Haier ਨੇ ਲਾਂਚ ਕੀਤੀ Airfresh ਵਾਸ਼ਿੰਗ ਮਸ਼ੀਨ, ਮਿਲਦੇ ਹਨ ਬੇਹੱਦ ਖਾਸ ਫੀਚਰਜ਼, ਇੰਨੀ ਹੈ ਕੀਮਤ
Friday, Sep 06, 2024 - 06:07 PM (IST)
ਗੈਜੇਟ ਡੈਸਕ- Haier ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵਾਂ ਟਾਪ ਲੋਡ ਵਾਸ਼ਿੰਗ ਮਸ਼ੀਨ ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੀ ਲੇਟੈਸਟ 316 ਵਾਸ਼ਿੰਗ ਮਸ਼ੀਨ ਸੀਰੀਜ਼ 'ਚ ਤੁਹਾਨੂੰ ਅਲਟਰਾ ਫ੍ਰੈਸ਼ ਏਅਰ ਟੈਕਨਾਲੋਜੀ ਮਿਲਦੀ ਹੈ। ਲੇਟੈਸਟ Airfresh ਸੀਰੀਜ਼ 306 ਸੀਰੀਜ਼ ਦਾ ਅਪਗ੍ਰੇਡ ਵਰਜ਼ਨ ਹੈ। ਇਸ ਵਿਚ ਮਾਡਰਨ ਡਿਜ਼ਾਈਨ ਅਤੇ ਐਡਵਾਂਸ ਫੰਕਸ਼ੰਸ ਮਿਲਦੇ ਹਨ।
ਇਸ ਵਾਸ਼ਿੰਗ ਮਸ਼ੀਨ ਨੂੰ ਹੈਵੀ ਯੂਸੇਜ਼ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਸੀਰੀਜ਼ 8Kg ਕਪੈਸਿਟੀ 'ਚ ਆਉਂਦੀ ਹੈ। ਇਸ ਵਿਚ ਦਿੱਤੀ ਗਈ ਅਲਟਰਾ ਫ੍ਰੈਸ਼ ਏਅਰ ਟੈਕਨਾਲੋਜੀ ਬੈਕਟੀਰੀਆ ਗ੍ਰੋਥ ਅਤੇ ਗੰਦੀ ਸਮੈੱਲ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਖਾਸ ਕਰਕੇ ਮਾਨਸੂਨ ਦੇ ਸੀਜ਼ਨ 'ਚ ਕੱਪੜਿਆਂ 'ਚੋਂ ਸਮੈੱਲ ਆਉਣਾ ਅਤੇ ਬੈਕਟੀਰੀਆ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਮਸ਼ੀਨ ਦੀਆਂ ਖੂਬੀਆਂ
ਜੇਕਰ ਤੁਸੀਂ ਆਪਣੇ ਕੱਪੜਿਆਂ ਨੂੰ ਵਾਸ਼ਿੰਗ ਮਸ਼ੀਨ 'ਚ ਭੁੱਲ ਵੀ ਜਾਂਦੇ ਹੋ ਤਾਂ ਵੀ 8 ਘੰਟਿਆਂ ਤਕ ਉਹ ਫ੍ਰੈਸ਼ ਰਹਿਣਗੇ ਅਤੇ ਉਨ੍ਹਾਂ 'ਚੋਂ ਸਮੈੱਲ ਨਹੀਂ ਆਏਗੀ। ਮਸੀਨ ਹਰ 54 ਮਿੰਟਾਂ ਬਾਅਦ 6 ਮਿੰਟਾਂ ਲਈ ਏਅਰ ਸਰਕੁਲੇਸ਼ਨ ਸਾਈਕਲ ਕਰਦੀ ਹੈ ਜਿਸ ਨਾਲ ਕੱਪੜੇ ਦੇਰ ਤਕ ਫ੍ਰੈਸ਼ ਰਹਿੰਦੇ ਹਨ। ਇਸ ਵਿਚ ਮੈਜਿਕ ਫਿਲਟਰ, ਸਾਫਟਰ ਕਲੋਜ਼ਿੰਗ ਡੋਰ, ਏਅਰ ਡ੍ਰਾਈ ਵਰਗੇ ਕਈ ਫੀਚਰਜ਼ ਮਿਲਦੇ ਹਨ।
Haier 316 ਸੀਰੀਜ਼ ਇਕ ਟਾਪ ਲੋਡ ਫੁਲ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੈ ਜੋ 8 ਕਿਲੋਗ੍ਰਾਮ ਕਪੈਸਿਟੀ ਦੇ ਨਾਲ ਆਉਂਦੀ ਹੈ। ਇਸ ਵਿਚ ਅਲਟਰਾ ਫ੍ਰੈਸ਼ ਏਅਰ, ਨਿਅਰ ਜੀਓ ਪ੍ਰੈਸ਼ਰ ਟੈਕਨਾਲੋਜੀ ਵਰਗੇ ਫੀਚਰਜ਼ ਮਿਲਦੇ ਹਨ। ਇਸ ਦਾ ਟਾਬ Oceanus Wave ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਵਿਚ ਟਫ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਵਾਸ਼ਿੰਗ ਮਸ਼ੀਨ 'ਚ 10 ਵਾਟਰ ਲੈਵਰ ਅਤੇ 15 ਪ੍ਰੋਗਰਾਮ ਦਾ ਆਪਸ਼ਨ ਮਿਲਦਾ ਹੈ। ਇਸ ਵਿਚ ਡਿਜੀਟਲ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਵਾਸ਼ਿੰਗ ਮਸ਼ੀਨ 'ਤੇ 3 ਸਾਲਾਂ ਦੀ ਵਿਆਪਕ ਅਤੇ 12 ਸਾਲਾਂ ਦੀ ਮੋਟਰ 'ਤੇ ਵਾਰੰਟੀ ਦੇ ਰਹੀ ਹੈ। ਇਸ ਵਿਚ ਅਲਟਰਾ ਫ੍ਰੈਸ਼ ਏਅਰ ਬਟਨ ਅਲੱਗ ਤੋਂ ਦਿੱਤਾ ਗਿਆ ਹੈ।
ਕੀਮਤ
Haier ਦੀ 8 ਕਿਲੋਗ੍ਰਾਮ ਕਪੈਸਿਟੀ ਵਾਲੀ ਏਅਰਫ੍ਰੈਸ਼ ਟਾਪ ਲੋਡ ਵਾਸ਼ਿੰਗ ਮਸ਼ੀਨ ਦੀ ਕੀਮਤ 20,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਇਸ ਦਾ MRP 28 ਹਜ਼ਾਰ ਰੁਪਏ ਹੈ। ਇਹ ਵਾਸ਼ਿੰਗ ਮਸ਼ੀਨ ਦੇਸ਼ ਦੇ ਸਾਰੇ ਪ੍ਰਮੁੱਖ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੈ।