ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

Monday, Nov 08, 2021 - 12:53 PM (IST)

ਗੈਜੇਟ ਡੈਸਕ– ਗੂਗਲ ਕ੍ਰੋਮ ਬ੍ਰਾਊਜ਼ਰ ਦੇ ਕਰੋੜਾਂ ਯੂਜ਼ਰਸ ਹਨ ਅਤੇ ਇਨ੍ਹਾਂ ਯੂਜ਼ਰਸ ਦੀ ਸੁਰੱਖਿਆ ਦਾਅ ’ਤੇ ਲੱਗੀ ਹੈ। ਗੂਗਲ ਕ੍ਰੋਮ ਬ੍ਰਾਊਜ਼ਰ ਦੇ ਯੂਜ਼ਰਸ ਨੂੰ ਚਿਤਾਵਨੀ ਮਿਲੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਯੂਜ਼ਰਸ ਆਪਣੇ ਫੋਨ ’ਚੋਂ ਕ੍ਰੋਮ ਬ੍ਰਾਊਜ਼ਰ ਨੂੰ ਤੁਰੰਤ ਡਿਲੀਟ ਕਰਨ, ਨਹੀਂ ਤਾਂ ਡਾਟਾ ਲੀਕ ਹੋ ਸਕਦਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਹ ਚਿਤਾਵਨੀ ਮੋਬਾਇਲ ਯੂਜ਼ਰਸ ਲਈ ਜਾਰੀ ਕੀਤੀ ਗਈ ਹੈ, ਨਾ ਕਿ ਡੈਸਕਟਾਪ ਯੂਜ਼ਰਸ ਲਈ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

Forbes ਦੀ ਇਕ ਰਿਪੋਰਟ ਮੁਤਾਬਕ, ਪ੍ਰਾਈਵੇਸੀ ਅਤੇ ਡਾਟਾ ਲੀਕ ਨੂੰ ਲੈ ਕੇ ਯੂਜ਼ਰਸ ਨੂੰ ਫੋਨ ’ਚੋਂ ਕ੍ਰੋਮ ਬ੍ਰਾਊਜ਼ਰ ਡਿਲੀਟ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਹਾਲ ਹੀ ’ਚ ਫੇਸਬੁੱਕ ’ਤੇ ਦੋਸ਼ ਲੱਗਾ ਸੀ ਕਿ ਉਹ ਚੋਰੀ-ਛੁਪੇ ਯੂਜ਼ਰਸ ਦੀ ਲੋਕੇਸ਼ਨ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਉਹ ਯੂਜ਼ਰਸ ਦੀ ਐਕਟੀਵਿਟੀ ਅਤੇ ਡਾਟਾ ਦਾ ਵੀ ਰਿਕਾਰਡ ਰੱਖ ਰਹੀ ਹੈ। 

ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਜਿੱਥੇ ਖੁਦ ਲਈ ਯੂਜ਼ਰਸ ਦਾ ਡਾਟਾ ਇਕੱਠਾ ਕਰਦੀ ਸੀ ਪਰ ਗੂਗਲ ਕ੍ਰੋਮ ਥਰਡ ਪਾਰਟੀ ਲਈ ਡਾਟਾ ਇਕੱਠਾ ਕਰ ਰਹੀ ਹੈ। ਰਿਪੋਰਟ ਮੁਤਾਬਕ, ਗੂਗਲ ਕ੍ਰੋਮ ਯੂਜ਼ਰਸ ਦੀ ਇਕ-ਇਕ ਐਕਟੀਵਿਟੀ ਅਤੇ ਵਿਵਹਾਰ ਨੂੰ ਰਿਕਾਰਡ ਕਰ ਰਿਹਾ ਹੈ। ਐਪਲ ਨੇ ਕੁਝ ਦਿਨ ਪਹਿਲਾਂ ਹੀ ਮੋਸ਼ਨ ਸੈਂਸਰ ਐਕਸੈੱਸ ਨੂੰ ਡਿਫਾਲਟ ਰੂਪ ਨਾਲ ਬੰਦ ਕਰ ਦਿੱਤਾ ਹੈ ਪਰ ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਅਜਿਹੀ ਕੋਈ ਅਪਡੇਟ ਨਹੀਂ ਦਿੱਤੀ। 

ਇਹ ਵੀ ਪੜ੍ਹੋ– ਫੇਸਬੁੱਕ ਲਈ ਨਵੀਂ ਮੁਸੀਬਤ, ਕੰਪਨੀ ’ਤੇ ਲੱਗਾ Meta ਨਾਂ ਚੋਰੀ ਕਰਨ ਦਾ ਦੋਸ਼

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਗੂਗਲ ਕ੍ਰੋਮ ਯੂਜ਼ਰਸ ਨੂੰ ਹੈਕਿੰਗ ਅਤੇ ਡਾਟਾ ਲੀਕ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਸੀ ਅਤੇ ਹੁਣ ਇਹ ਦੂਜੀ ਵਾਰ ਚਿਤਾਵਨੀ ਜਾਰੀ ਹੋਈ ਹੈ। ਰਿਪੋਰਟ ਮੁਤਾਬਕ, ਇਸ ਨਾਲ ਗੂਗਲ ਕ੍ਰੋਮ ਦੇ 2.6 ਬਿਲੀਅਨ ਯੂਜ਼ਰਸ ਪ੍ਰਭਾਵਿਤ ਹੋਏ ਹਨ। ਇਸ ਰਿਪੋਰਟ ’ਤੇ ਗੂਗਲ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਉਸ ਨੇ ਮੋਸ਼ਨ ਸੈਂਸਰ ਦੇ ਐਕਸੈੱਸ ਨੂੰ ਪਹਿਲਾਂ ਦੇ ਮੁਕਾਬਲੇ ਸੀਮਿਤ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ


Rakesh

Content Editor

Related News