ਇਸ ਫਲੈਸ਼ ਲਾਈਟ ਨੂੰ ਨਹੀਂ ਹੈ ਬੈਟਰੀ ਦੀ ਲੋੜ (ਦੇਖੋ ਤਸਵੀਰਾਂ)

Sunday, Oct 18, 2015 - 08:02 PM (IST)

ਇਸ ਫਲੈਸ਼ ਲਾਈਟ ਨੂੰ ਨਹੀਂ ਹੈ ਬੈਟਰੀ ਦੀ ਲੋੜ (ਦੇਖੋ ਤਸਵੀਰਾਂ)

ਜਲੰਧਰ- ਜਦੋਂ ਵੀ ਅਸੀਂ ਕਦੇ ਆਊਟਡੋਰ ਐਡਵੈਂਚਰ ਟ੍ਰਿਪ ਜਾਂ ਫਿਰ ਕੁਝ ਦਿਨਾਂ ਲਈ ਘਰੋਂ ਬਾਹਰ ਘੁੰਮਣ ਜਾਂਦੇ ਹਾਂ ਤਾਂ ਆਪਣੇ ਕੋਲ ਇਕ ਫਲੈਸ਼ ਲਾਈਟ ਜ਼ਰੂਰ ਰੱਖਦੇ ਹਾਂ। ਹਾਲਾਂਕਿ ਸਾਰੇ ਫਲੈਸ਼ ਲਾਈਟ ਡਿਵਾਈਸਿਸ ''ਚ ਬੈਟਰੀ ਦੀ ਵਰਤੋਂ ਹੁੰਦੀ ਹੈ ਤੇ ਇਹ ਉਦੋਂ ਤਕ ਹੀ ਸਾਥ ਦਿੰਦੀ ਹੈ, ਜਦੋਂ ਤਕ ਇਸ ਦੀ ਬੈਟਰੀ ਖਤਮ ਨਾ ਹੋ ਜਾਵੇ। ਫਲੈਸ਼ ਲਾਈਟ ਤਾਂ ਸਾਡੇ ਫੋਨ ''ਚ ਵੀ ਹੁੰਦੀ ਹੈ ਪਰ ਇਸ ''ਚ ਵੀ ਬੈਟਰੀ ਖਤਮ ਹੋਣ ਦੀ ਚਿੰਤਾ ਰਹਿੰਦੀ ਹੈ। ਇਸ ਲਈ ਇਕ ਨਵੀਂ ਤਰ੍ਹਾਂ ਦੀ ਫਲੈਸ਼ ਲਾਈਟ ਨੂੰ ਡਿਜ਼ਾਈਨ ਕੀਤਾ ਗਿਆ ਹੈ, ਜੋ ਬੈਟਰੀ ਦੀ ਪਾਵਰ ਨਾਲ ਨਹੀਂ ਬਲਕਿ ਮਨੁੱਖੀ ਸਰੀਰ ਦੀ ਗਰਮੀ ਨਾਲ ਚੱਲਦੀ ਹੈ।

Lumen ਨਾਂ ਦੀ ਫਲੈਸ਼ ਲਾਈਟ ''ਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਕਿ ਇਸ ਨੂੰ ਛੋਟੀ ਬੈਟਰੀ ਦੀ ਲੋੜ ਨਹੀਂ ਪੈਂਦੀ ਤੇ ਇਸ ਨੂੰ ਚਲਾਉਣਾ ਵੀ ਬੇਹੱਦ ਆਸਾਨ ਹੈ। ਉਂਗਲੀ ਦੇ ਆਕਾਰ ਵਾਲੀ Lumen ਫਲੈਸ਼ ਲਾਈਟ ''ਚ ਛੋਟਾ ਥਰਮੋਇਲੈਕਟ੍ਰਿਕ ਜਨਰੇਟਰ (“57) ਲੱਗਾ ਹੈ, ਜੋ ਸਿੰਗਲ 5 ਐਮ. ਐਮ. ਅਲਟਰਾ ਬ੍ਰਾਈਟ 3ree L54 ਨੂੰ ਪਾਵਰ ਦੇਣ ''ਚ ਮਦਦ ਕਰਦਾ ਹੈ। ਇਸ ਤਕਨੀਕ ਦਾ ਇਕ ਨਮੂਨਾ ਕੰਜ਼ਿਊਮਰ ਪ੍ਰੋਡਕਟ ਦੇ ਰੂਪ ''ਚ (Power Practical Powerpot 4evice) ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ।

ਸੋਧਕਾਰ ਛੋਟੇ ਡਿਵਾਈਸਿਸ ''ਚ ਥਰਮੋਇਲੈਕਟ੍ਰਿਕ ਜਨਰੇਟਰ ਦੀ ਵਰਤੋਂ ਬੈਟਰੀ ਲਾਈਫ ਵਧਾਉਣ ''ਤੇ ਧਿਆਨ ਦੇ ਰਹੇ ਹਨ ਤੇ ਕੈਨੇਡਾ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਫੇਅਰ ਪ੍ਰੋਜੈਕਟ ਦੇ ਤੌਰ ''ਤੇ ਬਾਡੀ ਹੀਟ ਨਾਲ ਚੱਲਣ ਵਾਲੀ ਫਲੈਸ਼ ਲਾਈਟ ਦਾ ਬਣਾਇਆ ਗਿਆ ਵਰਕਿੰਗ ਪ੍ਰੋਟੋਟਾਈਪ ਕਾਫੀ ਮਸ਼ਹੂਰ ਹੈ। Lumen ਪਹਿਲਾ ਅਜਿਹਾ ਡਿਵਾਈਸ ਹੈ, ਜਿਸ ਨੂੰ ਇਸ ਤਕਨੀਕ ਨਾਲ ਆਮ ਲੋਕਾਂ ਲਈ ਪੇਸ਼ ਕੀਤਾ ਗਿਆ ਹੈ।

Lumen ਸਰੀਰ ਤੇ ਐਮਬੀਏਂਟ ਏਅਰ ਟੈਂਪਰੇਚਰ ਦੇ ਜ਼ਰੀਏ ਹੀਟ ਨੂੰ ਇਲੈਕਟ੍ਰੀਸਿਟੀ ''ਚ ਬਦਲ ਦਿੰਦਾ ਹੈ। ਥਰਮੋਇਲੈਕਟ੍ਰਿਕ ਜਨਰੇਟਰ ''ਤੇ ਉਂਗਲੀ ਰੱਖਦੇ ਹੀ ਉਹ ਸਰੀਰ ਦੀ ਗਰਮੀ ਨੂੰ ਸੁਪਰ ਕਪੈਸਟਰ ਤਕ ਭੇਜਦਾ ਹੈ। ਇਸ ਤੋਂ ਬਾਅਦ ਵੋਲਟੇਜ ਕਨਵਰਟਰਜ਼ ਉਸ ਨੂੰ ਵਰਤਣ ਦੀ ਰੇਂਜ ਤਕ ਐਨਰਜੀ ਨੂੰ ਬੂਸਟ ਕਰਕੇ ਛੋਟੀ ਜਿਹੀ ਐੱਲ. ਈ. ਡੀ. ਲਾਈਟ ਦੇ ਜਗਣ ''ਚ ਮਦਦ ਕਰਦਾ ਹੈ।

Lumen ਦੀ ਬਾਡੀ ਮਸ਼ੀਨੀ ਟਾਈਟੇਨੀਅਮ ਤੇ ਐਲੂਮੀਨੀਅਮ ਨਾਲ ਬਣੀ ਹੈ ਅਤੇ ਛੋਟੀ ਹੋਣ ਕਰਕੇ ਇਸ ਦਾ ਭਾਰ ਸਿਰਫ 35 ਗ੍ਰਾਮ ਹੈ। ਇਸ ਦਾ ਜੇਬ ''ਚ ਰੱਖਣ ''ਤੇ ਵੀ ਪਤਾ ਨਹੀਂ ਲੱਗੇਗਾ ਕਿ ਤੁਸੀਂ ਫਲੈਸ਼ ਲਾਈਟ ਜੇਬ ''ਚ ਰੱਖੀ ਹੈ। ਇਸ ''ਚ ਵਰਤਿਆ ਗਿਆ ਟਾਈਟੇਨੀਅਮ ਤੇ ਐਲੂਮੀਨੀਅਮ ਨਾ ਸਿਰਫ ਟਿਕਾਊ ਹੈ ਬਲਕਿ ਇਹ ਹੀਟ-ਸਿੰਕ ਨੂੰ ਡਬਲ ਵੀ ਕਰ ਦਿੰਦਾ ਹੈ, ਜਿਸ ਨਾਲ “57 ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ।

Lumen ਬੈਟਰੀ ਪਾਰਵਡ ਫਲੈਸ਼ ਲਾਈਟ (ਟਾਰਚ) ਨੂੰ ਤਾਂ ਟੱਕਰ ਨਹੀਂ ਦੇ ਸਕਦੀ ਪਰ ਇਹ ਹਨੇਰੇ ''ਚ ਕਿਸੇ ਵੀ ਚੀਜ਼ ਦੀ ਭਾਲ ਕਰਨ ਲਈ ਮਦਦ ਕਰ ਸਕਦੀ ਹੈ। ਪਰ Lumen ਨਾਲ ਤੁਸੀਂ ਬਿਹਤਰ ਮਹਿਸੂਸ ਕਰੋਗੇ ਕਿਉਂਕਿ ਇਹ ਤੁਹਾਡੇ ਸਰੀਰ ਦੇ ਤਾਪਮਾਨ ਨਾਲ ਚੱਲਦੀ ਹੈ, ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਦਾ। Lumen ਫਲੈਸ਼ ਲਾਈਟ ਕਿਕਸਟਾਰ (ਇਕ ਕਰਾਊਡ ਫੰਡਿੰਗ ਸਾਈਟ) ''ਤੇ ਉਪਲਬਧ ਹੈ ਅਤੇ ਇਸ ਨੇ 2 ਦਿਨ ''ਚ 5000 ਅਮਰੀਕੀ ਡਾਲਰ ਦੇ ਟੀਚੇ ਨੂੰ 326 ਫੀਸਦੀ ਦੇ ਵਾਧੇ ਨਾਲ ਪੂਰਾ ਕਰ ਲਿਆ ਹੈ ਅਤੇ ਹੁਣ 28 ਦਿਨ ਤਕ ਇਸ ਲਈ ਫੰਡ ਇਕੱਠਾ ਕੀਤਾ ਜਾਵੇਗਾ।

Lumen ਦੇ ਮਸ਼ੀਨ ਨਾਲ ਬਣੇ ਅਲਮੂਨੀਅਮ ਵਾਲੇ ਮਾਡਲ ਦੀ ਕੀਮਤ 35 ਡਾਲਰ (ਕਰੀਬ 2,260 ਰੁਪਏ)  ਅਤੇ ਮਸ਼ੀਨੀ ਟਾਈਟੇਨੀਅਮ ਅਤੇ ਅਲਮੂਨੀਅਮ ਵਾਲੇ ਮਾਡਲ ਦੀ ਕੀਮਤ 45 ਡਾਲਰ (ਕਰੀਬ 2,900 ਰੁਪਏ) ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News