ਗੂਗਲ ਨੇ ਜਾਰੀ ਕੀਤੀ ਸਾਫਟਵੇਅਰ ਅਪਡੇਟ, ਘਰ ਦੇ ਵਾਈ-ਫਾਈ ਦੀ ਸਪੀਡ ਹੋਵੇਗੀ ਤੇਜ਼
Wednesday, Jun 17, 2020 - 02:03 PM (IST)
ਗੈਜੇਟ ਡੈਸਕ– ਗੂਗਲ ਨੇ ਇਕ ਸਾਫਟਵੇਅਰ ਅਪਡੇਟ ਜਾਰੀ ਕੀਤੀ ਹੈ ਜੋ ਕਿ Nest Wifi ਅਤੇ Google Wifi ਲਈ ਹੋਵੇਗੀ। ਇਸ ਅਪਡੇਟ ਤੋਂ ਬਾਅਦ ਵਰਕ ਫਰਾਮ ਹੋਮ, ਵੀਡੀਓ ਕਾਲਿੰਗ ਅਤੇ ਗੇਮਿੰਗ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਆਸਾਨ ਹੋ ਜਾਵੇਗੀ। Google Nest ਦੇ ਪ੍ਰੋਡਕਟ ਮੈਨੇਜਰ ਸੰਜੇ ਨੋਰੋੰਹਾ ਨੇ ਦੱਸਿਆ ਕਿ ਅਪਡੇਟ ਤੋਂ ਬਾਅਦ ਵਾਈ-ਫਾਈ ਕੁਨੈਕਸ਼ਨ ਦੀ ਸੁਰੱਖਿਆ ਅਤੇ ਸਟੇਬਿਲਟੀ ਵਧ ਜਾਵੇਗੀ। ਨਾਲ ਹੀ ਡਿਵਾਈਸ ਤੇਜ਼ੀ ਨਾਲ ਵਾਈ-ਫਾਈ ਰੇਡੀਓ ਚੇਨਲਾਂ ’ਤੇ ਮੂਵ ਕਰੇਗੀ।
ਗੂਗਲ ਵਲੋਂ ਦੱਸਿਆ ਗਿਆ ਕਿ ਅਪਡੇਟ ਤੋਂ ਬਾਅਦ ਤੁਹਾਨੂੰ ਇਕ ਆਪਸ਼ਨ ਮਿਲੇਗਾ, ਜਿਸ ਵਿਚ ਤੁਸੀਂ ਆਪਣੀ ਡਿਵਾਈਸ ਨੂੰ ਵਾਈ-ਫਾਈ ਤਰਜੀਹ ਸੂਚੀ ’ਚ ਪਾ ਸਕੋਗੇ। ਮਤਲਬ ਵਾਈ-ਫਾਈ ਤਰਜੀਹ ਲਿਸਟ ਵਾਲੀ ਡਿਵਾਈਸ ’ਚ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਕਹਿਣ ਦਾ ਤਮਲਬ ਇਹ ਹੈ ਕਿ ਜੇਕਰ ਵਾਈ-ਫਾਈ ਨਾਲ 10 ਡਿਵਾਈਸ ਕੁਨੈਕਟਿਡ ਹਨ ਤਾਂ ਇਸ ਵਿਚ ਤਰਜੀਹ ਲਿਸਟ ਵਾਲੀ ਡਿਵਾਈਸ ’ਚ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਫਰਕ ਫਰਾਮ ਹੋਮ ਕਰਨ ਵਾਲਿਆਂ ਨੂੰ ਮਲੇਗਾ। ਇਹ ਅਪਡੇਟ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗੀ। ਇਸ ਲਈ ਉਪਭੋਗਤਾ ਨੂੰ ਕਿਸੇ ਤਰ੍ਹਾਂ ਦੀ ਸੈਟਿੰਗ ’ਚ ਬਦਲਾਅ ਨਹੀਂ ਕਰਨਾ ਹੋਵੇਗਾ।
ਇਸ ਅਪਡੇਟ ਦਾ ਫਾਇਦਾ ਇਹ ਵੀ ਹੋਵੇਗਾ ਕਿ ਜੇਕਰ ਤੁਹਾਡਾ ਪੂਰਾ ਪਰਿਵਾਰ ਇਕ ਹੀ ਸਮੇਂ ਆਨਲਾਈਨ ਹੈ ਤਾਂ ਪਤਾ ਕੀਤਾ ਜਾ ਸਕੇਗਾ ਕਿ ਤੁਹਾਨੂੰ ਕਿੰਨੀ ਇੰਟਰਨੈੱਟ ਸਪੀਡ ਦੀ ਲੋੜ ਹੈ। ਆਮਤੌਰ ’ਤੇ ਇਕ ਵੀਡੀਓ ਕਾਲ ਲਈ 5mbps ਸਪੀਡ ਦੀ ਲੋੜ ਹੁੰਦੀ ਹੈ ਪਰ ਵਾਈ-ਫਾਈ ਕੁਨੈਕਸ਼ਨ ’ਚ ਡਾਊਨਲੋਡਿੰਗ ਸਪੀਡ ਅਲੱਗ ਹੁੰਦੀ ਹੈ। ਅਜਿਹੇ ’ਚ ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਅਪਲੋਡਿੰਗ ਸਪੀਡ ਘੱਟੋ-ਘੱਟ 5mbps ਹੋਵੇ।
