ਖੇਤਾਂ ’ਤੇ ਸਪ੍ਰੇਅ ਕਰਨ ਦੇ ਕੰਮ ਆਏਗਾ SKYF ਡਰੋਨ
Wednesday, Dec 12, 2018 - 05:45 PM (IST)
- 220kg ਸਾਮਾਨ ਨੂੰ ਉਡਾਉਣ ਦੀ ਸਮਰੱਥਾ
- ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਹੋਇਆ ਨਾਂ
ਗੈਜੇਟ ਡੈਸਕ– ਰਸ਼ੀਆ ’ਚ ਸਥਿਤ SKYF ਕੰਪਨੀ ਨੇ ਇਕ ਅਜਿਹਾ ਡਰੋਨ ਬਣਾਇਆ ਹੈ ਜੋ ਖੇਤਾਂ ’ਤੇ ਕੀਟਨਾਸ਼ਕ ਦਵਾਈ ਦੀ ਸਪ੍ਰੇਅ ਕਰਨ ਦੇ ਕੰਮ ਆਏਗਾ। ਉਥੇ ਹੀ ਐਮਰਜੈਂਸੀ ਦੀ ਹਾਲਤ ’ਚ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ’ਚ ਵੀ ਕਾਫੀ ਮਦਦ ਕਰੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ SKYF ਡਰੋਨ ਇਕ ਵਾਰ ’ਚ ਹੀ 220 ਕਿਲੋਗ੍ਰਾਮ ਤਕ ਭਾਰੀ ਸਾਮਾਨ ਲੈ ਕੇ 8 ਘੰਟਿਆਂ ਤਕ ਉਡਾਨ ਭਰ ਸਕਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਡਰੋਨ VTOL (ਵਰਟਿਕਲ ਟੇਕ ਆਫ ਅਤੇ ਲੈਂਡਿੰਗ) ਤਕਨੀਕ ’ਤੇ ਕੰਮ ਕਰਦਾ ਹੈ। ਇਸ ਵਿਚ 220-hp ਦਾ ਪੈਟਰੋਲ ਇੰਜਣ ਲੱਗਾ ਹੈ ਇਸ ਤੋਂ ਇਲਾਵਾ ਅਲੱਗ ਤੋਂ ਬੈਟਰੀ ਨੂੰ ਲਗਾਇਆ ਗਿਆ ਹੈ ਜੋ ਇਸ ਦੇ ਕਿਨਾਰਿਆਂ ’ਤੇ ਲੱਗੇ ਪੱਖਿਆਂ ਨੂੰ ਪਾਵਰ ਦਿੰਦੀ ਹੈ। ਇਸ ਨੂੰ ਬਚਾਅ ਮਿਸ਼ਨ ਦੌਰਾਨ ਵੀ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। ਇਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਹੋ ਗਿਆ ਹੈ।

ਕੰਪਨੀ ਦਾ ਦਾਅਵਾ ਹੈ ਕਿ ਇਸ ਜ਼ੰਬੋ ਸਾਈਜ਼ ਦੇ SKYF ਡਰੋਨ ਦੀ ਕਪੈਸਿਟੀ ਨੂੰ ਵਧਾਇਆ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਕ ਵਾਰ ’ਚ ਇਸ ਨੂੰ 400 ਕਿਲੋਗ੍ਰਾਮ ਤਕ ਭਾਰ ਚੁੱਕਣ ਅਤੇ ਇਕ ਵਾਰ ’ਚ ਹੀ 350 ਕਿਲੋਮੀਟਰ ਤਕ ਦਾ ਸਫਰ ਤੈਅ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ।
