Datawind ਪੇਸ਼ ਕਰੇਗੀ 4G ਹੈਂਡਸੈੱਟ

Monday, Dec 14, 2015 - 01:38 PM (IST)

Datawind ਪੇਸ਼ ਕਰੇਗੀ 4G ਹੈਂਡਸੈੱਟ

ਨਵੀਂ ਦਿੱਲੀ— ਸਸਤਾ ਮੋਬਾਇਲ ਹੈਂਡਸੈੱਟ ਬਣਾਉਣ ਵਾਲੀ ਡਾਟਾਵਿੰਡ ਅਗਲੇ ਸਾਲ ਫਰਵਰੀ ''ਚ 4D ਹੈਂਡਸੈੱਟ ਪੇਸ਼ ਕਰੇਗੀ ਜਿਸ ਦੀ ਕੀਮਤ ਕਰੀਬ 3,000 ਰੁਪਏ ਹੋਵੇਗੀ। ਨਾਲ ਹੀ ਇਸ ''ਤੇ 12 ਮਹੀਨੇ ਲਈ ਫ੍ਰੀ ਇੰਟਰਨੈੱਟ ਬ੍ਰਾਊਜ਼ਿੰਗ ਦੀ ਪੇਸ਼ਕਸ਼ ਕੀਤੀ ਜਾਵੇਗੀ। 
ਡਾਟਾਵਿੰਡ ਦੇ ਪ੍ਰਧਾਨ ਅਤੇ ਮੁੱਖ ਅਧਿਕਾਰੀ ਸੁਨੀਤ ਸਿੰਘ ਤੁਲੀ ਨੇ ਕਿਹਾ ਕਿ ਅਸੀਂ 4G ਹੈਂਡਸੈੱਟ ਕਰੀਬ 3,000 ਰੁਪਏ ''ਚ ਪੇਸ਼ ਕਰਾਂਗੇ ਅਤੇ ਇਸ ਵਿਚ 12 ਮਹੀਨੇ ਲਈ ਫ੍ਰੀ 4G ਬ੍ਰਾਊਜ਼ਿੰਗ ਦੀ ਪੇਸ਼ਕਸ਼ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਡਾਊਨਲੋਡਿੰਗ ਜਾਂ ਵੀਡੀਓ ਫ੍ਰੀ ਨਹੀਂ ਹੋਵੇਗੀ। 
ਤੁਲੀ ਨੇ ਕਿਹਾ ਕਿ ਜੋ ਵੀਡੀਓ ਦੇਖਣਾ ਅਤੇ ਡਾਉਨਲੋਡ ਕਰਨਾ ਚਾਹੁੰਦੇ ਹਨ, ਉਹ ਕੰਪਨੀਆਂ ਵੱਲੋਂ ਪੇਸ਼ਕਸ਼ ਕੀਤੀ ਗਈ 4G ਯੋਜਨਾ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾਟਾਵਿੰਡ 4G ਹੈਂਡਸੈੱਟ ਲਈ ਵੱਖ-ਵੱਖ ਮੋਬਾਇਲ ਆਪਰੇਟਰਾਂ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਪਹਿਲਾਂ ਹੀ 2G ਅਤੇ 3G ਇੰਟਰਨੈੱਟ ਬ੍ਰਾਊਜ਼ਿੰਗ ਲਈ ਰਿਲਾਇੰਸ ਕਮਿਊਨੀਕੇਸ਼ਨ ਅਤੇ ਟੈਲੀਨੋਰ ਨਾਲ ਗਠਜੋੜ ਕਰ ਚੁੱਕੀ ਹੈ। 3,000 ਰੁਪਏ ਦੇ ਨਾਲ 4G ਸ਼੍ਰੇਣੀ ''ਚ ਇਹ ਸਭ ਤੋਂ ਸਸਤਾ ਹੈਂਡਸੈੱਟ ਹੋਵੇਗਾ। ਫਿਲਹਾਲ ਸਭ ਤੋਂ ਸਸਤਾ 4G ਹੈਂਡਸੈੱਟ 4,000 ਰੁਪਏ ਦਾ ਹੈ।


Related News