ਲਾਂਚ ਹੋਇਆ 3,999 ਰੁਪਏ ਦਾ LCD TV

Wednesday, Nov 28, 2018 - 01:56 PM (IST)

ਲਾਂਚ ਹੋਇਆ 3,999 ਰੁਪਏ ਦਾ LCD TV

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਆਪਣੀ ਪਛਾਣ ਬਣਾ ਚੁੱਕੀ ਕੰਪਨੀ ਡੇਟੈਲ ਨੇ ਆਪਣੇ ਟੀਵੀ ਨੂੰ ਸਿਰਫ 3,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਇਹ 19-ਇੰਚ ਦਾ ਡੀ1 ਟੀਵੀ, ਕੰਪਨੀ ਦੁਆਰਾ ਲਾਂਚ ਕੀਤਾ ਗਿਆ ਪਹਿਲਾ ਐੱਲ.ਸੀ.ਡੀ. ਟੀਵੀ ਹੈ। ਨਵਾਂ ਟੀਵੀ ਵਿਕਰੀ ਲਈ Detel ਦੇ ਮੋਬਾਇਲ ਐਪ ਅਤੇ B2BAdda.com ’ਤੇ ਉਪਲੱਬਧ ਹੈ। ਇਸ ਮੌਕੇ Detel ਦੇ ਐੱਮ.ਡੀ. ਯੋਗੇਸ਼ ਭਾਟੀਆ ਨੇ ਕਿਹਾ ਕਿ ਟੀਵੀ ਦੀ ਵਧਦੀ ਕੀਮਤ ਕਾਰਨ ਕਿਫਾਇਤੀ ਟੀਵੀ ਬਾਜ਼ਾਰ ’ਚੋਂ ਗਾਇਬ ਹੋ ਗਏ ਹਨ। ਡੇਟੈਲ ਡੀ1 ਟੀਵੀ ਪੇਸ਼ ਕਰਕੇ ਅਸੀਂ ਆਪਣੇ ਮਿਸ਼ਨ #HarGharTV ਨੂੰ ਅੱਗੇ ਵਧਾ ਰਹੇ ਹਾਂ। 

ਭਾਰਤ ਦਾ ਸਭ ਤੋਂ ਸਸਤਾ ਟੀਵੀ ਹੋਣ ਦਾ ਦਾਅਵਾ ਕਰਨ ਵਾਲੇ ਡੀ1 ਐੱਲ.ਸੀ.ਡੀ. ਟੀਵੀ ’ਚ 19-ਇੰਚ ਦੀ ਡਿਸਪਲੇਅ ਅਤੇ 1366x768 ਪਿਕਸਲ ਦਾ ਰੈਜ਼ੋਲਿਊਸ਼ਨ ਹੈ। ਇਹ ਏ ਪਲੱਸ ਗ੍ਰੇਡ ਦੇ ਪੈਨਲ ਦੇ ਨਾਲ ਆਉਂਦਾ ਹੈ ਜਿਸ ਨਾਲ ਇਕਦਮ ਸਾਫ ਇਮੇਜ ਕੁਆਲਿਟੀ ਮਿਲਦੀ ਹੈ। ਇਸ ਦਾ ਕੰਟਰਾਸਟ ਰੇਸ਼ੀਓ 3,00,000:1 ਹੈ। ਟੀਵੀ ’ਚ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਐੱਚ.ਡੀ.ਐੱਮ.ਆਈ. ਅਤੇ ਇਕ ਯੂ.ਐੱਸ.ਬੀ. ਪੋਰਟ ਹੈ। ਨਾਲ ਹੀ ਟੀਵੀ ਪੈਨਲ ਦੇ ਕਿਨਾਰਿਆਂ ’ਤੇ ਦੋ ਸਪੀਕਰ ਲੱਗੇ ਹਨ ਜਿਸ ਨਾਲ ਇਸ ਦੀ ਡਿਸਪਲੇਅ ਸ਼ਾਨਦਾਰ ਲੱਗਦੀ ਹੈ। ਹੁਣਤਕ ਇਸ ਬ੍ਰਾਂਡ ’ਚ ਕੰਪਨੀ ਕਈ ਫੀਚਰ ਫੋਨ ਅਤੇ ਸਮਾਰਟ ਟੀਵੀ ਪੇਸ਼ ਕਰ ਚੁੱਕੀ ਹੈ। 


Related News