FB-Insta 'ਤੇ ਹੁਣ ਨਹੀਂ ਸਰਕੂਲੇਟ ਹੋਣਗੀਆਂ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, 'ਮੇਟਾ' ਨੇ ਲਾਂਚ ਕੀਤਾ ਨਵਾਂ ਟੂਲ
Tuesday, Apr 11, 2023 - 05:18 PM (IST)
ਗੈਜੇਟ ਡੈਸਕ- ਸੋਸ਼ਲ ਮੀਡੀਆ ਦੀ ਮਸ਼ਹੂਰ ਕੰਪਨੀ ਮੇਟਾ ਨੇ ਆਪਣੇ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਿਊਡ ਕੰਟੈਂਟ ਨੂੰ ਪ੍ਰਸਾਰਿਤ ਹੋਣ ਤੋਂ ਰੋਕਣ ਲਈ 'ਟੇਕ ਇਟ ਡਾਊਨ' ਟੂਲ ਲਾਂਚ ਕੀਤਾ ਹੈ। ਇਹ ਟੂਲ ਨੂੰ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ ਦੁਆਰਾ ਆਪਰੇਟ ਕੀਤਾ ਜਾਂਦਾ ਹੈ। ਇਸ ਟੂਲ ਨੂੰ ਲਾਂਚ ਕਰਨ ਦਾ ਮਕਸਦ ਸੈਕਸਟੋਰਸ਼ਨ ਦੇ ਮਾਮਲਿਆਂ ਨੂੰ ਘੱਟ ਕਰਨਾ ਅਤੇ ਲੋਕਾਂ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣਾ ਹੈ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਪੁਰਾਣੀਆਂ ਤਸਵੀਰਾਂ ਦੀ ਹੋ ਜਾਣਗੀਆਂ ਬਲਾਕ
ਇਸ ਟੂਲ ਦੀ ਮਦਦ ਨਾਲ ਪਹਿਲਾਂ ਤੋਂ ਅਪਲੋਡ ਕੀਤੀਆਂ ਤਸਵੀਰਾਂ ਨੂੰ ਵੀ ਪਲੇਟਫਾਰਮ ਤੋਂ ਹਟਾਇਆ ਅਤੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਨਗਨ ਸਮੱਗਰੀ ਅੱਜ-ਕੱਲ੍ਹ ਤੇਜ਼ੀ ਨਾਲ ਸਰਕੂਲੇਟ ਹੁੰਦੀ ਹੈ ਅਤੇ ਇਸ ਕਾਰਨ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਭਾਰਤ 'ਚ ਇੰਟਰਨੈਟ ਯੂਜ਼ਰਜ਼ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਵਿਚੋਂ ਕੁਝ ਫੀਸਦੀ ਆਬਾਦੀ ਉਨ੍ਹਾਂ ਲੋਕਾਂ ਦੀ ਹੈ ਜੋ 18 ਸਾਲਾਂ ਤੋਂ ਘੱਟ ਉਮਰ ਦੇ ਹਨ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਬੱਚੇ ਆਸਨੀ ਨਾਲ ਕਿਸੇ ਦੇ ਵੀ ਜਾਲ 'ਚ ਫੱਸ ਜਾਂਦੇ ਹਨ ਅਤੇ ਫਿਰ ਲੋਕ ਇਸ ਦਾ ਗਲਤ ਫਾਇਦਾ ਚੁੱਕਦੇ ਹਨ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਹੁਣ ਇਹ ਸਭ ਖ਼ਤਮ ਹੋਣ ਵਾਲਾ ਹੈ। ਜੇਕਰ ਕੋਈ ਯੂਜ਼ਰ 'ਟੇਕ ਇਟ ਡਾਊਨ' ਟੂਲ ਦੀ ਮਦਦ ਨਾਲ ਕਿਸੇ ਤਸਵੀਰ ਦੀ ਰਿਪੋਰਟ ਕਰਦਾ ਹੈ ਤਾਂ ਉਸ ਤਸਵੀਰ ਦਾ ਡਿਜ਼ੀਟਲ ਫਿੰਗਰਪ੍ਰਿੰਟ ਬਣ ਜਾਂਦਾ ਹੈ ਜਿਸ ਨੂੰ Hashes ਕਿਹਾ ਜਾਂਦਾ ਹੈ। ਇਕ ਤਰ੍ਹਾਂ ਤੁਹਾਡੀ ਤਸਵੀਰ ਕੋਡ ਵਿਚ ਬਦਲ ਜਾਂਦੀ ਹੈ ਅਤੇ ਫਿਰ ਕੋਈ ਵੀ ਇਸਨੂੰ ਨਹੀਂ ਦੇਖ ਸਕਦਾ।
ਇਸ ਟੂਲ ਦੀ ਚੰਗੀ ਗੱਲ ਇਹ ਹੈ ਕਿ ਇਕ ਵਾਰ ਤਸਵੀਰ ਦੀ ਰਿਪੋਰਟ ਹੋਣ ਤੋਂ ਬਾਅਦ ਇਨ੍ਹਾਂ ਨੂੰ ਬਲਾਕ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਉਸ ਤਸਵੀਰ ਨੂੰ ਪਲੇਟਫਾਰਮ 'ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵੀ ਸੰਭਵ ਨਹੀਂ ਹੈ। ਮੇਟਾ ਨੇ ਦੱਸਿਆ ਕਿ ਇਹ ਟੂਲ ਭਾਰਤ 'ਚ ਇਸ ਸਾਲ ਦੇ ਅੰਤ ਤੱਕ ਹਿੰਦੀ 'ਚ ਲਾਂਚ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ 'ਚ ਇਸ ਨੂੰ ਹੋਰ ਖੇਤਰੀ ਭਾਸ਼ਾਵਾਂ 'ਚ ਵੀ ਦੇਖਿਆ ਜਾਵੇਗਾ।
ਇਹ ਵੀ ਪੜ੍ਹੋ– ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!
ਟੂਲ 'ਚ ਇਹ ਹੈ ਖ਼ਾਮੀ
ਇਸ ਟੂਲ 'ਚ ਇਕ ਖ਼ਾਮੀ ਇਹ ਹੈ ਕਿ ਜੇਕਰ ਕੋਈ ਤੁਹਾਡੀ ਨਗਨ ਤਸਵੀਰ ਨੂੰ ਸੇਵ ਕਰਕੇ ਅਤੇ ਇਸ ਨੂੰ ਐਡਿਟ ਕਰਕੇ ਪਲੇਟਫਾਰਮ 'ਤੇ ਅਪਲੋਡ ਕਰਦਾ ਹੈ, ਤਾਂ ਉਸ ਸਥਿਤੀ ਵਿਚ ਇਸ ਤਸਵੀਰ ਨੂੰ ਬਲਾਕ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਟੂਲ ਇਸ ਤਸਵੀਰ ਨੂੰ ਨਵੀਂ ਸਮਝਦਾ ਹੈ ਅਤੇ ਇਸ ਦੀ ਪਛਾਣ ਨਹੀਂ ਕਰ ਸਕਦਾ ਹੈ। ਇਸਦੇ ਲਈ ਤੁਹਾਨੂੰ ਇਸ ਤਸਵੀਰ ਨੂੰ ਦੁਬਾਰਾ ਰਿਪੋਰਟ ਕਰਨਾ ਹੋਵੇਗਾ ਅਤੇ ਫਿਰ ਇਹ ਸਰਕੂਲੇਟ ਨਹੀਂ ਹੋਵੇਗਾ।
ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ