1 ਲੀਟਰ ’ਚ 88 ਕਿਲੋਮੀਟਰ ਤਕ ਚੱਲੇਗੀ ਹੀਰੋ ਦੀ ਇਹ ਨਵੀਂ ਬਾਈਕ
Thursday, Jan 17, 2019 - 01:49 PM (IST)
ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੀ ਪ੍ਰਸਿੱਧ ਐਂਟਰੀ ਲੈਵਲ ਬਾਈਕ HF Deluxe ਨੂੰ ਨਵੇਂ ਅਵਤਾਰ ’ਚ ਲਾਂਚ ਕੀਤਾ ਹੈ। ਕੰਪਨੀ ਨੇ ਨਵੀਂ HF Deluxe ਨੂੰ IBS (ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ) ਫੀਚਰ ਨਾਲ ਲੈਸ ਕਰਕੇ ਬਾਜ਼ਾਰ ’ਚ ਉਤਾਰਿਆ ਹੈ। ਨਵੀਂ ਹੀਰੋ HF Deluxe IBS ਮੋਟਰਸਾਈਕਲ ਦੀ ਐਕਸ ਸ਼ੋਅਰੂਮ ਕੀਮਤ 49,067 ਰੁਪਏ ਰੱਖੀ ਗਈ ਹੈ।

ਨਵੀਂ HF Deluxe ਕੰਪਨੀ ਦੀ i3S (ਆਈਡਲ ਸਟਾਰਟ ਸਟਾਪ ਸਿਸਟਮ) ਟੈਕਨਾਲੋਜੀ ਦੇ ਨਾਲ ਆਉਂਦੀ ਹੈ। ਇਸ ਟੈਕਨਾਲੋਜੀ ਨਾਲ ਬਾਈਕ ਦੀ ਮਾਈਲੇਜ ਬਿਹਤਰ ਹੋਣ ਦੇ ਨਾਲ ਹੀ ਐਮਿਸ਼ਨ ਲੈਵਲ ਵੀ ਘੱਟ ਰਹਿੰਦਾ ਹੈ। ਬਾਈਕ ਬਿਨਾਂ i3S ਦੇ ਵੀ ਉਪਲੱਬਧ ਹੈ। ਅਪਡੇਟਸ ਦੀ ਗੱਲ ਕਰੀਏ ਤਾਂ ਆਈ.ਬੀ.ਐੱਸ. ਤੋਂ ਇਲਾਵਾ HF Deluxe ’ਚ ਵੱਡੇ ਡਰੱਮ ਬ੍ਰੇਕ ਦਿੱਤੇ ਗਏ ਹਨ, ਜਿਸ ਨਾਲ ਬ੍ਰੇਕ ਲਗਾਉਣ ’ਤੇ ਬਾਈਕ ਰੁਕਣ ਦੀ ਦੂਰੀ ਘੱਟ ਹੋਵੇਗੀ।

ਬ੍ਰੇਕਿੰਗ ਸਿਸਟਮ ਬਿਹਤਰ ਬਣਾਉਣ ਤੋਂ ਇਲਾਵਾ ਨਵੀਂ ਬਾਈਕ ਦੇ ਇੰਸਟਰੂਮੈਂਟ ਕਲੱਸਟਰ ’ਚ ਵੀ ਕੁਝ ਅਪਡੇਟ ਕੀਤੇ ਗਏ ਹਨ। ਇਨ੍ਹਾਂ ’ਚ i3S ਤਕਨੀਕ ਲਈ ਕਲੱਸਟਰ ’ਚ ਬਲੂ ਲਾਈਟ, ਸਾਈ-ਸਟੈਂਡ ਵਾਰਨਿੰਗ ਲਾਈਟ ਅਤੇ ਇਕ ਫਿਊਲ ਗੇਜ ਸ਼ਾਮਲ ਹੈ। ਨਵੀਂ ਬਾਈਕ ਨਵੇਂ ਕਲਰ, ਗ੍ਰੀਨ ਦੇ ਨਾਲ ਹੈਵੀ ਗ੍ਰੇਅ ’ਚ ਵੀ ਉਪਲੱਬਧ ਹੋਵੇਗੀ।

ਇਨ੍ਹਾਂ ਅਪਡੇਟਸ ਤੋਂ ਇਲਾਵਾ ਹੀਰੋ ਨੇ ਨਵੀਂ ਬਾਈਕ ’ਚ ਕੋਈ ਹੋਰ ਬਦਲਾਅ ਨਹੀਂ ਕੀਤਾ। ਇਸ ਬਾਈਕ ’ਚ 97.2cc, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 8.36bhp ਦੀ ਪਾਵਰ ਅਤੇ 8.05Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ ’ਚ 4-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ HF Deluxe i3S ਦੀ ਮਾਈਲੇਜ 88.24 ਕਿਲੋਮੀਟਰ ਪ੍ਰਤੀ ਲੀਟਰ ਹੈ। ਦੱਸ ਦੇਈਏ ਕਿ HF Deluxe ਹੀਰੋ ਦੀ ਪਹਿਲੀ ਬਾਕੀ ਹੈ ਜਿਸ ਨੂੰ 2019 ਲਈ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੀ ਨਿਯਮਾਂ ਨੂੰ ਦੇਖਦੇ ਹੋਏ ਬਾਈਕ ਨੂੰ ਆਈ.ਬੀ.ਐੱਸ. ਨਾਲ ਲੈਸ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ 125cc ਦੇ ਘੱਟ ਇੰਜਣ ਸਮਰੱਥਾ ਵਾਲੀ ਬਾਈਕ ’ਚ ਕਾਂਬੀ-ਬ੍ਰੇਕਿੰਗ ਸਿਸਟਮ ਹੋਣਾ ਜ਼ਰੂਰੀ ਹੈ।
