ਭਾਰਤ ''ਚ ਪੋਕੇਮੋਨ ਗੋ ਖੇਡਣ ਦੇ ਖਿਲਾਫ ਫਤਵਾ ਜਾਰੀ
Monday, Aug 08, 2016 - 06:18 PM (IST)

ਜਲੰਧਰ- ਇਕ ਮਹੀਨੇ ਪਹਿਲਾਂ ਪੋਕੇਮੋਨ ਗੋ ਮੋਬਾਇਲ ਗੇਮ ਨੂੰ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਗੇਮ ਦੀ ਲੋਕਪ੍ਰਿਅਤਾ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਉਥੇ ਹੀ ਅੱਜ ਭਾਰਤ ''ਚ ਦਰਗਾਹ ਆਲਾ ਹਜ਼ਰਤ ਨੇ ਵੀ ਮੋਬਾਇਲ ਗੇਮ ਪੋਕੇਮੋਨ ਗੋ ਨੂੰ ਲੈ ਕੇ ਇਕ ਫਤਵਾ ਜਾਰੀ ਕਰ ਦਿੱਤਾ ਹੈ।
ਇਸ ਧਾਰਮਿਕ ਸੰਸਥਾ ਦਾ ਮੰਨਣਾ ਹੈ ਕਿ ਇਹ ਇਕ ਪਾਗਲਪਨ ਹੈ ਜਿਸ ਕਾਰਨ ਲੋਕ ਆਪਣੀ ਜ਼ਿੰਦਗੀ ਖਤਰੇ ''ਚ ਪਾ ਰਹੇ ਹਨ। ਦਰਗਾਹ ਆਲਾ ਹਜ਼ਰਤ ਦੇ ਮੌਲਵੀਆਂ ਦਾ ਕਹਿਣਾ ਹੈ ਕਿ ਪੋਕੇਮੋਨ ਦੀ ਭਾਲ ''ਚ ਪਲੇਅਰ ਫੋਨ ਨਾਲ ਜੁੜੇ ਰਹਿੰਦੇ ਹਨ ਅਤੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ਜਿਸ ਨਾਲ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਗਿਊਮੈਂਟਿਡ ਰਿਆਲਿਟੀ ਅਧਾਰਿਤ ਪੋਕੇਮੋਨ ਗੋ ਗੇਮ ਗੈਰ-ਇਸਲਾਮਿਕ ਹੈ।
ਇਸ ਬਾਰੇ ਫਤਵਾ ਜਾਰੀ ਕਰਨ ਵਾਲੇ ਬਰੇਲਵੀ ਸੈਮਿਨਾਰੀ ਦਰਗਾਹ ਆਲਾ ਹਜ਼ਰਤ ਦੇ ਬੁਲਾਰੇ ਮੁਫਤੀ ਮੁਹੰਮਦ ਸਲੀਮ ਨੂਰੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ''ਚ ਕਿਹਾ ਕਿ ਇਸ ਗੇਮ ''ਚ ਗੇਮਰ ਲਗਾਤਾਰ ਆਪਣੇ ਮੋਬਾਇਲ ਫੋਨ ਦੀ ਸਕ੍ਰੀਨ ਨੂੰ ਦੇਖਦਾ ਰਹਿੰਦਾ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਵਰਚੁਅਲ ਵਰਲਡ ''ਚ ਜਿਊਣ ਲੱਗਦਾ ਹੈ। ਅਜਿਹੇ ''ਚ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਭੁੱਲ ਜਾਂਦਾ ਹੈ ਜਿਸ ਨਾਲ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਵੱਡੇ ਹਾਦਸੇ ਦੂਜੇ ਦੇਸ਼ਾਂ ''ਚ ਵੀ ਹੋਏ ਹਨ। ਇਹ ਗੇਮ ਬੇਹੱਦ ਹੀ ਅਸੁਰੱਖਿਅਤ ਹੈ, ਨਾਲ ਹੀ ਕਿਹਾ ਗਿਆ ਹੈ ਪੋਕੇਮੋਨ ਗੋ ਗੇਮ ਦੇ ਆਦੀ ਹੋ ਚੁੱਕੇ ਖਿਡਾਰੀ ਆਪਣੇ ਪਰਿਵਾਰ ਨੂੰ ਵੀ ਪ੍ਰੇਸ਼ਾਨੀ ''ਚ ਪਾਉਂਦੇ ਹਨ। ਇਸ ਖੇਡ ''ਚ ਇਹ ਸੰਭਾਵਨਾ ਵੀ ਹੈ ਕਿ ਗੇਮ ਖੇਡਣ ਦੌਰਾਨ ਵਿਅਕਤੀ ਕਿਸੇ ਧਾਰਮਿਕ ਸਥਾਨ ''ਚ ਵੀ ਦਾਖਲ ਹੋ ਸਕਦਾ ਹੈ ਜਿਥੇ ਲੋਕ ਪ੍ਰਾਥਨਾ ਕਰ ਰਹੇ ਹੋਣ। ਇਹ ਕਾਨੂੰਨ ਵਿਵਸਥਾ ਲਈ ਵੀ ਸਮੱਸਿਆ ਹੋ ਸਕਦੀ ਹੈ।