ਚੀਨ ਨੇ ਸ਼ੁਰੂ ਕੀਤੀ ਸਭ ਤੋਂ ਸੁਰੱਖਿਅਤ ਬੱਸ ਦੀ ਟੈਸਟਿੰਗ
Thursday, Aug 04, 2016 - 08:03 AM (IST)

ਜਲੰਧਰ- ਚੀਨ ਨੇ ਹਾਲ ਹੀ ''ਚ ਟ੍ਰਾਂਜਿਟ ਐਲਿਵੇਟਿਡ ਬੱਸ (TEB) ਦਾ ਰੋਡ ਟੈਸਟ ਕੀਤਾ ਹੈ ਅਤੇ ਇਸ ਬੱਸ ਨੂੰ ਮੈਟਰੋ ਰੇਲ ਦੀ ਤੁਲਨਾ ''ਚ ਬਹੁਤ ਸਸਤੀ ਅਤੇ ਈਕੋ ਫ੍ਰੈਂਡਲੀ ਦੱਸਿਆ ਹੈ। ਚੀਨ ਦੇ ਸਰਕਾਰੀ ਅਖਬਾਰ ਪੀਪਲਜ਼ ਡੇਲੀ ਮੁਤਾਬਕ ਇਸ 22 ਮੀਟਰ ਲੰਬੀ ਅਤੇ 7.8 ਮੀਟਰ ਚੌੜ੍ਹੀ ਬੱਸ ਲਈ ਸੜਕ ''ਤੇ ਖਾਸ ਟ੍ਰੈਕ ਬਣਾਇਆ ਹੈ।
ਖਾਸ ਗੱਲ ਇਹ ਹੈ ਕਿ ਇਸ ਗੱਲ ''ਤੇ ਮੌਜੂਦ ਟ੍ਰੈਫਿਕ ਦਾ ਕੋਈ ਅਸਰ ਨਹੀਂ ਪਿਆ ਕਿਉਂਕਿ ਇਹ ਬੱਸ ਚੱਲਦੇ ਸਮੇਂ ਆਪਣੇ ਹੇਠਾਂ ਇਕ ਸੁਰੰਗ ਬਣਾਉਂਦੀ ਹੈ ਜਿਸ ਵਿਚ ਕਾਰਾਂ ਆਰਾਮ ਨਾਲ ਚੱਲ ਸਕਦੀਆਂ ਹਨ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋਣ ਦਾ ਖਤਰਾ ਵੀ ਨਹੀਂ ਹੋਵੇਗਾ। ਇਸ ਸਾਲ ਮਈ ''ਚ ਚੀਨ ਦੀ ਕੰਪਨੀ ਨੇ ਇਸ ਬੱਸ ਦੀਆਂ ਤਸਵੀਰਾਂ ਪਹਿਲੀ ਵਾਰ ਜਨਤਕ ਕੀਤੀਆਂ ਸਨ ਅਤੇ ਉਦੋਂ ਇਸ ਨੂੰ ਲੈਂਡ ਏਅਰਬੱਸ ਦਾ ਨਾਂ ਵੀ ਦਿੱਤਾ ਗਿਆ ਸੀ। ਇਹ ਬੱਸ ਅਸਲ ''ਚ ਦੋ ਲਾਈਨਾਂ ਦੇ ਬਰਾਬਰ ਚੌੜ੍ਹੀ ਹੈ ਜਿਸ ਵਿਚ ਸਿਟਿੰਗ ਕੰਪਾਰਟਮੈਂਟ ਸੜਕ ਤੋਂ ਬਹੁਤ ਉੱਪਰ ਹੈ। ਖਾਸ ਟ੍ਰੈਕ ''ਚੇ ਚੱਲਣ ਵਾਲੀ ਇਹ ਬੱਸ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਦੀ ਹ