ਗੂਗਲ ਪਿਕਸ 3 ਲਾਈਟ ਦੀ ਵੀਡੀਓ ਲੀਕ
Thursday, Jan 17, 2019 - 12:18 PM (IST)
ਗੈਜੇਟ ਡੈਸਕ– ਗੂਗਲ ਪਿਕਸਲ 3 ਲਾਈਟ ਅਤੇ ਪਿਕਸਲ 3 ਐਕਸ ਐੱਲ ਲਾਈਟ ’ਤੇ ਕੰਮ ਕਰ ਰਹੀ ਹੈ ਜਿਸ ਨੂੰ ਇਸ ਸਾਲ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਅਸੀਂ ਪਹਿਲਾਂ ਹੀ ਇਸ ਸਮਾਰਟਫੋਨ ਦੇ ਲੀਕਡ ਰੈਂਡਰ ਅਤੇ ਲਾਈਵ ਤਸਵੀਰ ਦੇਖ ਚੁੱਕੇ ਹਾਂ। ਹੁਣ ਪਿਕਸਲ 3 ਲਾਈਟ ਦਾ ਵੀਡੀਓ ਰੀਵਿਊ ਇੰਟਰਨੈੱਟ ’ਤੇ ਦੇਖਿਆ ਗਿਆ ਹੈ। ਇਸ ਵੀਡੀਓ ਰਾਹੀਂ ਸਮਾਰਟਫੋਨ ਦੇ ਡਿਜ਼ਾਈਨ ਅਤੇ ਫੀਚਰਜ਼ ਦਾ ਪਤਾ ਚੱਲਦਾ ਹੈ। ਇਹ ਵੀਡੀਓ ਯੁਕਰੇਨ ਟੈੱਕ ਬਲਾਗ ਐਂਡਰੋ ਨਿਊਜ਼ ਰਾਹੀਂ ਸਾਹਮਣੇ ਆਈ ਹੈ। ਇਸ ਵੀਡੀਓ ’ਚ 3.5mm ਆਡੀਓ ਜੈੱਕ ਦੇਖਿਆ ਜਾ ਸਕਦਾ ਹੈ। ਗੂਗਲ ਨੇ ਪਿਕਸਲ 2 ਅਤੇ ਪਿਕਸਲ 3 ਸੀਰੀਜ਼ ਸਮਾਰਟਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਨੂੰ ਹਟਾ ਦਿੱਤਾ ਸੀ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਸ ਦਾ ਬੈਕ ਪਲਾਸਟਿਕ ਨਾਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਪਿਕਸਲ 3 ਦੇ ਬੈਕ ਨੂੰ ਗਲਾਸ ਅਤੇ ਮੈਟਲ ਨਾਲ ਬਣਾਇਆ ਗਿਆ ਸੀ। ਲੀਕਡ ਰਿਪੋਰਟ ਮੁਤਾਬਕ, ਸਮਾਰਟਫੋਨ ’ਚ 5.56 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾ ਸਕਦੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x2160 ਪਿਕਸਲ ਹੋਵੇਗਾ। ਫੋਨ ’ਚ ਕੋਈ ਨੌਚ ਡਿਜ਼ਾਈਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ ਸਨੈਪਡ੍ਰੈਗਨ 670 SoC, Adreno 615 GPU, 4GB of RAM ਦੇ ਨਾਲ 32GB ਸਟੋਰੇਜ ਹੋ ਸਕਦੀ ਹੈ। ਫੋਨ ਦੇ ਰੀਅਰ ’ਚ 12.2 ਮੈਗਾਪਿਕਸਲ ਦਾ ਸੈਂਸਰ ਹੋ ਸਕਦਾ ਹੈ, ਜਦੋਂ ਕਿ ਇਸ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਂਸਰ ਹੋ ਸਕਦਾ ਹੈ। ਫੋਨ ਐਂਡਰਾਇਡ ਪਾਈ ਅਤੇ 2,915mAh ਦੀ ਬੈਟਰੀ ਨਾਲ ਆ ਸਕਦਾ ਹੈ।
