Alert : ਹੈਕਿੰਗ ਅਟੈਕਸ ਨੂੰ ਅੰਜਾਮ ਦੇ ਸਕਦਾ ਹੈ ਚੀਨ !

12/12/2018 6:18:40 PM

ਸ਼ੱਕੀ ਆਨਲਾਈਨ ਗਤੀਵਿਧੀਆਂ ਦੇ ਵਧਣ ਦਾ ਸ਼ੱਕ
ਗੈਜੇਟ ਡੈਸਕ : ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਏਜੰਸੀ (NSA) ਦੇ ਅਧਿਕਾਰੀ ਰਾਬ ਜਾਇਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿਛਲੇ ਕੁਝ ਮਹੀਨੇ 'ਚ ਹੈਕਿੰਗ ਨਾਲ ਜੁੜੀ ਚਾਇਨੀਜ਼ ਗਤੀਵਿਧੀਆਂ 'ਚ ਵਾਧਾ ਹੋਈ ਹੈ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਅਮਰੀਕਾ ਦੇ ਐਨਰਜੀ, ਹੈਲਥ ਫਾਇਨੈਂਸ ਤੇ ਟਰਾਂਸਪੋਰਟੇਸ਼ਨ ਦੇ ਇੰਫ੍ਰਾਸਟ੍ਰਕਚਰ 'ਤੇ ਹੈਕਿੰਗ ਅਟੈਕ ਹੋ ਸਕਦਾ ਹੈ। ਚੀਨ ਦੁਆਰਾ ਜਾਸੂਸੀ ਦੀਆਂ ਘਟਨਾਵਾਂ ਤੇ ਟ੍ਰੇਡ ਸੀਕ੍ਰੇਕਟ ਦਾ ਗਲਤ ਇਸਤੇਮਾਲ ਹੋਣ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਅਮਰੀਕਾ 'ਚ ਆਯੋਜਿਤ ਵਾਲ ਸਟ੍ਰੀਟ ਜਨਰਲ ਸਕਿਓਰਿਟੀ ਕਾਨਫਰੰਸ ਦੇ ਰਾਹੀਂ ਦਿੱਤੀ ਗਈ।PunjabKesari
ਤੁਹਾਨੂੰ ਦੱਸ ਦੇਈਏ ਕਿ ਚੀਨ ਤੇ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਟ੍ਰੇਡ ਵਾਰ ਦੇ ਮੁਦੇ ਨੂੰ ਲੈ ਕੇ ਵਪਾਰਕ ਲੜਾਈ 'ਚ ਫਸੇ ਹੋਏ ਹਨ। ਉਥੇ ਹੀ ਰਾਬ ਜਾਇਸ ਰਾਹੀਂ ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਹਾਲ ਹੀ 'ਚ ਹੁਆਵੇਈ ਦੇ CEO ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਗੇਂਗ ਸ਼ੁਆਂਗ ਨੇ ਨਿਊ ਯਾਰਕ ਟਾਈਮਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਚਾਈਨਾ ਕਿਸੇ ਵੀ ਤਰ੍ਹਾਂ ਦੇ ਸਾਈਬਰ ਅਟੈਕ ਹੋਣ ਦਾ ਵਿਰੋਧ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਹੈਕਿੰਗ ਕੋਸ਼ਿਸ਼ਾਂ ਦਾ ਸੰਚਾਲਨ ਹੋਣ ਤੋਂ ਮਨਾਹੀ ਕਰਦਾ ਹੈ।


Related News