Reels ਬਣਾਉਣਾ ਹੋਇਆ ਹੋਰ ਵੀ ਸੌਖਾ, Instagram ''ਤੇ ਆਇਆ ਨਵਾਂ ਧਮਾਕੇਦਾਰ ਫੀਚਰ

Wednesday, Aug 26, 2026 - 09:27 PM (IST)

Reels ਬਣਾਉਣਾ ਹੋਇਆ ਹੋਰ ਵੀ ਸੌਖਾ, Instagram ''ਤੇ ਆਇਆ ਨਵਾਂ ਧਮਾਕੇਦਾਰ ਫੀਚਰ

ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੇ ਆਪਣੇ ਕੰਟੈਂਟ ਕ੍ਰਿਏਟਰਸ ਅਤੇ ਆਮ ਯੂਜ਼ਰਸ ਲਈ ਰੀਲਜ਼ ਬਣਾਉਣ ਦੇ ਕੰਮ ਨੂੰ ਬੇਹੱਦ ਆਸਾਨ ਬਣਾ ਦਿੱਤਾ ਹੈ। ਕੰਪਨੀ ਨੇ 'First Draft' ਨਾਮ ਦਾ ਇੱਕ ਨਵਾਂ ਸ਼ਾਨਦਾਰ ਫੀਚਰ ਪੇਸ਼ ਕੀਤਾ ਹੈ, ਜੋ ਲੰਬੇ ਵੀਡੀਓ ਕਲਿੱਪਾਂ ਵਿੱਚੋਂ ਗੈਰ-ਜ਼ਰੂਰੀ ਹਿੱਸੇ ਹਟਾ ਕੇ ਅਤੇ ਉਨ੍ਹਾਂ ਨੂੰ ਆਪਸ ਵਿੱਚ ਜੋੜ ਕੇ ਮਹਿਜ਼ 10 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਰੀਲ ਦਾ ਪਹਿਲਾ ਡਰਾਫਟ ਤਿਆਰ ਕਰ ਦੇਵੇਗਾ।

ਆਮ ਤੌਰ 'ਤੇ ਰੀਲ ਬਣਾਉਣ ਲਈ ਕਈ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਉਨ੍ਹਾਂ ਨੂੰ ਇੱਕ-ਇੱਕ ਕਰਕੇ ਕੱਟਣਾ, ਖਰਾਬ ਹਿੱਸੇ ਹਟਾਉਣਾ ਅਤੇ ਸਹੀ ਕ੍ਰਮ ਵਿੱਚ ਲਗਾਉਣਾ ਕਾਫ਼ੀ ਥਕਾਊ ਹੁੰਦਾ ਹੈ। ਇਸ ਨਵੇਂ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਸਿਰਫ਼ ਆਪਣੇ ਵੀਡੀਓ ਕਲਿੱਪ ਚੁਣਨੇ ਹੋਣਗੇ ਅਤੇ ਇੱਕ ਬਟਨ ਦਬਾਉਣਾ ਹੋਵੇਗਾ। ਇੰਸਟਾਗ੍ਰਾਮ ਆਪਣੇ ਆਪ ਉਨ੍ਹਾਂ ਕਲਿੱਪਾਂ ਨੂੰ ਛੋਟਾ ਕਰੇਗਾ, ਬੋਲਦੇ ਸਮੇਂ ਆਏ ਲੰਬੇ ਪੌਜ਼ (ਪਲ ਭਰ ਦਾ ਠਹਿਰਾਅ) ਅਤੇ ਖਾਮੋਸ਼ੀ ਨੂੰ ਹਟਾਏਗਾ ਅਤੇ ਜ਼ਰੂਰੀ ਹਿੱਸਿਆਂ ਨੂੰ ਜੋੜ ਕੇ ਵੀਡੀਓ ਦਾ ਸ਼ੁਰੂਆਤੀ ਖਾਕਾ ਤਿਆਰ ਕਰ ਦੇਵੇਗਾ। 

ਇੰਸਟਾਗ੍ਰਾਮ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੀਚਰ ਯੂਜ਼ਰਸ ਦੇ ਹੱਥੋਂ ਅੰਤਿਮ ਕੰਟਰੋਲ ਨਹੀਂ ਖੋਹੇਗਾ। 'First Draft' ਦੁਆਰਾ ਤਿਆਰ ਕੀਤੇ ਗਏ ਵੀਡੀਓ ਵਿੱਚ ਯੂਜ਼ਰ ਆਪਣੀ ਪਸੰਦ ਅਨੁਸਾਰ ਬਦਲਾਅ ਕਰ ਸਕਦੇ ਹਨ, ਕਲਿੱਪਾਂ ਦਾ ਕ੍ਰਮ ਬਦਲ ਸਕਦੇ ਹਨ, ਕਿਸੇ ਹਟਾਏ ਗਏ ਹਿੱਸੇ ਨੂੰ ਵਾਪਸ ਲਿਆ ਸਕਦੇ ਹਨ ਜਾਂ ਮਿਊਜ਼ਿਕ ਲਗਾ ਸਕਦੇ ਹਨ। 

ਆਪਣੇ ਆਪ ਵੀਡੀਓ ਐਡਿਟ ਹੋਣ ਕਾਰਨ ਇਹ ਫੀਚਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਰਗਾ ਲੱਗ ਸਕਦਾ ਹੈ, ਪਰ ਇੰਸਟਾਗ੍ਰਾਮ ਨੇ ਸਾਫ਼ ਕੀਤਾ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ AI ਤਕਨੀਕ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਹ ਵੀਡੀਓਜ਼ ਨੂੰ ਪ੍ਰੋਸੈਸ ਕਰਨ ਲਈ ਕੰਪਨੀ ਦੇ ਆਪਣੇ ਅੰਦਰੂਨੀ ਟੂਲਸ ਦੀ ਵਰਤੋਂ ਕਰਦਾ ਹੈ।

ਫਿਲਹਾਲ ਇਸ ਫੀਚਰ ਨੂੰ ਪੜਾਅਵਾਰ ਤਰੀਕੇ ਨਾਲ ਰੋਲਆਊਟ ਕੀਤਾ ਜਾ ਰਿਆ ਹੈ ਅਤੇ ਇਹ ਸਭ ਤੋਂ ਪਹਿਲਾਂ ਆਈਫੋਨ (iOS) ਯੂਜ਼ਰਸ ਲਈ ਉਪਲਬਧ ਹੋਵੇਗਾ। ਇਸ ਨੂੰ ਇੰਸਟਾਗ੍ਰਾਮ ਕੈਮਰੇ ਰਾਹੀਂ ਰਿਕਾਰਡਿੰਗ ਕਰਨ ਤੋਂ ਬਾਅਦ ਜਾਂ ਗੈਲਰੀ ਵਿੱਚੋਂ ਕਈ ਵੀਡੀਓ ਕਲਿੱਪ ਚੁਣ ਕੇ ਵਰਤਿਆ ਜਾ ਸਕਦਾ ਹੈ।
 


author

Inder Prajapati

Content Editor

Related News