ਫੇਸਬੁੱਕ ਨੂੰ ਹੈ ਤੁਹਾਡੇ ਹਰ ਕਦਮ ਦੀ ਜਾਣਕਾਰੀ
Monday, Oct 19, 2015 - 12:59 PM (IST)
ਜਲੰਧਰ- ਕੀ ਤੁਸੀਂ ਇਸ ਗੱਲ ਤੋਂ ਪ੍ਰੇਸ਼ਾਨ ਹੋ ਕਿ ਫੇਸਬੁੱਕ ਐਪ ਹੋਰ ਐਪਸ ਦੇ ਮੁਕਾਬਲੇ ''ਚ ਤੁਹਾਡੇ ਆਈਫੋਨ ਦੀ ਬੈਟਰੀ ''ਤੇ ਜ਼ਿਆਦਾ ਅਸਰ ਪਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਆਈਫੋਨ ''ਚ ਦਿੱਤੇ ਗਏ ਜੀ.ਪੀ.ਐੱਸ. ਦੀ ਮਦਦ ਨਾਲ ਲਗਾਤਾਰ ਰੂਪ ਨਾਲ ਤੁਹਾਡੀ ਲੋਕੇਸ਼ਨ ਟ੍ਰੈਕ ਕਰ ਰਹੀ ਹੈ।
ਸਕਿਓਰਿਟੀ ਰਿਸਰਚਰ Jonathan Zdziarski ਨੇ ਫੇਸਬੁੱਕ ਐਪਸ ''ਚ ਕੋਰਡ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਐਪ ਯੂਜ਼ਰ ਦੇ ਲੋਕੇਸ਼ਨ ਦੀ ਜਾਣਕਾਰੀ ਫੇਸਬੁੱਕ ਨੂੰ ਸੈਂਡ ਕਰਦਾ ਹੈ। Motherboar ਦੀ ਰਿਪੋਰਟ ਦੇ ਮੁਤਾਬਕ Zdziarski ਨੇ ਈਮੇਲ ਰਾਹੀਂ ਇਹ ਕਿਹਾ ਹੈ ਕਿ ਜੇਕਰ ਤੁਸੀਂ ਜ਼ਿਆਦਾ ਘੁੰਮਦੇ ਹੋ ਤਾਂ ਜ਼ਿਆਦਾ ਬੈਟਰੀ ਖਤਮ ਹੁੰਦੀ ਹੈ ਪਰ ਜੀ.ਪੀ.ਐੱਸ. ਅਤੇ ਬੈਕਗ੍ਰਾਉਂਡ ''ਚ ਹੋ ਰਹੀ ਨੈੱਟਵਰਕਿੰਗ ਨੂੰ ਬੈਟਰੀ ਖਤਮ ਹੋਣ ਦਾ ਮੁੱਖ ਕਾਰਨ ਮੰਨਿਆ ਹੈ।
ਹਾਲਾਂਕਿ ਫੇਸਬੁੱਕ ਐਪ ਇਸਤੇਮਾਲ ਕਰਨ ਤੋਂ ਪਹਿਲਾਂ ਜਾਂ ਫਿਰ ਇਸਤੇਮਾਲ ਕਰਦੇ ਸਮੇਂ ਸੈਟਿੰਗਸ ''ਚ ਲੋਕੇਸ਼ਨ ਫੀਚਰਸ ਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੇਸਬੁੱਕ ਬੁਲਾਰੇ ਦਾ ਵੀ ਕਹਿਣਾ ਹੈ ਕਿ ਅਸੀਂ ਬੈਕਗ੍ਰਾਉਂਡ ''ਚ ਲੋਕੇਸ਼ਨ ਨੂੰ ਟ੍ਰੈਕ ਨਹੀਂ ਕਰਦੇ ਭਾਵੇਂ ਡਿਵਾਈਸ ਅਤੇ ਐਪ ਦੀ ਲੋਕੇਸ਼ਨ ਸੈਟਿੰਗ ਆਨ ਹੋਵੇ ਜਾਂ ਆਫ।
ਫੇਸਬੁੱਕ ਦਾ ਟ੍ਰੈਕਿੰਗ ਫੀਚਰ ਤੁਹਾਡੀ ਪ੍ਰਾਈਵੇਸੀ ਦੇ ਲਈ ਖਤਰਾ ਬਣ ਸਕਦਾ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਬੰਦ ਕਰ ਸਕਦੇ ਹਨ। ਇਸ ਦੇ ਲਈ ਬੱਸ ਤੁਹਾਨੂੰ ਲੋਕੇਸ਼ਨ ਸੈਟਿੰਗਸ ''ਚ ਜਾ ਕੇ ਫੇਸਬੁੱਕ ਨੂੰ ਆਫ ਕਰਨਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
