੂਜ਼ਰ ਐਕਸਪੀਰੀਅੰਸ ਲਈ ਇਨ੍ਹਾਂ ਲੈਪਟਾਪਸ 'ਚ HP AI Companion ਅਤੇ Poly Camera Pro ਵਰਗੇ ਫੀਚਰਜ਼ ਮਿਲਦੇ ਹਨ। ਇਨ੍ਹਾਂ ਸਾਰਿਆਂ 'ਚ Microsoft Copilot ਲਈ ਅਲੱਗ ਤੋਂ ਬਟਨ ਮਿਲਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਅਤੇ ਖੂਬੀਆਂ...

ਕੀਮਤ

HP EliteBook X G1a 14-inch ਦੀ ਕੀਮਤ 2,21,723 ਰੁਪਏ ਹੈ। ਇਹ ਲੈਪਟਾਪ ਗਲੇਸ਼ੀਅਰ ਸਿਲਵਰ ਕਲਰ 'ਚ ਆਉਂਦਾ ਹੈ। ਉਥੇ ਹੀ EliteBook X G1i 14-inch ਦੀ ਕੀਮਤ 2,23,456 ਰੁਪਏ ਹੈ, ਜੋ ਐਟਮਾਸਫਿਅਰ ਬਲਿਊ ਅਤੇ ਗਲੇਸ਼ੀਅਰ ਸਿਲਵਰ ਕਲਰ 'ਚ ਆਉਂਦਾ ਹੈ। ਉਥੇ ਹੀ EliteBook X Flip G1i 14-inch ਦੀ ਕੀਮਤ 2,58,989 ਰੁਪਏ ਹੈ। 

ਫੀਚਰਜ਼

HP EliteBook Ultra G1i ਕੰਪਨੀ ਦਾ ਟਾਪ ਆਫ ਦਿ ਲਾਈਨ ਏਆਈ ਬਿਜ਼ਨੈੱਸ ਨੋਟਬੁੱਕ ਹੈ। ਇਸ ਵਿਚ ਤੁਹਾਨੂੰ 120Hz ਰਿਫ੍ਰੈਸ਼ ਰੇਟ ਵਾਲੀ 3K OLED ਸਕਰੀਨ ਮਿਲਦੀ ਹੈ। ਲੈਪਟਾਪ 'ਚ ਕੈਪਿਟਲ ਟ੍ਰੈਕਪੈਡ ਦਿੱਤਾ ਗਿਆ ਹੈ, ਜੋ ਯੂਜ਼ਰ ਐਕਸਪੀਰੀਅੰਸ ਨੂੰ ਬਿਹਤਰ ਕਰੇਗਾ। ਇਸ ਵਿਚ Intel Core Ultra 5 ਅਤੇ 7 (ਸੀਰੀਜ਼ 2) ਪ੍ਰੋਸੈਸਰ ਦਾ ਆਪਸ਼ਨ ਮਿਲਦਾ ਹੈ। 

ਬਿਹਤਰ ਵੀਡੀਓ ਕਾਲਸ ਲਈ ਇਸ ਵਿਚ 9 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਡਿਊਲ ਮੈਕ੍ਰੋਫੋਨ ਅਤੇ ਏਆਈ ਪਾਵਰਡ Poly Camera Pro ਫੀਚਰ ਦੇ ਨਾਲ ਆਉਂਦਾ ਹੈ। EliteBook X G1i 14-inch ਅਤੇ EliteBook X Flip G1i 14-inch 'ਚ ਵੀ ਤੁਹਾਨੂੰ Intel Core Ultra 5 ਅਤੇ 7 ਪ੍ਰੋਸੈਸਰ ਦਿੱਤਾ ਗਿਆ ਹੈ। 

ਲੈਪਟਾਪ 'ਚ ਪਾਵਰ ਬਟਨ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਨੂੰ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ HP Endpoint ਸਕਿਓਰਿਟੀ ਕੰਟਰੋਲਰ ਦਿੱਤਾ ਗਿਆ ਹੈ, ਜੋ ਸਾਈਬਰਥ੍ਰੈਟਸ ਤੋਂ ਸੁਰੱਖਿਅਤ ਰੱਖੇਗਾ। ਇਸ ਸੀਰੀਜ਼ 'ਚ ਸਭ ਤੋਂ ਸਸਤਾ ਡਿਵਾਈਸ EliteBook X G1a 14-inch ਹੈ। ਇਸ ਵਿਚ ਕੰਪਨੀ ਨੇ AMD Ryzen 7 Pro ਅਤੇ 9 Pro ਪ੍ਰੋਸੈਸਰ ਦਿੱਤਾ ਗਿਆ ਹੈ। 


author

Rakesh

Content Editor

Related News