ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ

Tuesday, Mar 29, 2022 - 04:45 PM (IST)

ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਅੱਜ ਬਹੁਤ ਸਾਰੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੋਕ ਕਈ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਕਮਿਊਨੀਕੇਟ ਕਰਨ ਲਈ ਕਰਦੇ ਹਨ। ਇਨ੍ਹਾਂ ਸਭ ’ਚ ਮੇਟਾ ਦਾ ਫੇਸਬੁੱਕ ਅਤੇ ਉਸਦਾ ਮੈਸੇਜਿੰਗ ਐਪ ਮੈਸੰਜਰ ਕਾਫੀ ਪ੍ਰਸਿੱਧ ਹੈ। ਇਨ੍ਹਾਂ ਐਪਸ ’ਤੇ ਤੁਹਾਨੂੰ ਕਈ ਫੀਚਰਜ਼ ਮਿਲਦੇ ਹਨ, ਜਿਨ੍ਹਾਂ ਦੀ ਜਾਣਕਾਰੀ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਅਜਿਹਾ ਹੀ ਇਕ ਫੀਚਰ ਹੈ ਫੇਸਬੁੱਕ ਮੈਸੰਜਰ ਦਾ ਸੀਕ੍ਰੇਟ ਕਨਵਰਸੇਸ਼ਨ। ਆਓ ਜਾਣਦੇ ਹਾਂ ਇਸਦੀ ਡਿਟੇਲਸ।

ਕੀ ਹੈ ਫੇਸਬੁੱਕ ਦਾ ਸੀਕ੍ਰੇਟ ਕਨਵਰਸੇਸ਼ਨ ਫੀਚਰ
ਫੇਸਬੁੱਕ ਦਾ ਸੀਕ੍ਰੇਟ ਕਨਵਰਸੇਸ਼ਨ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਕੇ ਯੂਜ਼ਰਸ ਕਿਸੇ ਹੋਰ ਦੇ ਮੈਸੇਜ ਪੜ੍ਹਨ ਦੀ ਚਿੰਤਾ ਛਡਕੇ ਚੈਟ ਕਰ ਸਕਦੇ ਹਨ। ਆਸਾਨ ਸ਼ਬਦਾਂ ’ਚ ਕਹੀਏ ਤਾਂ ਇਹ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦਾ ਹੈ, ਇਸ ਲਈ ਤੁਹਾਡੇ ਭੇਜੇ ਮੈਸੇਜ ਕੋਈ ਹੋਰ ਨਹੀਂ ਪੜ੍ਹ ਸਕਦਾ। ਇੱਥੋਂ ਤਕ ਕਿ ਫੇਸਬੁੱਕ ਵੀ ਤੁਹਾਡੇ ਮੈਸੇਜ ਨਹੀਂ ਪੜ੍ਹ ਸਕਦਾ। ਇਸਤੋਂ ਇਲਾਵਾ ਸੀਕ੍ਰੇਟ ਕਨਵਰਸੇਸ਼ਨ ’ਚ ਤੁਹਾਨੂੰ ਡਿਸਅਪੀਅਰਿੰਗ ਮੈਸੇਜ ਦਾ ਫੀਚਰ ਵੀ ਆਉਂਦਾ ਹੈ, ਜਿਸਦੀ ਮਦਦ ਨਾਲ ਇਕ ਤੈਅ ਸਮੇਂ ਲਈ ਮੈਸੇਜ ਭੇਜ ਸਕਦੇ ਹੋ। ਤੈਅ ਸਮੇਂ ਤੋਂ ਬਾਅਦ ਇਹ ਮੈਸੇਜ ਆਪਣੇ ਆਪ ਡਿਲੀਟ ਹੋ ਜਾਂਦਾ ਹੈ। 

ਇਸਦੇ ਨਾਲ ਹੀ ਪਲੇਟਫਾਰਮ ’ਤੇ ਇਕ ਨਵਾਂ ਫੀਚਰ ਵੀ ਐਡ ਹੋਇਆ ਹੈ, ਜਿਸ ਕਾਰਨ ਜੇਕਰ ਕੋਈ ਦੂਜਾ ਯੂਜ਼ਰ ਤੁਹਾਡੇ ਮੈਸੇਜ ਦਾ ਸਕ੍ਰੀਨਸ਼ਾਟ ਲਵੇਗਾ ਤਾਂ ਤੁਹਾਨੂੰ ਇਸਦੀ ਨੋਟੀਫਿਕੇਸ਼ਨ ਮਿਲ ਜਾਵੇਗੀ। ਧਿਆਨ ਰਹੇ ਕਿ ਸੀਕ੍ਰੇਟ ਕਨਵਰਸੇਸ਼ਨ ਦਾ ਫੀਚਰ ਸਿਰਫ ਮੈਸੰਜਰ ਮੋਬਾਇਲ ਐਪ ’ਤੇ ਮਿਲਦਾ ਹੈ. ਇਸਦਾ ਫਾਇਦਾ ਵੈੱਬ ਵਰਜ਼ਨ ’ਚ ਨਹੀਂ ਮਿਲੇਗਾ। ਆਓ ਜਾਣਦੇ ਹਾਂ ਕਿਵੇਂ ਕੰਮ ਕਰਦਾ ਹੈ ਇਹ ਫੀਚਰ...

ਮੈਸੰਜਰ ’ਤੇ ਕਿਵੇਂ ਹੋਵੇਗੀ ਸੀਕ੍ਰੇਟ ਕਨਵਰਸੇਸ਼ਨ

ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ’ਚ ਮੈਸੰਜਰ ਐਪ ਓਪਨ ਕਰੋ।

ਇਸਤੋਂ ਬਾਅਦ ਕੰਪੋਜ਼ ਬਟਨ ’ਤੇ ਕਲਿੱਕ ਕਰੋ, ਜੋ ਮੈਸੰਜਰ ’ਚ ਸੱਜੇ ਪਾਸੇ ਟਾਪ ’ਤੇ ਹੋਵੇਗੀ।

ਜਿਵੇਂ ਹੀ ਤੁਸੀਂ ਇੱਥੇ ਆਓਗੇ, ਤੁਹਾਨੂੰ ਇਕ ਟਾਗਲ ਬਟਨ ਵਿਖਾਈ ਦੇਵੇਗੀ, ਜਿਸਨੂੰ ਤੁਹਾਨੂੰ ਆਨ ਕਰਨਾ ਹੋਵੇਗਾ। 

ਇਸ ਟਾਗਲ ਨੂੰ ਆਨ ਕਰਦੇ ਹੀ ਮੈਸੰਜਰ ਤੁਹਾਡੇ ਕੋਲੋਂ ਕਿਸੇ ਇੰਡੀਵਿਜ਼ੁਅਲ ਨੂੰ ਸਿਲੈਕਟ ਕਰਨ ਲਈ ਪੁੱਛੇਗਾ, ਜਿਸਨੂੰ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ।

ਤੁਹਾਨੂੰ ਉਸ ਵਿਅਕਤੀ ਦੇ ਨਾਮ ’ਤੇ ਕਲਿੱਕ ਕਰਨਾ ਹੋਵੇਗਾ, ਜਿਸ ਨਾਲ ਤੁਸੀਂ ਸੀਕ੍ਰੇਟ ਕਨਵਰਸੇਸ਼ਨ ਸ਼ੁਰੂ ਕਰਨਾਚਾਹੁੰਦੇ ਹੋ। ਇਸ ਤਰ੍ਹਾਂ ਤੁਹਾਡੇ ਦੋਵਾਂ ਵਿਚਾਲੇ ਫੇਸਬੁੱਕ ਮੈਸੰਜਰ ’ਤੇ ਸੀਕ੍ਰੇਟ ਕਨਵਰਸੇਸ਼ਨ ਸ਼ੁਰੂ ਹੋ ਜਾਵੇਗੀ।


author

Rakesh

Content Editor

Related News