F&D ਨੇ ਲਾਂਚ ਕੀਤਾ ਨਵਾਂ ਸਾਊਂਡ-ਬਾਰ

Wednesday, May 18, 2016 - 02:38 PM (IST)

F&D ਨੇ ਲਾਂਚ ਕੀਤਾ ਨਵਾਂ ਸਾਊਂਡ-ਬਾਰ

ਜਲੰਧਰ- ਸਪੀਕਰ ਨਿਰਮਾਤਾ ਕੰਪਨੀ F&D ਆਡੀਓ (ਐੱਫ. ਐਂਡ. ਡੀ) ਨੇ ਸੋਮਵਾਰ ਨੂੰ ਆਪਣੇ ਨਵੇਂ ਵਾਇਰਲੈੱਸ ਟੀ388 ਸਾਉਂਡ-ਬਾਰ ਨੂੰ ਲਾਂਚ ਕੀਤਾ। ਜਿਸ ਨੂੰ ਤੁਸੀਂ ਟੀ. ਵੀ, ਮੋਬਾਇਲ ਫੋਨ ਅਤੇ ਕੰਪਿਊਟਰ ਨਾਲ ਅਟੈਚ ਕਰ ਹਾਈ ਕੁਆਲਿਟੀ ਸਾਊਂਡ ਦਾ ਆਨੰਦ ਚੁੱਕ ਸਕੋਗੇ। ਇਸ ਸਾਊਂਡ—ਬਾਰ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।  

 
ਸਾਊਂਡ ਬਾਰ ਦੇ ਫੀਚਰਸ - 
ਇਸ ''ਚ ਟਵਿਟਰ ਦੇ ਨਾਲ 8-ਇੰਚ ਦਾ ਡ੍ਰਾਈਵਰ ਅਤੇ 2-ਇੰਚ ਦਾ ਫੁੱਲ ਰੇਂਜ ਡ੍ਰਾਈਵਰ ਮੌਜੂਦ ਹੈ। ਇਸ ਨੂੰ ਤੁਸੀਂ ਵਾਇਰਲੈੱਸ ਅਤੇ AUX ਕੇਬਲ ਦੀ ਮਦਦ ਨਾਲ ਆਪਣੀ ਡਿਵਾਇਸਿਸ ਨਾਲ ਕਨੈੱਕਟ ਕਰ ਸਕਦੇ ਹੋ। ਇਸ ਦੇ ਨਾਲ ਦਿੱਤੇ ਜਾ ਰਹੇ ਫੁੱਲ ਫੰਕਸ਼ਨ ਰਿਮੋਟ ਕੰਟਰੋਲ ਨਾਲ ਇਸ ਨੂੰ ਆਪਰੇਟ ਕਰਨਾ ਹੋਰ ਵੀ ਆਸਾਨ ਹੈ।
ਇਸ ਦੇ ਲਾਂਚ ''ਤੇ F&D ਆਡੀਓ ਦੇ ਨਿਦੇਸ਼ਕ ਰਾਜੇਸ਼ ਬੰਸਲ ਨੇ ਇਕ ਬਿਆਨ ''ਚ ਕਿਹਾ, ''''ਸਾਊਂਡ-ਬਾਰ ''ਚ ਅਜਿਹੇ ਗੈਜੇਟ  ਦੇ ''ਚ ਆਪਣੀ ਜਗ੍ਹਾ ਬਣਾਉਣ ਦੀ ਸਮਰਥਾ ਹੈ। '''' ਇਸ ਨੂੰ ਰਿਮੋਟ ਕੰਟਰੋਲ ਨਾਲ ਸੰਚਾਲਿਤ ਕੀਤਾ ਜਾ ਸਕਦਾ ਹੈ।

Related News