ਇੰਝ ਲੱਭੇਗਾ ਚੋਰੀ ਹੋਇਆ ਫੋਨ, ਕਰ ਲਓ ਬਸ ਛੋਟੀ ਜਿਹੀ ਸੈਟਿੰਗ
Wednesday, Sep 25, 2024 - 10:34 PM (IST)
ਗੈਜੇਟ ਡੈਸਕ- ਤਮਾਮ ਫੀਚਰਜ਼ ਹੋਣ ਦੇ ਬਾਵਜੂਦ ਭਾਰਤ 'ਚ ਅੱਜ ਵੀ ਚੋਰੀ ਜਾਂ ਗੁੰਮ ਹੋਏ ਫੋਨ ਦਾ ਮਿਲਣਾ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਸਭ ਤੋਂ ਜ਼ਿਆਦਾ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਚੋਰੀ ਜਾਂ ਗੁੰਮ ਹੋਇਆ ਹੋਏ ਫੋਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਆਈਫੋਨ ਦੇ ਨਾਲ ਇਹ ਮਾਮਲਾ ਥੋੜ੍ਹਾ ਅਲੱਗ ਹੈ। ਆਈਫੋਨ ਨੂੰ ਤੁਸੀਂ ਸਵਿੱਚ ਆਫ ਹੋਣ ਤੋਂ ਬਾਅਦ ਵੀ ਟ੍ਰੈਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਆਈਫੋਨ 'ਚ ਪਹਿਲਾਂ ਤੋਂ ਹੀ ਇਕ ਸੈਟਿੰਗ ਆਨ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ- ਮੋਬਾਇਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, ਅੱਜ ਹੀ ਬਦਲ ਦਿਓ ਇਹ ਸੈਟਿੰਗਸ
ਆਈਫੋਨ 'ਚ 'ਫਾਇੰਡਜ ਮਾਈ ਡਿਵਾਈਸ' ਐਪ ਹੁੰਦਾ ਹੈ। ਇਸ ਦੀ ਸੈਟਿੰਗ ਨੂੰ ਇਨੇਬਲ ਕਰੋ। ਇਸ ਲਈ ਫੋਨ ਦੀ ਸੈਟਿੰਗ 'ਚ ਜਾਓ। ਇਥੇ ਤੁਸੀਂ ਆਪਣੇ ਨਾਂ 'ਤੇ ਕਲਿੱਕ ਕਰੋ ਅਤੇ ਫਿਰ 'ਫਾਇੰਡ ਮਾਈ ਡਿਵਾਈਸ' ਆਪਸ਼ਨ 'ਤੇ ਕਲਿੱਕ ਕਰੋ। ਇਥੋਂ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਸਰਕਾਰ ਨੇ ਬੰਦ ਕਰ'ਤੇ 6 ਲੱਖ ਮੋਬਾਇਲ ਫੋਨ, ਅਗਲੀ ਵਾਰੀ ਤੁਹਾਡੀ ਤਾਂ ਨਹੀਂ
ਫੋਨ ਕਦੋਂ ਆਫਲਾਈਨ ਹੋਇਆ, ਇਸ ਨੂੰ ਦੇਖਣ ਲਈ 'ਫਾਇੰਡ ਮਾਈ ਡਿਵਾਈਸ' ਦਾ ਆਪਸ਼ਨ ਆਨ ਕਰਨਾ ਹੋਵੇਗਾ। ਉਥੇ ਹੀ ਐਂਡਰਾਇਡ ਯੂਜ਼ਰਜ਼ ਨੂੰ ਆਪਣੇ ਚੋਰੀ ਜਾਂ ਗੁੰਮ ਹੋਏ ਫੋਨ ਨੂੰ ਲੱਭਣ ਲਈ 'ਫਾਇੰਡ ਮਾਈ ਡਿਵਾਈਸ' ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਥੋਂ ਉਸੇ ਅਕਾਊਂਟ ਤੋਂ ਲਾਗਇਨ ਕਰਨਾ ਹੋਵੇਗਾ, ਜਿਸ ਨਾਲ ਚੋਰੀ ਜਾਂ ਗੁੰਮ ਹੋਏ ਫੋਨ 'ਚ ਲਾਗਇਨ ਕੀਤਾ ਹੈ। ਇਥੋਂ ਤੁਸੀਂ ਆਪਣੇ ਫੋਨ ਦੀ ਲਾਸਟ ਲੋਕੇਸ਼ਨ ਦੇਖ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਫੋਨ ਨੂੰ ਟ੍ਰੈਕ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ- ਕਿਵੇਂ ਮਿਲਦੇ ਨੇ YouTube 'ਤੇ ਸਿਲਵਰ, ਗੋਲਡ ਤੇ ਡਾਇਮੰਡ Play Buttons? ਕ੍ਰਿਏਟਰਾਂ ਦੀ ਹੁੰਦੀ ਹੈ ਮੋਟੀ ਕਮਾਈ